ਮਲੋਟ ਦਾ ‘ਫੂਡ ਬੈਂਕ’ ਲੋੜਵੰਦਾਂ ਲਈ ਬਣਿਆ ‘ਵਰਦਾਨ’

ਸਾਲ 2022 ‘ਚ ਹੁਣ ਤੱਕ 612 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ Food Bank

  •  ਐਤਵਾਰ ਨੂੰ 45 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ
  •  ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਲੋੜਵੰਦਾਂ ਨੂੰ ਵੱਧ ਤੋਂ ਵੱਧ ਗਰਮ ਕੱਪੜੇ ਵੀ ਵੰਡੇ ਜਾਣਗੇ : ਜਿੰਮੇਵਾਰ

(ਮਨੋਜ) ਮਲੋਟ। ਬਲਾਕ ਮਲੋਟ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰ ਰਹੀ ਹੈ ਅਤੇ ਐਤਵਾਰ ਨੂੰ 117ਵੇਂ ਮਾਨਵਤਾ ਭਲਾਈ ਕਾਰਜ ਤਹਿਤ ‘ਫੂਡ ਬੈਂਕ’ (Food Bank) ਵਿੱਚੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।

ਜ਼ਿਕਰਯੋਗ ਹੈ ਕਿ ਬਲਾਕ ਮਲੋਟ ਦੀ ਸਾਧ-ਸੰਗਤ ਦੇ ਸਹਿਯੋਗ ਨਾਲ ਸਾਲ 2022 ‘ਚ ਹੁਣ ਤੱਕ 612 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ ਇਸ ਲਈ ਮਲੋਟ ਦਾ ‘ਫੂਡ ਬੈਂਕ’ ਲੋੜਵੰਦਾਂ ਲਈ ‘ਵਰਦਾਨ’ ਬਣਿਆ ਹੋਇਆ ਹੈ। ਰਾਸ਼ਨ ਵੰਡਣ ਦੀ ਸ਼ੁਰੂਆਤ 45 ਮੈਂਬਰ ਪੰਜਾਬ ਭੈਣਾਂ ਸੱਤਿਆ ਇੰਸਾਂ, ਕਿਰਨ ਇੰਸਾਂ, ਸ਼ਿਮਲਾ ਇੰਸਾਂ ਅਤੇ ਸਤਵੰਤ ਇੰਸਾਂ ਤੋਂ ਇਲਾਵਾ ਜਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ ਨੇ ਕੀਤੀ।

45 ਲੋੜਵੰਦ ਪਰਿਵਾਰਾਂ ਨੂੰ ਐਮ.ਐਸ.ਜੀ. ਕੰਪਨੀ ਦਾ ਰਾਸ਼ਨ ਵੰਡਿਆ 

45 ਲੋੜਵੰਦ ਪਰਿਵਾਰਾਂ ਨੂੰ ਐਮ.ਐਸ.ਜੀ. ਕੰਪਨੀ ਦਾ ਰਾਸ਼ਨ ਵੰਡਿਆ

ਬਲਾਕ ਭੰਗੀਦਾਸ ਗੋਰਖ ਸੇਠੀ ਇੰਸਾਂ, 15 ਮੈਂਬਰ ਸੱਤਪਾਲ ਇੰਸਾਂ (ਜ਼ਿੰਮੇਵਾਰ), ਪ੍ਰਦੀਪ ਇੰਸਾਂ, ਸ਼ੰਭੂ ਇੰਸਾਂ, ਗੁਰਭਿੰਦਰ ਸਿੰਘ ਇੰਸਾਂ, ਜਸਵਿੰਦਰ ਸਿੰਘ ਜੱਸਾ ਇੰਸਾਂ, ਸੰਜੀਵ ਭਠੇਜਾ ਇੰਸਾਂ, ਰਮੇਸ਼ ਇੰਸਾਂ (ਭੋਲਾ), ਸੌਰਵ ਜੱਗਾ ਇੰਸਾਂ, ਕਮਲ ਇੰਸਾਂ ਤੋਂ ਇਲਾਵਾ ਸੁਜਾਨ ਭੈਣਾਂ ਨਗਮਾ ਇੰਸਾਂ, ਸਰੋਜ ਇੰਸਾਂ, ਪਰਮਜੀਤ ਕੌਰ ਇੰਸਾਂ, ਨਿਰਮਲਾ ਇੰਸਾਂ, ਕੋਮਲ ਇੰਸਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀਆਂ ਜਿੰਮੇਵਾਰ ਭੈਣ ਰੀਟਾ ਗਾਬਾ ਇੰਸਾਂ ਅਤੇ ਪ੍ਰਵੀਨ ਇੰਸਾਂ, ਯੂਥ ਵੀਰਾਂਗਣਾਂ ਦੀ ਜਿੰਮੇਵਾਰ ਭੈਣ ਨੀਸ਼ਾ ਕਥੂਰੀਆ ਇੰਸਾਂ,

ਯੂਥ ਦੇ ਜਿੰਮੇਵਾਰ ਦੀਪਕ ਮੱਕੜ ਇੰਸਾਂ, ਸੇਵਾਦਾਰ ਭੈਣਾਂ ਊਸ਼ਾ ਇੰਸਾਂ ਅਤੇ ਆਗਿਆ ਕੌਰ ਇੰਸਾਂ, ਜੋਨਾਂ ਦੇ ਭੰਗੀਦਾਸ ਮੱਖਣ ਇੰਸਾਂ, ਨਰਿੰਦਰ ਭੋਲਾ ਇੰਸਾਂ ਅਤੇ ਅਨਿਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ‘ਤੇ ਅਮਲ ਕਰਦੇ ਹੋਏ ਵੇਦ ਪ੍ਰਕਾਸ਼ ਗੋਇਲ ਇੰਸਾਂ, ਸੁਰੇਸ਼ ਗੋਇਲ ਇੰਸਾਂ, ਰਾਮ ਗੋਇਲ ਇੰਸਾਂ ਅਤੇ ਸਮੂਹ ਗੋਇਲ ਪਰਿਵਾਰ ਦੇ ਸਹਿਯੋਗ ਨਾਲ ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ 117ਵੇਂ ਮਾਨਵਤਾ ਭਲਾਈ ਕਾਰਜ ‘ਫੂਡ ਬੈਂਕ’ ਵਿੱਚੋਂ ਐਤਵਾਰ ਨੂੰ 45 ਲੋੜਵੰਦ ਪਰਿਵਾਰਾਂ ਨੂੰ ਐਮ.ਐਸ.ਜੀ. ਕੰਪਨੀ ਦਾ ਰਾਸ਼ਨ ਵੰਡਿਆ ਗਿਆ ਹੈ। ਜਿੰਮੇਵਾਰਾਂ ਨੇ ਦੱਸਿਆ ਕਿ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਲੋੜਵੰਦਾਂ ਨੂੰ ਵੱਧ ਤੋਂ ਵੱਧ ਗਰਮ ਕੱਪੜੇ ਵੀ ਵੰਡੇ ਜਾਣਗੇ।

ਪੂਜਨੀਕ ਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਮਾਨਵਤਾ ਭਲਾਈ ਦੇ ਕਾਰਜ ਵੱਧ ਚੜ੍ਹ ਕੇ ਕਰਦੇ ਰਹੀਏ ਜੀ : ਜਿੰਮੇਵਾਰ
ਜਿੰਮੇਵਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਪ੍ਰੇਰਨਾ ਨਾਲ ਸਾਲ 2022 ‘ਚ ਹੁਣ ਤੱਕ 612 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾ ਚੁੱਕਾ ਹੈ ਅਤੇ ਅੱਗੇ ਤੋਂ ਵੀ ਪੂਜਨੀਕ ਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਮਾਨਵਤਾ ਭਲਾਈ ਦੇ ਕਾਰਜ ਵੱਧ ਚੜ੍ਹ ਕੇ ਕਰਦੇ ਰਹੀਏ ਜੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ