ਮੋਦੀ ਦੀ ਨਵੀਂ ਕੈਬਨਿਟ ’ਚ ਕਿਹ਼ਡ਼ੇ ਨਵੇਂ ਚਿਹਰੇ ਹੋਏ ਸ਼ਾਮਲ, ਕਿਨ੍ਹਾਂ ਦਾ ਕੱਟਿਆ ਪੱਤਾ, ਜਾਣੋ

Modi Cabinet
ਨਵੀਂ ਦਿੱਲੀ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਰਿੰਦਰ ਮੋਦੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਉਂਦੇ ਹੋਏ। 

ਪੀਐੱਮ ਮੋਦੀ ਤੇ 71 ਮੰਤਰੀਆਂ ਨੇ ਚੁੱਕੀ ਸਹੁੰ 

  • ਨਵੀਂ ਕੈਬਨਿਟ ’ਚ 30 ਕੈਬਨਿਟ ਮੰਤਰੀਆਂ, 5 ਸੁਤੰਤਰ ਚਾਰਜ ਵਾਲੇ ਰਾਜ ਮੰਤਰੀ ਅਤੇ 36 ਰਾਜ ਮੰਤਰੀ
  • ਤ੍ਰਿਣਮੂਲ ਨੇ ਕੀਤਾ ਕਿਨਾਰਾ
  • ਐੱਨਸੀਪੀ ਨੇ ਆਜ਼ਾਦ ਚਾਰਜ ਮੰਤਰੀ ਅਹੁਦਾ ਠੁਕਰਾਇਆ

(ਏਜੰਸੀ) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਦਾਮੋਦਰ ਦਾਸ ਮੋਦੀ ਨੇ ਐਤਵਾਰ ਸ਼ਾਮ ਨੂੰ ਇਤਿਹਾਸ ਰਚਦਿਆਂ ਰਾਸ਼ਟਰਪਤੀ ਭਵਨ ਵੱਚ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਅਜਿਹਾ ਕਰਨ ਵਾਲੇ ਉਹ ਨਹਿਰੂ ਤੋਂ ਬਾਅਦ ਦੂਜੇ ਪ੍ਰਧਾਨ ਮੰਤਰੀ ਬਣ ਗਏ ਹਨ। ਪ੍ਰਧਾਨ ਮੰਤਰੀ ਦੇ ਨਾਲ-ਨਾਲ 30 ਕੈਬਨਿਟ ਮੰਤਰੀਆਂ, 5 ਸੁਤੰਤਰ ਚਾਰਜ ਵਾਲੇ ਰਾਜ ਮੰਤਰੀ ਅਤੇ 36 ਰਾਜ ਮੰਤਰੀਆਂ ਨੇ ਵੀ ਸਹੁੰ ਚੁੱਕੀ। ਮੰਤਰੀਆਂ ਵਿੱਚੋਂ ਸਹੁੰ ਚੁੱਕਣ ਵਾਲੇ ਰਾਜਨਾਥ ਸਿੰਘ ਪਹਿਲੇ, ਅਮਿਤ ਸ਼ਾਹ ਦੂਜੇ ਅਤੇ ਨਿਤਿਨ ਗਡਕਰੀ ਤੀਜੇ ਨੰਬਰ ’ਤੇ ਰਹੇ। ਇਸ ਦੌਰਾਨ ਜ਼ਿਆਦਾਤਰ ਮੰਤਰੀਆਂ ਨੇ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਸਹੁੰ ਚੁੱਕੀ। Modi Cabinet

ਇਹ ਵੀ ਪੜ੍ਹੋ: ਚੀਨ ਦਾ ਭਾਰਤ ਖਿਲਾਫ ਨਵਾਂ ਪੈਂਤੜਾ

ਪੰਜਾਬ ’ਚੋਂ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਹਰਦੀਪ ਸਿੰਘ ਪੁਰੀ ਤੇ ਰਵਨੀਤ ਸਿੰਘ ਬਿੱਟੂ ਨੇ ਅੰਗਰੇਜ਼ੀ ’ਚ ਸਹੁੰ ਚੁੱਕੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਭ ਤੋਂ ਪਹਿਲਾਂ ਸ਼ਾਮ 7.23 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਹੁਦੇ ਅਤੇ ਗੁਪਤਤਾ ਦੀ
ਸਹੁੰ ਚੁਕਾਈ। ਇਸ ਤੋਂ ਬਾਅਦ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਜੇਪੀ ਨੱਡਾ, ਸ਼ਿਵਰਾਜ ਸਿੰਘ ਚੌਹਾਨ, ਨਿਰਮਲਾ ਸੀਤਾਰਮਨ, ਸੁਬਰਾਮਣੀਅਮ ਜੈਸ਼ੰਕਰ, ਮਨੋਹਰ ਲਾਲ ਖੱਟਰ, ਹਰਦਨਹੱਲੀ ਦੇਵਗੌੜਾ ਕੁਮਾਰ ਸਵਾਮੀ, ਪਿਊੂਸ਼ ਗੋਇਲ, ਧਰਮਿੰਦਰ ਪ੍ਰਧਾਨ, ਜੀਤਨ ਰਾਮ ਮਾਂਝੀ, ਰਾਜੀਵ ਰੰਜਨ ਸਿੰਘ (ਲਲਨ ਸਿੰਘ), ਸਰਬਾਨੰਦ ਸੋਨੋਵਾਲ, ਡਾ. ਵਰਿੰਦਰ ਕੁਮਾਰ, ਰਾਮਮੋਹਨ ਨਾਇਡੂ, ਪ੍ਰਹਿਲਾਦ ਜੋਸ਼ੀ, ਜੂਐੱਲ ਓਰਾਓਂ, ਗਿਰੀਰਾਜ ਸਿੰਘ,

ਅਸ਼ਵਨੀ ਵੈਸ਼ਨਵ, ਜਯੋਤਿਰਾਦਿੱਤਿਆ ਮਾਧਵਰਾਓ ਸਿੰਧੀਆ, ਭੁਪੇਂਦਰ ਯਾਦਵ, ਗਜੇਂਦਰ ਸਿੰਘ ਸ਼ੇਖਾਵਤ, ਅੰਨਪੂਰਣਾ ਦੇਵੀ, ਕਿਰੇਨ ਰਿਜਿਜੂ, ਹਰਦੀਪ ਸਿੰਘ ਪੁਰੀ, ਡਾ. ਮਨਸੁਖ ਮਾਂਡਵੀਆ, ਜੀ. ਕਿਸ਼ਨ ਰੈਡੀ, ਚਿਰਾਗ ਪਾਸਵਾਨ ਅਤੇ ਸੀਆਰ ਪਾਟਿਲ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਰਾਓ ਇੰਦਰਜੀਤ ਸਿੰਘ, ਜਤਿੰਦਰ ਸਿੰਘ, ਅਰਜੁਨ ਰਾਮ ਮੇਘਵਾਲ, ਪ੍ਰਤਾਪ ਰਾਓ ਜਾਧਵ ਅਤੇ ਜਯੰਤ ਚੌਧਰੀ ਨੇ ਸੁਤੰਤਰ ਚਾਰਜ ਦੇ ਨਾਲ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਇਨ੍ਹਾਂ ਤੋਂ ਇਲਾਵਾ 36 ਰਾਜ ਮੰਤਰੀਆਂ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ। Modi Cabinet

Modi Cabinet

ਓਧਰ ਪੱਛਮੀ ਬੰਗਾਲ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਈ। ਦੂਜੇ ਪਾਸੇ ਐੱਨਸੀਪੀ ਨੇ ਆਜ਼ਾਦ ਚਾਰਜ ਮੰਤਰੀ ਦਾ ਅਹੁਦਾ ਠੁਕਰਾ ਦਿੱਤਾ ਹੈ ਐੱਨਸੀਪੀ ਮੁਖੀ ਅਜੀਤ ਪਵਾਰ ਨੇ ਕਿਹਾ ਕਿ ਅਸੀਂ ਬੇਨਤੀ ਕੀਤੀ ਸੀ ਕਿ ਸਾਨੂੰ ਮੰਤਰੀ ਦਾ ਅਹੁਦਾ ਦਿੱਤਾ ਜਾਵੇ। ਅਸੀਂ ਇਨਕਾਰ ਕਰ ਦਿੱਤਾ। Modi Cabinet

ਇਨ੍ਹਾਂ ਦਾ ਕੱਟਿਆ ਪੱਤਾ| Modi Cabinet

ਇਸ ਵਾਰ ਪ੍ਰਧਾਨ ਮੰਤਰੀ ਮੋਦੀ ਦੇ ਮੰਤਰੀ ਮੰਡਲ ਵਿੱਚ ਜਿਨ੍ਹਾਂ ਦਿੱਗਜਾਂ ਨੂੰ ਜਗ੍ਹਾ ਨਹੀਂ ਮਿਲੀ, ਉਨ੍ਹਾਂ ਵਿੱਚ ਸਾਧਵੀ ਨਿਰੰਜਣ ਜੋਤੀ, ਮੀਨਾਕਸ਼ੀ ਲੇਖੀ, ਅਜੈ ਭੱਟ, ਜਨਰਲ ਵੀਕੇ ਸਿੰਘ, ਰਾਜਕੁਮਾਰ ਰੰਜਨ ਸਿੰਘ, ਅਰਜੁਨ ਮੁੰਡਾ, ਆਰਕੇ ਸਿੰਘ, ਰਾਜੀਵ ਚੰਦਰਸ਼ੇਖਰ, ਨਿਸ਼ੀਥ ਪ੍ਰਮਾਣਿਕ, ਅਜੈ ਮਿਸ਼ਰਾ ਟੈਣੀ, ਸੁਭਾਸ਼ ਸਰਕਾਰ, ਜੌਨ ਬਰਾਲਾ, ਭਾਰਤੀ ਪੰਵਾਰ, ਰਾਓਸਾਹਿਬ ਦਾਨਵੇ, ਕਪਿਲ ਪਾਟਿਲ, ਨਰਾਇਣ ਰਾਣੇ, ਭਾਗਵਤ ਕਰਾੜ, ਅਸ਼ਵਿਨੀ ਚੌਬੇ, ਸਮ੍ਰਿਤੀ ਇਰਾਨੀ ਅਤੇ ਅਨੁਰਾਗ ਠਾਕੁਰ ਸ਼ਾਮਲ ਹਨ।