ਮੁੱਖ ਮੰਤਰੀ ਭਗਵੰਤ ਮਾਨ ਵਾਲ-ਵਾਲ ਬਚੇ, ਕਿਸ਼ਤੀ ਹੋਈ ਡਾਵਾਂਡੋਲ … ਦੇਖੋ ਵੀਡੀਓ

Bhagwant Mann
ਮੁੱਖ ਮੰਤਰੀ ਭਗਵੰਤ ਮਾਨ ਵਾਲ-ਵਾਲ ਬਚੇ, ਕਿਸ਼ਤੀ ਹੋਈ ਡਾਵਾਂਡੋਲ ... ਦੇਖੋ ਵੀਡੀਓ

ਚੰਡੀਗੜ੍ਹ (ਸੱਚ ਕਹੂੰ ਨਿਊਜ਼) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਨਾਲ ਗਈ ਟੀਮ ਨਾਲ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਪਹਿਲਾਂ ਫਿਰੋਜ਼ਪੁਰ ਪਹੁੰਚੇ ਅਤੇ ਫਿਰ ਜਲੰਧਰ ਦੇ ਵਿਧਾਨ ਸਭਾ ਹਲਕਿਆਂ ‘ਚ ਹੜ੍ਹ ਪੀੜਤਾਂ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚੇ। ਜਲੰਧਰ ਦੇ ਲੋਹੀਆਂ ਅਤੇ ਨਾਲ ਲੱਗਦੇ ਮੰਡ ਖੇਤਰਾਂ ‘ਚ ਵੱਡੀ ਗਿਣਤੀ ‘ਚ ਖੇਤ ਅਤੇ ਘਰ ਪਾਣੀ ‘ਚ ਡੁੱਬ ਗਏ ਹਨ। ਇਸ ਨੂੰ ਦੇਖਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਮੌਜੂਦ ਸਨ।

ਇਹ ਵੀ ਪੜ੍ਹੋ : Flood Relief | ਹੜ੍ਹਾਂ ਦੇ ਪਾਣੀ ਨੂੰ ਚੀਰ, ਲੋੜਵੰਦਾਂ ਤੱਕ ਪੁੱਜ ਰਹੇ ਸੇਵਾਦਾਰ ਵੀਰ

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਟੀਮ ਸਮੇਤ ਕਿਸ਼ਤ ‘ਚ ਸਵਾਰ ਹੋ ਕੇ ਨਿਰੀਖਣ ਕਰਨ ਲਈ ਨਿਕਲੇ। ਇਸ ਦੌਰਾਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਜਾਇਜ਼ਾ ਲੈ ਰਹੇ ਸਨ ਤਾਂ ਉਨ੍ਹਾਂ ਦੀ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ। ਸ਼ੁਕਰ ਹੈ ਕਿ ਇਹ ਪਲਟਣ ਤੋਂ ਬਚ ਗਈ

ਹਵਾਈ ਸੈਨਾ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ 146 ਲੋਕਾਂ ਨੂੰ ਬਚਾਇਆ

ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਭਾਰਤੀ ਹਵਾਈ ਸੈਨਾ ਦਾ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ ਅਤੇ ਇਸ ਆਪਰੇਸ਼ਨ ‘ਚ ਪਿਛਲੇ 48 ਘੰਟਿਆਂ ‘ਚ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਨੇ 40 ਉਡਾਣਾਂ ਭਰੀਆਂ ਹਨ ਅਤੇ 126 ਲੋਕਾਂ ਨੂੰ ਬਚਾਇਆ ਹੈ। ਹਵਾਈ ਸੈਨਾ ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਬਚਾਅ ਕਾਰਜ ਚਲਾ ਰਹੀ ਹੈ। ਪਿਛਲੇ 48 ਘੰਟਿਆਂ ਵਿੱਚ, ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਅਤੇ ਹੈਲੀਕਾਪਟਰਾਂ ਰਾਹੀਂ ਕੁੱਲ ਉਡਾਣਾਂ ਭਰੀਆਂ ਗਈਆ। , ਜਿਸ ਵਿੱਚ 126 ਲੋਕਾਂ ਨੂੰ ਬਚਾਇਆ ਗਿਆ ਅਤੇ ਵੱਖ-ਵੱਖ ਖੇਤਰਾਂ ਵਿੱਚ 17 ਟਨ ਰਾਹਤ ਸਮੱਗਰੀ ਵੰਡੀ ਗਈ। (Bhagwant Mann)

ਪਿਛਲੇ 24 ਘੰਟਿਆਂ ਦੌਰਾਨ ਹਰਿਆਣਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੱਡੇ ਪੱਧਰ ‘ਤੇ ਰਾਹਤ ਕਾਰਜ ਚਲਾਏ ਗਏ। ਰਾਸ਼ਨ, ਤਰਪਾਲਾਂ, ਚਾਦਰਾਂ, ਤਾਜ਼ੇ ਭੋਜਨ ਅਤੇ ਪਾਣੀ ਦੀਆਂ ਬੋਤਲਾਂ ਸਮੇਤ ਰਾਹਤ ਸਮੱਗਰੀ ਐਮ-17 ਹੈਲੀਕਾਪਟਰਾਂ ਰਾਹੀਂ ਹੜ੍ਹ ਪ੍ਰਭਾਵਿਤ ਪਿੰਡਾਂ ਨਿਹਾੜਾ, ਅਲਾਉਦੀਨ ਮਾਜਰਾ, ਬਿਸ਼ਨਗੜ੍ਹ, ਸੇਗਟਾ, ਭੁੰਨੀ, ਮੁੰਮੀ, ਸੇਗਤੀ ਅਤੇ ਜਨਸੂਈ ਤੱਕ ਪਹੁੰਚਾਈ ਗਈ। ਹਵਾਈ ਸੈਨਾ ਦੇ ਅਧਿਕਾਰੀ ਅਤੇ ਜਵਾਨ ਅਤੇ ਐਮ-17 ਅਤੇ ਚਿਨੂਕ ਹੈਲੀਕਾਪਟਰ, ਏ.ਐਨ.-32 ਅਤੇ ਸੀ-130 ਟਰਾਂਸਪੋਰਟ ਏਅਰਕ੍ਰਾਫਟ ਆਦਿ ਇਸ ਆਪਰੇਸ਼ਨ ਲਈ ਜ਼ਰੂਰੀ ਕਾਰਵਾਈਆਂ ਅਤੇ ਰਾਹਤ ਉਪਾਵਾਂ ਲਈ ਤਿਆਰ ਹਨ।