(ਸੱਚ ਕਹੂੰ ਨਿਊਜ਼) ਸਰਦੂਲਗੜ੍ਹ। ਸਰਦੂਲਗੜ੍ਹ ‘ਚ ਘੱਗਰ ਦਾ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈ। ਪਿੰਡ ਰੋੜਕੀ ਨੇੜੇ ਮੇਨ ਘੱਗਰ ’ਚ ਲੰਬਾ ਪਾੜ ਪੈਣ ਪੈ ਗਿਆ ਹੈ। ਜਿਸ ਨੂੰ ਹਾਲੇ ਤੱਕ ਪੂਰਿਆ ਨਹੀਂ ਗਿਆ। ਸਰਦੂਲਗੜ੍ਹ ਨੇੜੇ ਪਿੰਡ ਰੋੜਕੀ ਨੇੜੇ ਘੱਗਰ ’ਚ ਪਏ ਪਾੜ ਕਾਰਨ ਕਈ ਪਿੰਡਾਂ ’ਚ ਪਾਣੀ ਪੁੱਜਣਾ ਸ਼ੁਰੂ ਹੋ ਗਿਆ ਹੈ। ਜਿਸ ਦੇ ਚੱਲਦੇ ਵਾਰਡ ਨੰਬਹ 5 ਦੇ ਕੁੱਝ ਘਰਾਂ ਵੱਲੋਂ ਆਪਣਾ ਸੁਰੱਖਿਅਤ ਥਾਵਾਂ ਵੱਲ ਲਿਜਾ ਰਹੇ ਹਨ। (Flood Sardulgarh)
ਪਾੜ ਤੋਂ ਥੋੜ੍ਹੀ ਦੂਰ ਰੋੜਕੀ ਨੂੰ ਜਾਣ ਵਾਲੀ ਵੱਡੀ ਸੜਕ ’ਤੇ ਇੱਕ ਬੰਨ੍ਹ ਬਣਾਇਆ ਜਾ ਰਿਹਾ ਹੈ ਜਿਸ ਕਾਰਨ ਪਾਣੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ। ਜੇਕਰ ਪਾਣੀ ਸੜਕ ਪਾਰ ਕਰ ਗਿਆ ਤਾਂ ਪਿੰਡ ਝੰਡਾ ਖੁਰਦ ਅਤੇ ਝੰਡਾ ਕਲਾਂ ਅਤੇ ਮਾਨਖੇੜਾ, ਨਾਹਰਾਂ ’ਚ ਪਾਣੀ ਆ ਸਕਦਾ ਹੈ। ਇਸ ਵੇਲੇ ਸਰਦੂਲਗੜ੍ਹ ਸ਼ਹਿਰ ਦੇ ਵਾਰਡ ਨੰਬਰ 5 ਤੇ 6 ਦੇ ਕੁਝ ਘਰਾਂ ਤੱਕ ਪਾਣੀ ਪਹੁੰਚ ਗਿਆ ਹੈ। ਰੋੜਕੀ ਵਾਸੀਆਂ ਆਦਿ ਲੋਕਾਂ ਨੇ ਪ੍ਰਸ਼ਾਸਨ ਦੀ ਮੱਦਦ ਨਾਲ ਰੋੜਕੀ ਪਿੰਡ ਨੂੰ ਜਾਂਦੀ ਸੜਕ ਉੱਪਰ ਮਿੱਟੀ ਨੂੰ ਪਾ ਕੇ ਰੋੜਕੀ ਪਿੰਡ ਅਤੇ ਸ਼ਹਿਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂਕਿ ਦੂਸਰੇ ਪਾਸੇ ਪਿੰਡ ਭਲਣ ਵਾੜੇ ਕੋਲ ਬੰਨ੍ਹ ਕਮਜ਼ੋਰ ਹੋਣ ਕਰਕੇ ਪਿੰਡ ਵਾਸੀਆਂ ਨੂੰ ਟੁੱਟਣ ਦਾ ਡਰ ਸਤਾ ਰਿਹਾ ਹੈ। (Flood Sardulgarh)

ਇਹ ਵੀ ਪੜ੍ਹੋ : ਘੱਗਰ ਦਾ ਚਾਂਦਪੁਰਾ ਬੰਨ੍ਹ ਟੁੱਟਿਆ, ਪਿੰਡ ਰੋੜਕੀ ਨੇੜੇ ਵੀ ਪਿਆ ਪਾੜ
ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੋ ਪਿੰਡ ਬੰਨ੍ਹ ਦੇ ਨੇੜਲੇ ਹਨ, ਉਹ ਟਰੈਕਟਰਾਂ-ਟ੍ਰਾਲੀਆਂ ਰਾਹੀਂ ਮਿੱਟੀ ਦੇ ਗੱਟੇ ਭਰਕੇ ਲਿਆਉਣ ਤਾਂ ਜੋ ਬੰਨ੍ਹ ਨੂੰ ਛੇਤੀ ਪੂਰਿਆ ਜਾ ਸਕੇ । ਦੂਜੇ ਪਾਸੇ ਘੱਗਰ ਸਬੰਧੀ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਵੱਲੋਂ ਬੰਨ੍ਹ ਨੂੰ ਪੂਰਨ ਦੀ ਫੇਸਬੁੱਕ ’ਤੇ ਪਾਈ ਪੋਸਟ ਘੱਗਰ ਦੇ ਬੰਨ੍ਹ ਮੁਕੰਮਲ ਹੋਣ ਦੀ ਨਹੀਂ ਇਹ ਰੋੜੀ , ਸਰਦੂਲਗੜ੍ਹ ਸ਼ਹਿਰ ਵੱਲ ਜਾਂਦੀ ਸੜਕ ਨੂੰ ਪੂਰਨ ਦੀ ਹੈ। ਵਾਰਡ ਨੰਬਰ ਸਮਾਨ ਨੰਬਰ 5 ਦੇ ਕੁੱਝ ਘਰਾਂ ਵੱਲੋਂ ਆਪਣਾ ਸਮਾਨ ਦੀ ਕੱਢ ਲਿਆ ਗਿਆ ਹੈ। ਉਨ੍ਹਾਂ ਪ੍ਰਸਾਸ਼ਨ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਤੇ ਸਰਕਾਰ ਸਮੇਂ ਸਿਰ ਆਈ ਘੱਗਰ ’ਚ ਆਈ ਕੇਲੀ ਬੂਟੀ ਨੂੰ ਸਮੇਤ ਸਿਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਘੱਗਰ ਨਾ ਟੁੱਟਦਾ ਨਾ ਹੀ ਸਾਡਾ ਨੁਕਸਾਨ ਹੁੰਦਾ।














