ਫਰਾਂਸ ਨੇ ਰਚਿਆ ਇਤਿਹਾਸ : ਦੋ ਵਾਰ ਦੀ ਚੈਂਪਿਅਨ ਉਰੂਗੁਵੇ ਕੀਤੀ ਬਾਹਰ

ਗ੍ਰੇਜ਼ਮੈਨ ਬਦੌਲਤ 2-0 ਨਾਲ ਜਿੱਤ ਸੈਮੀਫਾਈਨਲ ‘ਚ ਪਹੁੰਚਿਆ ਫਰਾਂਸ | Sports News

ਨਿਜ਼ਨੀ ਨੋਵੋਗੋਰੋਡ (ਏਜੰਸੀ)। ਰੂਸ ‘ਚ ਖੇਡੇ ਜਾ ਰਹੇ 21ਵੇਂ ਵਿਸ਼ਵ ਕੱਪ ਦੇ ਪਹਿਲੇ ਕੁਆਰਟਰ ਫਾਈਨਲ ‘ਚ ਸਾਬਕਾ ਚੈਂਪਿਅਨ ਫਰਾਂਸ, ਉਰੂਗੁਵੇ ਨੂੰ 2-0 ਨਾਲ ਹਰਾ ਕੇ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਅੱਧੇ ਸਮੇਂ ਤੱਕ ਫਰਾਂਸ ਦੀ ਟੀਮ 1-0 ਨਾਲ ਅੱਗੇ ਸੀ ਫਰਾਂਸ ਲਈ ਇਹ ਗੋਲ 40ਵੇਂ ਮਿੰਟ ‘ਚ ਆਰ ਵੈਰਾਨੇ ਨੇ ਏ ਗ੍ਰੇਜ਼ਮੈਨ ਦੇ ਭੇਜੇ ਪਾਸ ‘ਤੇ ਬਹੁਤ ਹੀ ਖੂਬਸੂਰਤ ਹੈਡਰ ਨਾਲ ਕੀਤਾ ਵੈਰਾਨੇ ਨੇ ਬਿਜ਼ਲੀ ਜਿਹੀ ਤੇਜ਼ੀ ਨਾਲ ਹੈਡਰ ਜੜ ਕੇ ਕੋਣ ਬਣਾਉਂਦੇ ਹੋਏ ਗੇਂਦ ਨੂੰ ਇੰਝ ਗੋਲਪੋਸਟ ‘ਚ ਭੇਜਿਆ ਕਿ ਉਰੁਗੁਵੇ ਦੇ ਡਿਫੈਂਡਰ ਬਸ ਦੇਖਦੇ ਰਹਿ ਗਏ ਫਰਾਂਸ ਲਈ ਦੂਸਰਾ ਗੋਲ ਪਹਿਲੇ ਗੋਲ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਗ੍ਰੇਜ਼ਮੈਨ ਨੇ ਹੀ ਕੀਤਾ ਗ੍ਰੇਜ਼ਮੈਨ ਨੇ ਫਰਾਂਸ ਦੇ ਦੋਵਾਂ ਗੋਲਾਂ ‘ਚ ਅਹਿਮ ਭੂਮਿਕਾ ਨਿਭਾਈ ਇਸ ਲਈ ਉਹਨਾਂ ਨੂੰ ਮੈਨ ਆਫ਼ ਦ ਮੈਚ ਵੀ ਐਲਾਨਿਆ ਗਿਆ।

ਉਰੂਗੁਵੇ ਨੂੰ ਕਵਾਨੀ ਦੀ ਗੈਰਮੌਜ਼ੂਦਗੀ ਪਈ ਮਹਿੰਗੀ | Sports News

ਗ੍ਰੇਜ਼ਮੈਨ ਨੇ ਪਹਿਲੇ ਗੋਲ ‘ਚ ਇੱਕ ਬਿਹਤਰੀਨ ਪਾਸ ਦਿੱਤਾ ਅਤੇ ਦੂਸਰੇ ਅੱਧ ‘ਚ ਉਹਨਾਂ ਸ਼ਾਨਦਾਰ ਕਿੱਕ ਨਾਲ ਉਰੂਗੁਵੇ ਦੇ ਗੋਲਚੀ ਨੂੰ ਜ਼ੋਰ ਦਾ ਝਟਕਾ ਦਿੰਦੇ ਹੋਏ ਸਕੋਰ 2-0 ਕਰ ਦਿੱਤਾ ਗ੍ਰੇਜ਼ਮੈਨ ਨੇ ਬਾੱਕਸ ਦੇ ਬਾਹਰੋਂ ਸ਼ਾਟ ਲਿਆ ਜੋ ਸਿੱਧਾ ਗੋਲਕੀਪਰ ਮੁਸਲੇਰਾ ਦੇ ਹੱਥਾਂ ‘ਚ ਗਿਆ ਪਰ ਉਸਦੇ ਹੱਥ ਚੋਂ ਛੁੱਟ ਗੇਂਦ ਨੈੱਟ ‘ਚ ਚਲੀ ਗਈ ਫਰਾਂਸ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਖੇਡੀ ਅਤੇ ਕਈ ਹਮਲੇ ਕੀਤੇ ਪਹਿਲੇ ਅੱਧ ‘ਚ ਫਰਾਂਸ ਦੇ ਦਬਦਬੇ ਦਾ ਪੱਧਰ ਇਹ ਰਿਹਾ ਕਿ ਕਰੀਬ 70 ਫੀਸਦੀ ਗੇਂਦ ਉਸਦੇ ਖਿਡਾਰੀਆਂ ਦੇ ਕਬਜ਼ੇ ‘ਚ ਰਹੀਉਰੂਗੁਵੇ ਦੀ ਟੀਮ ਫਰਾਂਸ ਦੇ ਮੁਕਾਬਲੇ 50 ਫ਼ੀਸਦ ਹੀ ਮੁਕਾਬਲੇ ‘ਚ ਦਿਸੀ ਤੈਅ 90 ਮਿੰਟਾਂ ਬਾਅਦ ਪੰਜ ਮਿੰਟ ਦੇ ਇੰਜ਼ਰੀ ਸਮੇਂ ‘ਚ ਵੀ ਉਰੂਗੁਵੇ ਗੋਲ ਨਾ ਕਰ ਸਕੀ ਅਤੇ ਉਸਦੇ ਪਿਛਲੇ ਲਗਾਤਾਰ ਚਾਰ ਮੈਚਾਂ ਦੀਆਂ ਜਿੱਤਾਂ ਦਾ ਸ਼ਾਨਦਾਰ ਸਿਲਸਿਲਾ ਕੁਆਰਟਰ ਫਾਈਨਲ ‘ਚ ਦੁਖ਼ਦ ਅੰਤ ਨਾਲ ਖ਼ਤਮ ਹੋ ਗਿਆ। (Sports News)

ਉਰੂਗੁਵੇ ਨੂੰ ਸਟਾਰ ਕਵਾਨੀ ਦੀ ਕਮੀ ਪਈ ਮਹਿੰਗੀ | Sports News

ਉਰੂਗੁਵੇ ਨੂੰ ਪੁਰਤਗਾਲ ਵਿਰੁੱਧ ਦੋ ਗੋਲ ਕਰਕੇ ਕੁਆਰਟਰ ਫਾਈਨਲ ‘ਚ ਪਹੁੰਚਾਉਣ ਵਾਲੇ ਸਟਾਰ ਖਿਡਾਰੀ ਕਵਾਨੀ ਦੀ ਵੀ ਬਹੁਤ ਜ਼ਿਆਦਾ ਕਮੀ ਮਹਿਸੂਸ ਹੋਈ ਜੋ ਸੱਟ ਕਾਰਨ ਇਸ ਅਹਿਮ ਮੁਕਾਬਲੇ ‘ਚ ਹਿੱਸਾ ਨਾ ਲੈ ਸਕਿਆ ਉਸ ਦੀ ਗੈਰ ਮੌਜ਼ੂਦਗੀ ਆਖ਼ਰੀ ਟੀਮ ਦੇ ਸਫ਼ਰ ਨੂੰ ਕੁਆਰਟਰ ਫਾਈਨਲ ਤੱਕ ਹੀ ਸਮੇਟ ਗਈ।

LEAVE A REPLY

Please enter your comment!
Please enter your name here