26 ਜਨਵਰੀ ਨੂੰ ਕਰਨਗੇ ਰੋਸ ਮਾਰਚ
Forest Workers Protest: -(ਨਰਿੰਦਰ ਸਿੰਘ ਬਠੋਈ) ਪਟਿਆਲਾ। ਜੰਗਲਾਤ ਵਰਕਰ ਯੂਨੀਅਨ ਪੰਜਾਬ ਦੇ ਜਿਲਾ ਪਟਿਆਲਾ ਵੱਲੋਂ ਆਪਣੀ ਰਹਿੰਦੀਆਂ ਤਨਖਾਹਾਂ ਅਤੇ ਹੋਰ ਮੰਗਾਂ ਦੇ ਲਈ ਲਾਇਆ ਪੱਕਾ ਮੋਰਚਾ ਅੱਜ ਚੌਥੇ ਦਿਨ ਵਿੱਚ ਦਾਖਲ ਹੋ ਗਿਆ, ਅੱਜ ਖਰਾਬ ਮੌਸਮ, ਵਰਦੇ ਮੀਂਹ ਵਿੱਚ ਕੜਕਦੀ ਠੰਢ ਵਿੱਚ ਵੀ ਜੰਗਲਾਤ ਕਾਮੇ ਆਪਣੇ ਮੋਰਚੇ ’ਚ ਡਟੇ ਰਹੇ, ਜਿਸ ਦੇ ਦਬਾਉ ਸਦਕਾ ਅਧਿਕਾਰੀਆਂ ਵੱਲੋਂ ਕੱਲ ਤੋਂ ਕੁਝ ਹਰਕਤ ਵਿੱਚ ਆਉਂਦਿਆਂ ਬਕਾਏ ਜਾਰੀ ਕਰਨੇ ਸ਼ੁਰੂ ਕਰ ਦਿੱਤੇ।
ਜੰਗਲਾਤ ਕਾਮਿਆਂ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਉਹ 26 ਜਨਵਰੀ ਨੂੰ ਜਿੱਥੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਮੰਤਰੀ ਵੱਲੋਂ ਗਣਤੰਤਰ ਦਿਵਸ ਮਨਾਇਆ ਜਾਵੇਗਾ ਉੱਧਰ ਨੂੰ ਮਾਰਚ ਕਰਕੇ ਆਪਣੇ ਮਸਲੇ ਉਨ੍ਹਾਂ ਦੇ ਧਿਆਨ ਵਿੱਚ ਲਿਆਉਣਗੇ। ਅੱਜ ਸਵੇਰ ਤੋਂ ਹੀ ਖਰਾਬ ਮੌਸਮ ’ਚ ਜੰਗਲਾਤ ਕਾਮਿਆਂ ਵੱਲੋਂ ਲੱਗੇ ਮੋਰਚੇ ਵਿੱਚ ਜਸਵਿੰਦਰ ਸਿੰਘ ਸੋਜਾ, ਜਗਤਾਰ ਸ਼ਾਹਪੁਰ ਦੀ ਅਗਵਾਈ ’ਚ ਵੱਖ-ਵੱਖ ਰੇਂਜਾਂ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਜੰਗਲਾਤ ਕਾਮਿਆਂ ਨੇ ਡੀ.ਐਫ. ਓ. ਦਫਤਰ ਦੇ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਆਪਣੀਆਂ ਮੰਗਾਂ ਲਈ ਆਵਾਜ਼ ਬੁਲੰਦ ਕੀਤੀ, ਉੱਥੇ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਮੋਰਚੇ ਦੀ ਭਰਪੂਰ ਹਮਾਇਤ ਕੀਤੀ ਗਈ।
ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ ’ਚ ਬੀਕੇਆਈ ਅੱਤਵਾਦੀ ਗ੍ਰਿਫ਼ਤਾਰ, ਹੱਥਗੋਲਾ ਅਤੇ ਪਿਸਤੌਲ ਬਰਾਮਦ
ਅੱਜ ਦੇ ਇਸ ਸੰਘਰਸ਼ ਵਿੱਚ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂ ਦਰਸ਼ਨ ਬੇਲੂ ਮਾਜਰਾ, ਪੀ,ਡਬਲਯੂ.ਡੀ.ਫੀਲਡ ਅਤੇ ਵਰਕਸ਼ਾਪ ਵਰਕਰਜ ਯੂਨੀਅਨ ਦੇ ਆਗੂ ਰਾਜਪਾਲ ਲਸੋਈ, ਧਰਮਪਾਲ ਲੌਟ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੇਡਰੇਸ਼ਨ ਵੱਲੋਂ ਰਜਿੰਦਰ ਧਾਲੀਵਾਲ ਵਿਪਨ ਕੁਮਾਰ ਜਸਪਾਲ ਪਟਿਆਲਾ ਨੇ ਸ਼ਾਮਿਲ ਹੋ ਕੇ ਕਿਹਾ ਕਿ ਉਹ 26 ਜਨਵਰੀ ਨੂੰ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਨਾਲ ਇਸ ਰੋਸ ਮਾਰਚ ਵਿੱਚ ਸਮੂਲੀਅਤ ਕਰਨਗੇ ਤੇ ਇਸ ਲੜਾਈ ਨੂੰ ਜਿੱਤ ਤੱਕ ਲੈ ਕੇ ਜਾਣਗੇ। ਇਸ ਮੌਕੇ ਨਰੇਸ ਬੋਸਰ, ਮਹਿੰਦਰ ਸਿੰਘ ਕਾਠਮਠੀ ,ਜਗਪਾਲ ਨਾਭਾ,ਸਿਗਾਰਾ ਸਿੰਘ ਕਾਠਮਠੀ ਸਮਸੇਰ ਸਿੰਘ ਅਸਮਾਨਪੁਰ ਗੁਰਜਿੰਦਰ ਸਿੰਘ ਧਾਮੋਮਜਰਾ, ਨੰਜਾ ਸਿੰਘ ਪਟਿਆਲਾ, ਰਣਜੀਤ ਕੌਰ ਲੰਗ, ਨਾਜਮਾ ਬੇਗਮ, ਜਸਪਾਲ ਕੌਰ ਸਰਹਿੰਦ ਸ਼ਾਮਿਲ ਹੋਏ।














