ਲੁਧਿਆਣਾ। ਲੁਧਿਆਣਾ ਵਿੱਚ ਸਤਲੁਜ ਦਰਿਆ ’ਚ ਨਹਾਉਣ ਗਏ ਛੇ ਦੋਸਤ ’ਚੋਂ ਚਾਰ ਜਣੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ। ਇਸ ਦੌਰਾਨ ਦੋ ਨੌਜਵਾਨਾਂ ਨੂੰ ਆਸ-ਪਾਸ ਦੇ ਲੋਕਾਂ ਨੇ ਬਚਾ ਲਿਆ ਪਰ 4 ਨੌਜਵਾਨ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ। ਸਾਰੇ ਨੌਜਵਾਨ ਐਤਵਾਰ ਦੁਪਹਿਰ 3 ਵਜੇ ਇਕੱਠੇ ਹੋ ਕੇ ਸਤਲੁਜ ਦਰਿਆ ‘ਚ ਨਹਾਉਣ ਗਏ ਸਨ। ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੇ ਦਿੱਤੀ ਗਈ। ਜਿਸ ਤੋਂ ਬਾਅਦ ਗੋਤਾਖਰਾਂ ਨੇ ਪਾਣੀ ’ਚ ਡੁੱਬੇ ਨੌਜਵਾਨਾਂ ਦੀ ਭਾਲ ਸ਼ੁਰੂ ਕੀਤੀ ਹੈ ਪਰ ਹਾਲੇ ਤੱਕ ਉਕਤ ਨੌਜਵਾਨਾਂ ਦਾ ਕੁਝ ਪਤਾ ਨਹੀਂ ਚੱਲਿਆ। ਦਰਿਆ ’ਚ ਡੁੱਬੇ ਨੌਜਵਾਨਾਂ ਦੀ ਪਛਾਣ ਚਾਹਲੂ, ਅੰਸਾਰੀ, ਸ਼ੰਮੀ ਅਤੇ ਜ਼ਹੀਰ ਵਜੋਂ ਹੋਈ ਹੈ। ਲਗਭਗ ਸਾਰਿਆਂ ਦੀ ਉਮਰ 18 ਤੋਂ 20 ਸਾਲ ਦੱਸੀ ਜਾ ਰਹੀ ਹੈ। Sutlej River
ਇਹ ਵੀ ਪੜ੍ਹੋ: ਮੋਦੀ ਦੀ ਨਵੀਂ ਕੈਬਨਿਟ ’ਚ ਕਿਹ਼ਡ਼ੇ ਨਵੇਂ ਚਿਹਰੇ ਹੋਏ ਸ਼ਾਮਲ, ਕਿਨ੍ਹਾਂ ਦਾ ਕੱਟਿਆ ਪੱਤਾ, ਜਾਣੋ
ਜਾਣਕਾਰੀ ਅਨੁਸਾਰ ਇਹ ਛੇ ਦੋਸਤ ਐਤਵਾਰ ਨੂੰ ਨਹਾਉਣ ਲਈ ਸਤਲੁਜ ਦਰਿਆ ’ਚ ਗਏ ਸਨ। ਸਤਲੁਜ ਦਰਿਆ ’ਚ ਨਹਾਉਂਦੇ-ਨਹਾਉਂਦੇ ਇਹ ਤੇਜ਼ ਪਾਣੀ ਦੇ ਵਹਾਅ ਦੀ ਲਪੇਟ ’ਚ ਆ ਗਏ। ਜਦੋ ਇੱਕ ਦੋਸਤ ਡੁੱਬਣ ਲਗਿਆ ਤਾ ਉਸ ਨੂੰ ਬਚਾਉਂਦੇ ਹੋਏ ਵਾਰੀ-ਵਾਰੀ ਤਿੰਨ ਜਣੇ ਉਸਦੇ ਨਾਲ ਪਾਣੀ ’ਚ ਰੁੜ੍ਹ ਗਏ। ਉਨ੍ਹਾਂ ਚੋਂ ਅਮੀਰ ਅਤੇ ਸਹਿਬਾਜ਼ ਨੇ ਲੋਕਾਂ ਨੇ ਬਚਾਅ ਲਿਆ। ਹਾਲੇ ਤੱਕ ਪਾਣੀ ’ਚ ਰੁਡ਼੍ਹੇ ਚਾਰ ਨੌਜਵਾਨਾਂ ਦਾ ਕੁਝ ਪਤਾ ਨਹੀਂ ਚੱਲਿਆ। ਗੋਤਖੋਰਾਂ ਦੀ ਮੱਦਦ ਨਾਲ ਭਾਲ ਜਾਰੀ ਹੈ। Sutlej River