ਸਾਬਕਾ ਸੀਐਮ ਚੰਨੀ ਦਾ ਕਰੀਬੀ ਬਿਲਡਰ ਗ੍ਰਿਫਤਾਰ

Charanjit Singh Channi

ਮੋਹਾਲੀ-ਖਰੜ ‘ਚ ਗਲਤ ਨਕਸ਼ੇ ਪਾਸ ਕਰਨ ਦੇ ਮਾਮਲੇ ’ਚ ਫੜਿਆ‌

ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਬਿਲਡਰ ਨੂੰ ਖਰੜ ਤੋਂ ਗ੍ਰਿਫਤਾਰ ਕੀਤਾ ਹੈ। ਬਿਲਡਰ ਦੇ ਮੋਹਾਲੀ ਅਤੇ ਖਰੜ ਵਿੱਚ ਚੱਲ ਰਹੇ ਕਈ ਪ੍ਰੋਜੈਕਟ ਹਨ। ਵਿਅਕਤੀ ਦੀ ਪਛਾਣ ਅੰਬਿਕਾ ਗਰੁੱਪ ਦੇ ਐਮਡੀ ਪ੍ਰਵੀਨ ਕੁਮਾਰ ਵਜੋਂ ਹੋਈ ਹੈ। ਉਹ ਕਲੋਨੀਆਂ ਦੇ ਨਾਜਾਇਜ਼ ਨਕਸ਼ੇ ਪਾਸ ਕਰਨ ਦੇ ਮਾਮਲੇ ਵਿੱਚ ਫੜਿਆ ਗਿਆ ਹੈ।

Charanjit Singh Channi

ਵਿਜੀਲੈਂਸ ਨੇ ਸ਼ਿਕਾਇਤ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ। ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਚੰਨੀ ਨਗਰ ਕੌਂਸਲ ਖਰੜ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਉਸ ਸਮੇਂ ਵੀ ਪ੍ਰੋਜੈਕਟਾਂ ਵਿੱਚ ਕਈ ਖਾਮੀਆਂ ਹੋਈਆਂ ਸਨ। ਪ੍ਰਵੀਨ ਕੁਮਾਰ ਦਾ ਚੰਨੀ ਨਾਲ ਪੁਰਾਣਾ ਰਿਸ਼ਤਾ ਦੱਸਿਆ ਗਿਆ ਹੈ। ਜਾਣਕਾਰੀ ਆ ਰਹੀ ਹੈ ਕਿ ਇਹ ਪ੍ਰਾਜੈਕਟ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਪਾਸ ਕੀਤੇ ਗਏ ਸਨ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ