ਸਾਡੇ ਨਾਲ ਸ਼ਾਮਲ

Follow us

12.7 C
Chandigarh
Sunday, February 1, 2026
More
    Home Breaking News ਸਾਬਕਾ ਮਿਸ ਯੂਨ...

    ਸਾਬਕਾ ਮਿਸ ਯੂਨੀਵਰਸ ਹਰਨਾਜ ਸੰਧੂ ਦੇ ਪਿਤਾ ਦਾ ਦੇਹਾਂਤ

    Harnaaz Sandhu
    ਸਾਬਕਾ ਮਿਸ ਯੂਨੀਵਰਸ ਹਰਨਾਜ ਸੰਧੂ ਦੇ ਪਿਤਾ ਦਾ ਦੇਹਾਂਤ

    (ਸੱਚ ਕਹੂੰ ਨਿਊਜ਼) ਬਟਾਲਾ। ਸਾਬਕਾ ਮਿਸ ਯੂਨੀਵਰਸ ਹਰਨਾਜ਼ ਸੰਧੂ (Harnaaz Sandhu) ਦੇ ਪਿਤਾ ਪ੍ਰੀਤਮ ਸਿੰਘ ਸੰਧੂ ਦਾ ਸ਼ੁੱਕਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਮਿਸ ਯੂਨੀਵਰਸ ਹਰਨਾਜ਼ ਸੰਧੂ ਦੇ ਪਿਤਾ ਪ੍ਰੀਤਮ ਸਿੰਘ ਸੰਧੂ ਸ੍ਰੀ ਹਰਗੋਬਿੰਦਪੁਰ ਹਲਕੇ ਅਧੀਨ ਆਉਂਦੇ ਪਿੰਡ ਕੋਹਾਲੀ ਦੇ ਰਹਿਣ ਵਾਲੇ ਸਨ ਤੇ ਉਨ੍ਹਾਂ ਦੇ ਭਰਾ ਅਤੇ ਸ਼ਰੀਕਾ ਬਰਾਦਰੀ ਕੋਹਾਲੀ ਵਿਖੇ ਰਹਿ ਰਹੇ ਹਨ। (Harnaaz Sandhu)

    ਇਹ ਵੀ ਪੜ੍ਹੋ : ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ

    ਉਹ ਖੇਤੀਬਾੜੀ ਨਾਲ ਜੁੜੇ ਹੋਏ ਸਨ। ਪ੍ਰੀਤਮ ਸਿੰਘ ਸੰਧੂ ਕਰੀਬ ਤਿੰਨ ਸਾਲ ਇੰਗਲੈਂਡ ਰਹੇ ਅਤੇ ਫੇਰ ਉਹ ਮੁਹਾਲੀ ਆਣ ਵੱਸੇ। ਪ੍ਰੀਤਮ ਸਿੰਘ ਸੰਧੂ ਦੀ ਪਤਨੀ ਰਬਿੰਦਰ ਕੌਰ ਸਟਾਫ ਨਰਸ ਹਨ। ਜ਼ਿਕਰਯੋਗ ਹੈ ਕਿ 2021 ਹਰਨਾਜ਼ ਕੌਰ ਸੰਧੂ ਮਿਸ ਯੂਨੀਵਰਸ ਬਣੇ ਸਨ। ਪ੍ਰੀਤਮ ਸਿੰਘ ਆਪਣੇ ਪਿੱਛੇ ਪਤਨੀ ਰਬਿੰਦਰ ਕੌਰ, ਪੁੱਤਰੀ ਸਾਬਕਾ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਤੇ ਪੁੱਤਰ ਹਰਨੂਰ ਸਿੰਘ ਸੰਧੂ ਛੱਡ ਗਏ ਹਨ। ਪ੍ਰੀਤਮ ਸਿੰਘ ਦੀ ਮੌਤ ਦੀ ਖਬਰ ਨਾਲ ਪਿੰਡ ਕੋਹਾਲੀ ’ਚ ਸੋਗ ਦੀ ਲਹਿਰ ਹੈ।

    LEAVE A REPLY

    Please enter your comment!
    Please enter your name here