386.37 ਅਰਬ ਡਾਲਰ ਦਰਜ਼
ਨਵੀਂ ਦਿੱਲੀ: ਦੇਸ਼ ਦਾ ਵਿਦੇਸ਼ ਪੂੰਜੀ ਭੰਡਾਰਾ ਘਟਿਆ ਹੈ। 14 ਜੁਲਾਈ ਨੂੰ ਖਤਮ ਹੋਏ ਹਫ਼ਤੇ ਵਿੱਚ 16.19 ਕਰੋੜ ਡਾਲਰ ਘਟ ਕੇ 386.37 ਅਰਬ ਡਾਲਰ ਦਰਜ਼ ਕੀਤਾ ਗਿਆ, ਜੋ 25,006,7 ਅਰਬ ਰੁਪਏ ਦੇ ਬਰਾਬਰ ਹੈ।
ਆਰਬੀਆਈ ਨੇ ਜਾਰੀ ਕੀਤੇ ਹਫ਼ਤਾਵਾਰੀ ਅੰਕੜੇ
ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਹਫ਼ਤਾਵਰੀ ਅੰਕੜੇ ਅਨੁਸਾਰ, ਵਿਦੇਸ਼ੀ ਪੂੰਜੀ ਭੰਡਾਰ ਦਾ ਸਭ ਤੋਂ ਵੱਡਾ ਸਹਿਯੋਗੀ ਵਿਦੇਸ਼ੀ ਕਰੰਸੀ ਭੰਡਾਰ ਇਸ ਹਫ਼ਤੇ ਵਿੱਚ 15.7 ਕਰੋੜ ਡਾਲਰ ਘਟ ਕੇ 362.23 ਅਰਬ ਡਾਲਰ ਹੋ ਗਿਆ, ਜੋ 23,443.6 ਅਰਬ ਰੁਪਏ ਦੇ ਬਰਾਬਰ ਹੈ। ਬੈਂਕ ਦੇ ਮੁਤਾਬਕ, ਵਿਦੇਸ਼ੀ ਕਰੰਸੀ ਭੰਡਾਰ ਨੂੰ ਡਾਲਰ ‘ਚ ਪ੍ਰਗਟ ਕੀਤਾ ਜਾਂਦਾ ਹੈ ਅਤੇ ਇਸ ਭੰਡਾਰ ਵਿੱਚ ਮੌਜ਼ੂਦ ਪੌਂਡ, ਸਟਰਲਿੰਗ, ਯੇਨ ਵਰਗੀਆਂ ਕੌਮਾਂਤਰੀ ਕਰੰਸੀਆਂ ਦੇ ਮੁੱਲਾਂ ਵਿੱਚ ਹੋਣ ਵਾਲੇ ਉਤਰਾਅ-ਚੜ੍ਹਾਅ ਦਾ ਸਿੱਧਾ ਅਸਰ ਪੈਂਦਾ ਹੈ। ਇਸ ਮਿਆਦ ਵਿੱਚ ਦੇਸ਼ ਦਾ ਸੋਨ ਭੰਡਾਰ 20.34 ਅਰਬ ਡਾਲਰ ਰਿਹਾ, ਜੋ 1,317.3 ਅਰਬ ਰੁਪਏ ਦੇ ਬਰਾਬਰ ਹੈ। ਇਯ ਦੌਰਾਨ ਦੇਸ਼ ਦੇ ਵਿਸ਼ੇਸ਼ ਨਿਕਾਸੀ ਅਧਿਕਾਰੀ ਦਾ ਮੁੱਲ 19 ਲੱਖ ਡਾਲਰ ਘਟ ਕੇ 1.47 ਅਰਬਲ ਡਾਲਰ ਹੋ ਗਿਆ, ਜੋ 95.7 ਅਰਬਲ ਰੁਪਏ ਦੇ ਬਰਾਬਰ ਹੈ।