ਪੰਜਾਬ ਦੀ ਧੀ ਨੂੰ ਹਰਿਆਣਾ ਗੋਰਵ ਐਵਾਰਡ (Haryana Gorav Award) ਮਿਲਣਾ ਮਾਣ ਵਾਲੀ ਗੱਲ- ਪਰਮਿੰਦਰ ਭਲਵਾਨ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਾਵਰ ਹਾਊਸ ਯੂਥ ਕਲੱਬ ਦੀ ਪ੍ਰਧਾਨ ਅਤੇ ਯੂਥ ਫੈਡਰੇਸ਼ਨ ਆਫ ਇੰਡੀਆ ਦੀ ਮੀਤ ਪ੍ਰਧਾਨ ਸਟੇਟ ਐਵਾਰਡੀ ਰੁਪਿੰਦਰ ਕੌਰ ਨੂੰ ਔਰਤਾਂ ਦੀ ਭਲਾਈ ਲਈ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਨੂੰ ਵੇਖਦਿਆਂ ਰਾਸ਼ਟਰੀ ਯੂਵਾ ਸ਼ਕਤੀ ਸੰਸਥਾ ਹਰਿਆਣਾ ਵਲੋਂ ਹਰਿਆਣਾ ਗੋਰਵ ਐਵਾਰਡ (Haryana Gorav Award) ਜਿਸ ਵਿੱਚ ਸਰਟੀਫਿਕੇਟ, ਸਾਲ, ਮੈਮਟੋ ਅਤੇ 21000 ਹਜ਼ਾਰ ਨਕਦ ਇਨਾਮ ਨਾਲ ਭੁਪਿੰਦਰ ਸਿੰਘ ਹੁੱਡਾ ਸਾਬਕਾ ਮੁੱਖ ਮੰਤਰੀ ਹਰਿਆਣਾ ਨੇ ਸਨਮਾਨਿਤ ਕੀਤਾ ।
ਇਹ ਐਵਾਰਡ ਰੁਪਿੰਦਰ ਕੌਰ ਨੂੰ ਔਰਤਾਂ ਦੀ ਨਿੱਜੀ ਸਫਾਈ ਸਬੰਧੀ 1500 ਤੋਂ ਉਪਰ ਜਾਗਰੂਕਤਾ ਲੈਕਚਰਾਰ ਅਤੇ ਇਕ ਲੱਖ ਤੋਂ ਉਪਰ ਪਟਿਆਲਾ ਜ਼ਿਲ੍ਹੇ ਦੇ ਸਲੱਮ ਏਰੀਏ, ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿਚ ਸੈਨਟਰੀ ਪੈਡ ਵੰਡਣ ਲਈ ਦਿੱਤਾ ਗਿਆ ਹੈ। ਇੱਥੇ ਹੀ ਜ਼ਿਕਰਯੋਗ ਹੈ ਕਿ ਰੁਪਿੰਦਰ ਕੌਰ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਵਿੱਚ ਯੋਗਦਾਨ, ਭਰੂਣ ਹੱਤਿਆ, ਦਾਜ ਪ੍ਰਥਾ, ਏਡਜ ਵਿਰੋਧੀ ਅਨੇਕਾਂ ਪ੍ਰੋਗਰਾਮਾ ਵਿਚ ਹਿੱਸਾ ਲੈ ਕੇ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਟੇਟ ਐਵਾਰਡੀ (Haryana Gorav Award) ਰੁਪਿੰਦਰ ਕੌਰ ਨੇ ਹਰਿਆਣਾ ਗੋਰਵ ਐਵਾਰਡ ਮਿਲਣ ਤੇ ਪਾਵਰ ਹਾਊਸ ਯੂਥ ਕਲੱਬ ਦੇ ਸਰਪ੍ਰਸਤ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ, ਯੂਥ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਕੁਝ ਇਹਨਾਂ ਦੀ ਅਗਵਾਈ ਹੇਠ ਸੰਭਵ ਹੋ ਸਕਿਆ ਹੈ। ਇਸ ਮੌਕੇ ਪਰਮਿੰਦਰ ਭਲਵਾਨ ਨੇ ਕਿਹਾ ਕਿ ਪੰਜਾਬ ਦੀ ਧੀ ਸਟੇਟ ਐਵਾਰਡੀ ਰੁਪਿੰਦਰ ਕੌਰ ਨੂੰ ਹਰਿਆਣਾ ਗੋਰਵ ਐਵਾਰਡ ਮਿਲਣ ਤੇ ਪਟਿਆਲਵੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ