ਕੇਂਦਰ ਸਰਕਾਰ ਕੋਲੋਂ ਸੁਸ਼ਾਂਤ ਸਿੰਘ ਰਾਜਪੂਤ ਦੇ ਕੱਤਲ/ ਆਤਮ ਹੱਤਿਆ ਮਸਲੇ ਦੀ ਨਿਰਪੱਖ ਸੀ.ਬੀ.ਆਈ ਇੰਕਵਾਇਰੀ ਕਰਵਾਉਣ ਦੀ ਕੀਤੀ ਮੰਗ
ਲੁਧਿਆਣਾ,( ਵਨਰਿੰਦਰ ਸਿੰਘ ਮਣਕੂ)। ਲੁਧਿਆਣਾ ‘ਚ ਫਾਰ ਜਸਟਿਸ ਸਮਾਜ ਸੇਵੀ ਸੰਸਥਾ/ਐਨ.ਜੀ.ਓ ਵੱਲੋ ਸੋਸ਼ਲ ਡਿਸਟੈਂਸਿੰਗ ਰੱਖਦੇ ਹੋਏ ਇਕ ਸ਼ਾਂਤੀਪੂਰਵਕ ਕੈਂਡਲ ਮਾਰਚ ਅਤੇ ਰੋਸ਼ ਮੁਜਾਹਿਰਾ ਸਰਾਭਾ ਨਗਰ ਮੰਦਿਰ ਤੋਂ ਗੁਰੂਦੁਆਰਾ ਸਿੰਘ ਸਭਾ ਸਰਾਭਾ ਨਗਰ, ਲੁਧਿਆਣਾ ਵਿਖੇ ਕੱਡਿਆ ਗਿਆ ਤਾਕਿ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਕਥਿਤ ਕੱਤਲ/ਆਤਮ ਹੱਤਿਆ ਮੱਸਲੇ ਦੀ ਨਿਰਪੱਖ ਸੀ.ਬੀ.ਆਈ ਇੰਕਵਾਇਰੀ ਕੇਂਦਰ ਸਰਕਾਰ ਕੋਲੋਂ ਕਰਵਾਉਣ ਦੀ ਮੰਗ ਕੀਤੀ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮਿਕ ਸ਼ਾਂਤੀ ਲਈ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ
ਇਹ ਕੈੰਡਲ ਮਾਰਚ ਸੰਸਥਾ ਦੇ ਸੰਸਥਾਪਕ ਵਿਨੀਤ ਪਾਲ ਸਿੰਘ ਮੋਂਗਾ ਦੀ ਅਗਵਾਈ ਵਿੱਚ ਕੱਢੀ ਗਈ ਜਿਸ ਵਿੱਚ ਵਿਨੀਤ ਪਾਲ ਸਿੰਘ ਮੋਂਗਾ ਤੋਂ ਇਲਾਵਾ, ਵਿਸ਼ਾਲ ਗੁਲਾਟੀ, ਸੁਸ਼ਿਲ ਸਹਦੇਵ, ਵਿਕਾਸ ਅਰੌੜਾ, ਰਾਜ ਪਹਿਲਵਾਨ , ਜੰਦੀਪ ਸਿੰਘ ਟੂਰ ਅਤੇ ਹੋਰ ਮੌਜੂਦ ਸਨ। ਸੰਸਥਾ ਨੇ ਬਾਲੀਵੂਡ ਵਿੱਚ ਚਲ ਰਹੇ ਨੈਪੋਟੀਸਮ, ਕਾਰਟਲ ਸਿਸਟਮ ਅਤੇ ਬਾਲੀਵੁੱਡ ਇੰਡਸਟਰੀ ਵਿੱਚ ਕੁਝ ਗਿਨਤੀ ਦੇ ਪਰਿਵਾਰ ਜਿਵੇਂ ਕੀ ਖਾਨ, ਕਪੂਰ, ਪੰਚੋਲੀ ਪਰਿਵਾਰਾਂ ਦੀ ਦਾਦਾਗਿਰੀ ਅਤੇ ਕੁਝ ਪਰੋਡਕਸ਼ਨ ਹਾਉਸੇਸ ਦੀ ਦਾਦਾਗਿਰੀ ਦਾ ਜਿਕਰ ਵੀ ਕੀਤਾ ,ਜਿਸ ਵਿੱਚ ਸਲਮਾਨ ਖਾਨ, ਕਰਨ ਜੌਹਰ, ਏਕਤਾ ਕਪੂਰ, ਆਦਿੱਤਯ ਪੰਚੋਲੀ, ਬਾਲਾ ਜੀ ਟੈਲੀਫਿਲਮਸ ਅਤੇ ਹੋਰਾਂ ਦਾ ਨਾਂਅ ਉਛਲ ਰਿਹਾ ਹੈ
ਜਿਹਨਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਫਿਲਮਾਂ ਖੋਈਆਂ ਅਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਡਿਪਰੈਸ਼ਨ ਵਿੱਚ ਧਕੇਲਿਆ। ਉਹਨਾਂ ਨੇ ਦੋਸ਼ ਲਾਇਆ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਆਤਮ ਹੱਤਿਆ ਨਹੀ ਕੀਤੀ ਕਿਉਂਕਿ ਉਹ ਆਤਮ ਹੱਤਿਆ ਦੇ ਸਖ਼ਤ ਖਿਲਾਫ ਸੀ ਅਤੇ ਉਹਨਾਂ ਨੇ ਇਸ ਸਬੰਧ ਵਿੱਚ ਇੱਕ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਹੋਮ ਮਨਿਸਟਰ ਅਮਿਤ ਸ਼ਾਹ ਨੂੰ ਸੀ.ਬੀ.ਆਈ ਇੰਕਵਾਇਰੀ ਕਰਵਾਉਣ ਸਬੰਧੀ ਡੀ.ਸੀ ਲੁਧਿਆਣਾ ਰਾਹੀਂ ਭੇਜਣ ਦੀ ਗੱਲ ਵੀ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।