ਸਵਾਈਨ ਫਲੂ ਤੋਂ ਸਨ ਪੀੜਤ
ਪ੍ਰਧਾਨ ਮੰਤਰੀ ਅਤੇ ਰਾਹੁਲ ਗਾਂਧੀ ਨੇ ਪ੍ਰਗਟਾਇਆ ਦੁੱਖ
ਨਵੀਂ ਦਿੱਲੀ, ਏਜੰਸੀ। ਸਾਬਕਾ ਰੱਖਿਆ ਮੰਤਰੀ ਅਤੇ ਸੀਨੀਅਰ ਸਮਾਜਵਾਦੀ ਨੇਤਾ ਜਾਰਜ ਫਰਨਾਡਿਸ ਦਾ ਮੰਗਲਵਾਰ ਨੂੰ ਇੱਥੇ ਦੇਹਾਂਤ ਹੋ ਗਿਆ। ਉਹ 88 ਸਾਲ ਦੇ ਸਨ। ਉਹ ਪਿਛਲੇ ਕੁਝ ਦਿਨਾਂ ਤੋਂ ਸਵਾਈਨ ਫਲੂ ਨਾਲ ਜੂਝ ਰਹੇ ਸਨ। ਸ੍ਰੀ ਫਰਨਾਡਿਸ ਸਭ ਤੋਂ ਪਹਿਲਾਂ 1967 ‘ਚ ਲੋਕ ਸਭਾ ਲਈ ਚੁਣ ਗਏ ਸਨ। ਉਹਨਾਂ ਨੇ ਬਿਹਾਰ ਦੇ ਮੁਜੱਫਰਪੁਰ ਅਤੇ ਨਾਲੰਦਾ ਲੋਕ ਸਭਾ ਸੀਟਾਂ ਦੀ ਅਗਵਾਈ ਕੀਤੀ। ਉਹ ਕਈ ਵਾਰ ਕੇਂਦਰੀ ਮੰਤਰੀਮੰਡਲ ‘ਚ ਸ਼ਾਮਲ ਹੋਏ। ਉਹਨਾਂ ਨੇ ਸੰਚਾਰ, ਉਦਯੋਗ, ਰੇਲਵੇ ਅਤੇ ਰੱਖਿਆ ਮੰਤਰੀ ਦੇ ਤੌਰ ‘ਤੇ ਆਪਣੀਆਂ ਸੇਵਾਵਾਂ ਦਿੱਤੀਆਂ।
ਮੋਦੀ ਨੇ ਪ੍ਰਗਟਾਇਆ ਦੁੱਖ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜਵਾਦੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰ ਜਾਰਜ ਫਰਨਾਡਿਸ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਗਰੀਬਾਂ ਅਤੇ ਲੋੜਵੰਦਾਂ ਦੇ ਅਧਿਕਾਰਾਂ ਦੀ ਪ੍ਰਭਾਵੀ ਆਵਾਜ਼ ਸਨ। ਉਹਨਾ ਕਿਹਾ ਕਿ ਜਾਰਜ ਸਾਹਿਬ ਭਾਰਤ ਦੇ ਸਰਵਸ੍ਰੇਸ਼ਠ ਰਾਜਨੀਤਿਕ ਨੇਤਾਵਾਂ ‘ਚੋਂ ਇੱਕ ਸਨ। ਬੇਬਾਕ ਅਤੇ ਨਿੱਡਰ, ਬੇਲਾਗਲਪੇਟ ਅਤੇ ਦੂਰਦਰਸ਼ੀ ਸ੍ਰੀ ਫਰਨਾਂਡਿਸ ਨੇ ਸਾਡੇ ਦੇਸ਼ ਲਈ ਅਮੁੱਲ ਸਹਿਯੋਗ ਦਿੱਤਾ। ਉਹਨਾਂ ਦੇ ਦੇਹਾਂਤ ਤੋਂ ਮੈਂ ਬਹੁਤ ਦੁਖੀ ਹੈ।
ਰਾਹੁਲ ਗਾਂਧੀ ਨੇ ਵੀ ਪ੍ਰਗਟਾਇਆ ਦੁੱਖ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਾਰਜ ਫਰਨਾਡਿਸ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਮੈਨੂੰ ਸਾਬਕਾ ਸਾਂਸਦ ਅਤੇ ਕੇਂਦਰੀ ਮੰਤਰੀ ਜਾਰਜ ਫਰਨਾਡਿਸ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਦੁੱਖ ਦੀ ਇਸ ਘੜੀ ‘ਚ ਉਹਨਾਂ ਦੇ ਪਰਿਵਾਰ ਅਤੇ ਮਿੱਤਰਾਂ ਪ੍ਰਤੀ ਮੇਰੀਆਂ ਸੰਵੇਦਨਾਵਾਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।