Manipur Case Details: ਤ੍ਰਿਪੁਰਾ ਦੇ ਮੁੱਖ ਮੰਤਰੀ ਬੀਰੇਨ ਸਿੰਘ ਨੇ ਸੂਬੇ ’ਚ ਪਿਛਲੇ ਕਰੀਬ ਪੌਣੇ ਸਾਲ ਦੇ ਹਿੰਸਾ ਨਾਲ ਪੈਦਾ ਹੋਏ ਹਾਲਾਤਾਂ ਲਈ ਮਾਫੀ ਮੰਗੀ ਹੈ। ਬੀਰੇਨ ਸਿੰਘ ਨੇ ਇਹ ਵੀ ਕਿਹਾ ਹੈ ਕਿ ਇੱਕ-ਦੂਜੇ ਨੂੰ ਮਾਫ ਕਰਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਨੇ ਹਾਲਾਤਾਂ ਮੁਤਾਬਕ ਵੱਡੀ ਪਹਿਲਕਦਮੀ ਕੀਤੀ ਹੈ।
ਇੱਥੇ ਸਮੱਸਿਆ ਦੀ ਸ਼ੁਰੂਆਤ ਦੋ ਭਾਈਚਾਰਿਆਂ ਵਿਚਾਲੇ ਹੋਈਆਂ ਖੂਨੀ ਝੜਪਾਂ ਨਾਲ ਹੋਈ ਸੀ। ਅਸਲ ’ਚ ਸਮੱਸਿਆ ਇੰਨੀ ਪੇਚਦਾਰ ਸੀ ਕਿ ਪ੍ਰਸ਼ਾਸਨ ਤੇ ਹਥਿਆਰਬੰਦ ਫੋਰਸਾਂ ਲਈ ਵੀ ਹਾਲਾਤਾਂ ਨੂੰ ਕਾਬੂ ਹੇਠ ਲਿਆਉਣ ਲਈ ਵੱਡੀ ਚੁਣੌਤੀ ਸੀ। ਸਰਕਾਰੀ ਅਸਲਾਖਾਨੇ ਲੁੱਟਣ ਜਿਹੀਆਂ ਵਾਰਦਾਤਾਂ ਤੇ ਅੱਤਵਾਦੀਆਂ ਕਾਰਵਾਈਆਂ ਨੇ ਸਥਾਨਕ ਤੇ ਵਿਦੇਸ਼ੀ ਕਾਰਨਾਂ ਦਾ ਅਜਿਹਾ ਤੂਫਾਨ ਖੜਾ ਕਰ ਦਿੱਤਾ ਕਿ ਭਾਈਚਾਰਕ ਸਾਂਝ ਦਾ ਦੀਵਾ ਜਗਦਾ ਰਹਿਣਾ ਔਖਾ ਹੋ ਗਿਆ।
Manipur Case Details
ਸਰਕਾਰੀ ਅਸਲਾਖਾਨੇ ’ਚੋਂ ਪੰਜ ਹਜ਼ਾਰ ਹਥਿਆਰ ਲੁੱਟੇ ਗਏ ਤੇ ਬਾਰ੍ਹਾਂ ਹਜ਼ਾਰ ਤੋਂ ਵੱਧ ਪੁਲਿਸ ਪਰਚੇ ਦਰਜ ਹੋਏ। ਭਾਵੇਂ ਅਮਨ ਕਾਨੂੰਨ ਕਾਇਮ ਕਰਨ ਦੀ ਜਿੰਮੇਵਾਰੀ ਕੇਂਦਰ ਤੇ ਸੂਬਾ ਸਰਕਾਰ ਦੀ ਹੈ ਫਿਰ ਵੀ ਮਣੀਪੁਰ ਦੇ ਮਸਲੇ ਦੇ ਹੱਲ ਲਈ ਸੂਬੇ ਦੇ ਵਾਸੀਆਂ ਦਾ ਸਹਿਯੋਗ ਸਭ ਤੋਂ ਜ਼ਰੂਰੀ ਹੈ। ਇੱਕ-ਦੂਜੇ ਨੂੰ ਮਾਫ ਕਰਨ ਤੋਂ ਵੱਡੀ ਮੱਲ੍ਹਮ ਸ਼ਾਇਦ ਹੀ ਕੋਈ ਹੋਵੇ। ਮਣੀਪੁਰ ਲਈ ‘ਮਣੀਪੁਰੀ’ ਹੋਣ ਦਾ ਸੰਕਲਪ ਹੀ ਸਭ ਤੋਂ ਵੱਡਾ ਇਲਾਜ ਹੈ। Manipur Case Details
Read Also : Lucknow Hotel Murder Case: ਹੋਟਲ ’ਚ ਰੂਹ-ਕੰਬਾਊ ਘਟਨਾ, ਇੱਕ ਪੁੱਤਰ ਤੇ ਭਰਾ ਨੇ ਕੀਤਾ ਖ਼ਤਰਨਾਕ ਕਾਂਡ
ਭਾਵੇਂ ਕੁਕੀ ਹੋਣ ਤੇ ਭਾਵੇਂ ਮੈਤੇਈ ਜਦੋਂ ਤੱਕ ਉਹ ਆਪਣੇ-ਆਪ ਨੂੰ ਮਣੀਪੁਰੀਏ ਨਹੀਂ ਮੰਨਦੇ ਉਦੋਂ ਤੱਕ ਸਾਂਝ ਤੇ ਭਾਈਚਾਰਾ ਮਜ਼ਬੂਤ ਨਹੀਂ ਹੋ ਸਕਦਾ। ਹੋਰਨਾਂ ਰਾਜਾਂ ’ਚ 36 ਬਰਾਦਰੀਆਂ ਇਕੱਠੀਆਂ ਰਹਿ ਸਕਦੀਆਂ ਹਨ ਤਾਂ ਮਣੀਪੁਰ ’ਚ ਦੋ ਕਿਉਂ ਨਹੀਂ ਰਹਿ ਸਕਦੀਆਂ। ਦਿਲ ’ਚੋਂ ਨਫ਼ਰਤ ਵੈਰ-ਵਿਰੋਧ ਤੇ ਬਦਲੇ ਦੀ ਭਾਵਨਾ ਕੱਢਣ ਨਾਲ ਹੀ ਸੂਬਾ ਲੀਹ ’ਤੇ ਆ ਸਕਦਾ ਹੈ। ਬੀਰੇਨ ਸਿੰਘ ਨੇ ਸੌ ਗੱਲਾਂ ਦੀ ਇੱਕ ਗੱਲ ਕਹਿ ਦਿੱਤੀ ਹੈ ਕਿ ਸਿਰਫ ਗੋਲੀ ਹੀ ਮਸਲੇ ਦਾ ਹੱਲ ਨਹੀਂ। ਵਿਰੋਧੀ ਪਾਰਟੀਆਂ ਨੂੰ ਭਾਈਚਾਰੇ, ਪਿਆਰ ਦੀ ਅਵਾਜ਼ ਨੂੰ ਹੁੰਗਾਰਾ ਦੇਣਾ ਚਾਹੀਦਾ ਹੈ।