ਕਸ਼ਮੀਰ ‘ਚ ਚੀਨ ਨੇ ਵੀ ਹੱਥ ਪਾਇਆ : ਮਹਿਬੂਬਾ

ਪੂਰੇ ਦੇਸ਼ ਦੇ ਸਾਥ ਬਿਨਾ ਕਸ਼ਮੀਰ ਦੀ ਲੜਾਈ ਨਹੀਂ ਜਿੱਤੀ ਜਾ ਸਕਦੀ

ਨਵੀਂ ਦਿੱਲੀ: ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸਵੀਕਾਰ ਕੀਤਾ ਹੈ ਕਿ ਕਸ਼ਮੀਰ ‘ਚ ਕਾਨੂੰਨ ਵਿਵਸਥਾ ਦੀ ਸਮੱਸਿਆ ਨਹੀਂ ਹੈ ਬਲਕਿ ਅਸੀਂ ਵਿਦੇਸ਼ੀ ਤਾਕਤਾਂ ਨਾਲ ਲੜਾਈ ਲੜ ਰਹੇ ਹਾਂ ਜਿਸ ‘ਚ ਚੀਨ ਨੇ ਵੀ ਆਪਣਾ ਹੱਥ ਅੜਾ ਦਿੱਤਾ ਹੈ ਮੁਫ਼ਤੀ ਨੇ ਇੱਥੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਸੂਬਾ ਸਰਕਾਰ ਕਾਨੂੰਨ ਵਿਵਸਥਾ ਦੀ ਲੜਾਈ ਨਹੀਂ ਲੜ ਰਹੀ ਹੈ ਉਨ੍ਹਾਂ ਕਿਹਾ ਕਿ ਇਹ ਜੋ ਲੜਾਈ ਹੋ ਰਹੀ ਹੈ ਜਿਸ ‘ਚ ਬਾਹਰੀ ਤਾਕਤਾਂ ਸ਼ਾਮਲ ਹਨ, ਹੁਣ ਤਾਂ ਚੀਨ ਨੇ ਵੀ ਇਸ ‘ਚ ਆਪਣਾ ਹੱਥ ਅੜਾਉਣਾ ਸ਼ੁਰੂ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਜਦ ਤੱਕ ਪੂਰਾ ਮੁਲਕ, ਰਾਜਨੀਤਿਕ ਪਾਰਟੀਆਂ ਸਾਥ ਨਹੀਂ ਦਿੰਦੀਆਂ ਤਦ ਤੱਕ ਇਹ ਜੰਗ ਨਹੀਂ ਦਿੱਤੀ ਜਾ ਸਕਦੀ ਮੈਨੂੰ ਖੁਸ਼ੀ ਹੈ ਕਿ ਰਾਜਨੀਤਿਕ ਦਲ ਇਕਜੁੱਟ ਹੋ ਗਏ ਹਨ ਤੇ ਕਸ਼ਮੀਰ ਦੀ ਸਮੱਸਿਆ ਦਾ ਖੁਲ੍ਹ ਕੇ ਇੱਕ ਸਾਥ ਮੁਕਾਬਲਾ ਕਰ ਰਹੇ ਹਨ

ਧਾਰਾ 370 ਸਾਡੇ ਜਜ਼ਬਾਤਾਂ ਨਾਲ ਜੁੜੀ

ਸਵਾਲ ਦੇ ਜਵਾਬ ‘ਚ ਜੰਮੂ ਕਸ਼ਮੀਰ ‘ਚ ਧਾਰਾ 370 ਦਾ ਪੁਰਜ਼ੋਰ ਬਚਾਅ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਦ ਜੀਐੱਸਟੀ ਪਾਸ ਕੀਤਾ ਤਦ ਰਾਸ਼ਟਰਪਤੀ ਨੇ ਜ਼ੋਰ ਦਿੱਤਾ ਸੀ ਕਿ ਧਾਰਾ 370 ਦਾ ਖ਼ਾਸ ਖਿਆਲ ਰੱਖਿਆ ਜਾਵੇ ਧਾਰਾ 370 ਸਾਡੇ ਜਜ਼ਬਾਤਾਂ ਨਾਲ ਜੁੜੀ ਹੋਈ ਹੈ

ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ  ਹੋਈ ਗੱਲਬਾਤ

ਮੁਫ਼ਤੀ ਦੀ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦ ਸਰਕਾਰ ਨੇ ਵਿਰੋਧੀ ਨੇਤਾਵਾਂ ਨੂੰ ਬੁਲਾਕੇ ਉਨ੍ਹਾਂ ਨੂੰ ਚੀਨ ਨਾਲ ਸਿੱਕਮ ਸਰਹੱਦ ‘ਤੇ ਤਣਾਅ ਤੇ ਅਮਰਨਾਥ ਯਾਤਰੀਆਂ ‘ਤੇ ਅੱਤਵਾਦੀ ਹਮਲੇ ਨੂੰ ਲੈ ਕੇ ਪੂਰੀ ਸਥਿਤੀ ਨਾਲ ਵਿਸਥਾਰ ਸਹਿਤ ਜਾਣੂ ਕਰਵਾ ਰਹੀ ਹੈ ਇਸ ਬੈਠਕ ‘ਚ ਸਿੰਘ ਤੋਂ ਇਲਾਵਾ ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ, ਵਿੱਤ ਤੇ ਰੱਖਿਆ ਮੰਤਰੀ ਅਰੁਣ ਜੇਤਲੀ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਸ਼ਾਮਲ ਹੋਏ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।