ਭਾਰਤ ਨਾਲ ਰੱਖਿਆ ਸਹਿਯੋਗ ਵਧਾਵੇਗਾ ਅਮਰੀਕਾ

US, Increases, Defense, Cooperation, India

621.5 ਅਰਬ ਡਾਲਰ ਦਾ ਰੱਖਿਆ ਖਰਚ ਬਿਲ ਪਾਸ

ਵਾਸਿੰਗਟਨ: ਅੱਤਵਾਦ ਤੇ ਦੱਖਣੀ ਏਸ਼ੀਆ ‘ਚ ਸ਼ਕਤੀ ਸੰਤੁਲਨ ਬਣਾਏ ਰੱਖਣ ਲਈ ਅਮਰੀਕਾ ਤੇ ਭਾਰਤ ਪਿਛਲੇ ਕਾਫ਼ੀ ਸਮੇਂ ਤੋਂ ਯਤਨ ਕਰ ਰਿਹਾ ਹੈ ਹੁਣ ਇਸ ਕੜੀ ‘ਚ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਕੁਝ ਕਦਮ ਹੋਰ ਉਠਾਏਗਾ ਅਮਰੀਕਾ ਦੀ ਪ੍ਰਤਨਿਧੀ ਸਭਾ ਨੇ 621.5 ਅਰਬ ਡਾਲਰ ਦਾ ਰੱਖਿਆ ਖਰਚ ਬਿਲ ਪਾਸ ਕੀਤਾ ਹੈ ਜਿਸ ‘ਚ ਭਾਰਤ ਨਾਲ ਰੱਖਿਆ ਸਹਿਯੋਗ ਵਧਾਏ ਜਾਣ ਦਾ ਪ੍ਰਸਤਾਵ ਰੱਖਿਆ ਗਿਆ ਹੈ

ਭਾਰਤੀ-ਅਮਰੀਕੀ ਸਾਂਸਦ ਅਮੀ ਬੇਰਾ ਦੁਆਰਾ ਇਸ ਸਬੰਧ ‘ਚ ਪੇਸ਼ ਕੀਤੇ ਗਏ ਸੰਸ਼ੋਧਨ ‘ਚ ਸਦਨ ਨੇ ਹਾਰਨੈਸ਼ਨਲ ਡਿਫੈਂਸ  ਆਥੋਰਾਈਜੇਸ਼ਨ ਐਕਟ (ਐੱਨਡੀਏਏ) 2018 ਦੇ ਭਾਗ ਦੇ ਰੂਪ ‘ਚ ਬੈਂਚ ਦੀ ਥਾਪ ਨਾਲ ਪਾਸ ਕੀਤਾ ਇਹ ਕਾਨੂੰਨ ਇਸ ਸਾਲ ਇੱਕ ਅਕਤੂਬਰ ਤੋਂ ਲਾਗੂ ਹੋ ਜਾਵੇਗਾ ਐੱਨਡੀਏਏ-2018 ਨੂੰ ਸਦਨ ਨੇ 81 ਦੇ ਮੁਕਾਬਲੇ 344 ਵੋਟਾਂ ਨਾਲ ਪਾਸ ਕੀਤਾ ਸੀ ਸਦਨ ਦੁਆਰਾ ਪਾਸ ਕੀਤੇ ਭਾਰਤ ਸਬੰਧੀ ਸੰਸੋਧਨ ‘ਚ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰੀ ਦੇ ਨਾਲ ਸਲਾਹ ਮਸ਼ਵਰਾ ਕਰਕੇ ਰੱਖਿਆ ਮੰਤਰੀ ਅਮਰੀਕਾ ਤੇ ਭਾਰਤ ਦੇ ਵਿਚਕਾਰ ਰੱਖਿਆ ਸਹਿਯੋਗ ਵਧਾਉਣ ਲਈ ਰਣਨੀਤੀ ਬਣਾਉਣਗੇ

ਬੇਰਾ ਨੇ ਕਿਹਾ ਕਿ ਅਮਰੀਕਾ ਦੁਨੀਆ ਦੀ ਸਭ ਤੋਂ ਪੁਰਾਣੀ ਤੇ ਭਾਰਤ ਸਭ ਤੋਂ ਵੱਡੀ ਲੋਕਤੰਤਰਿਕ ਵਿਵਸਥਾ ਹੈ ਇਹ ਮਹੱਤਵਪੂਰਨ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਵਧਾਉਣ ਲਈ ਰਣਨੀਤੀ ਵਿਕਸਿਤ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਮੈਂ ਧੰਨਵਾਦੀ ਹਾਂ ਕਿ ਇਸ ਸੰਸੋਧਨ ਨੂੰ ਪਾਸ ਕੀਤਾ ਗਿਆ ਹੈ ਮੈਂ ਸਾਂਝੀ ਸੁਰੱੱਖਿਆ ਚੁਣੌਤੀਆਂ, ਸਹਿਯੋਗੀਆਂ ਦੀ ਭੂਮਿਕਾ ਤੇ ਵਿਗਿਆਨ ਤੇ ਖੋਜ ਦੇ ਖੇਤਰ ‘ਚ ਸਹਿਯੋਗ ਜਿਹੇ ਅਹਿਮ ਮਾਮਲਿਆਂ ਸਬੰਧੀ ਰੱਖਿਆ ਮੰਤਰਾਲੇ ਦੀ ਰਣਨੀਤੀ ਦਾ ਇੰਤਜ਼ਾਰ ਕਰ ਰਿਹਾ ਹਾਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।