ਸੂਬੇ ਦੇ ਸਾਰੇ ਸਕੂਲ-ਕਾਲਜਾਂ ‘ਚ ਛੁੱਟੀ, ਫੌਜ ਚੌਕਸ
ਮੁੱਖ ਮੰਤਰੀ ਨੇ ਸੱਦੀ ਐਮਰਜੈਂਸੀ ਮੀਟਿੰਗ
ਫਸਲਾਂ ਦੇ ਨੁਕਸਾਨ ਦੀ ਗਰਦੌਰੀ ਦੇ ਹੁਕਮ ਜਾਰੀ
ਹੜ੍ਹ ਰੋਕੂ ਪ੍ਰਬੰਧਾਂ ਲਈ 7.40 ਕਰੋੜ ਫੰਡ ਭੇਜੇ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪਿਛਲੇ ਦਿਨਾਂ ਤੋਂ ਪੰਜਾਬ ਅਤੇ ਪਹਾੜੀ ਸੂਬਿਆਂ ‘ਚ ਹੋ ਰਹੀ ਲਗਾਤਾਰ ਵਰਖਾ ਕਾਰਨ ਪੰਜਾਬ ‘ਚ ਹੜ੍ਹਾਂ ਜਿਹੇ ਹਲਾਤ ਪੈਦਾ ਹੋ ਗਏ ਹਨ ਪੰਜਾਬ ਸਰਕਾਰ ਨੇ ਸੂਬੇ ‘ਚ ਰੈੱਡ ਅਲਰਟ ਜਾਰੀ ਕਰਦਿਆਂ ਜ਼ਿਲ੍ਹਾ ਅਧਿਕਾਰੀਆਂ ਨੂੰ ਤਿਆਰ-ਬਰ-ਤਿਆਰ ਰਹਿਣ ਦੇ ਆਦੇਸ਼ ਦਿੱਤੇ ਹਨ ਮੰਗਲਵਾਰ ਨੂੰ ਸੂਬੇ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ
ਅੱਜ ਇੱਥੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਸੱਦੀ ਹੰਗਾਮੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਹੜ੍ਹਾਂ ਦੇ ਖਤਰਿਆਂ ਦੇ ਮੱਦੇਨਜ਼ਰ ਤਿਆਰ-ਬਰ-ਤਿਆਰ ਰਹਿਣ ਲਈ ਕਿਹਾ ਹੈ ਉਨ੍ਹਾਂ ਵਿੱਤ ਕਮਿਸ਼ਨਰ ਮਾਲ ਨੂੰ ਲੋੜ ਪੈਣ ‘ਤੇ ਫੌਜ, ਬੀਐਸਐਫ, ਐਨਡੀਆਰਐਫ ਤੇ ਹੋਰ ਨੀਮ ਫੌਜੀ ਬਲਾਂ ਪਾਸੋਂ ਸਹਾਇਤਾ ਮੰਗਣ ਲਈ ਆਖਿਆ ਹੈ ਮੁੱਖ ਮੰਤਰੀ ਨੇ ਮੀਂਹ ਨਾਲ ਫਸਲਾਂ ਦੇ ਹੋਏ ਨੁਕਸਾਨ ਲਈ ਵਿਸ਼ੇਸ਼ ਗਰਦੌਰੀ ਕਰਨ ਦੇ ਵੀ ਹੁਕਮ ਦਿੱਤੇ ਹਨ ਜਲ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਲੋਕਾਂ ਨੂੰ?ਵੀ ਹਿਦਾਇਤ ਕੀਤੀ ਗਈ ਹੈ ਕਿ ਉਹ ਅਣਸਰਦੇ ਤੋਂ ਬਿਨਾ ਘਰਾਂ ‘ਚੋਂ ਬਾਹਰ ਨਾ ਨਿਕਲਣ ਜ਼ਿਕਰਯੋਗ ਹੈ ਕਿ ਵੱਖ-ਵੱਖ ਡੈਮਾਂ ‘ਚ ਪਾਣੀ ਦਾ ਪੱਧਰ ਵਧਣ?ਕਾਰਨ ਦਰਿਆਵਾਂ ਦੇ ਕੰਢੇ ਵਸਦੇ ਲੋਕ ਫਿਕਰਾਂ ‘ਚ ਗੁਆਚੇ ਨਜ਼ਰ ਆ ਰਹੇ ਹਨ
ਸੁਖਨਾ ਲੇਕ ਅਤੇ ਨਾਢਾ ਸਾਹਿਬ ਦੇ ਗੇਟ ਖੋਲ੍ਹੇ ਜਾਣ ਨਾਲ ਘੱਗਰ ਦਰਿਆ ‘ਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ ਜਿਸ ਨਾਲ ਪਟਿਆਲਾ ਤੇ ਹੋਰ ਜ਼ਿਲ੍ਹਿਆਂ ‘ਚ ਹੜ੍ਹਾਂ ਦਾ ਖਤਰਾ ਬਣ ਸਕਦਾ ਹੈ ਭਾਖੜਾ ਬਿਆਸ ਮੈਨੇਜਮੇਂਟ ਬੋਰਡ ਨੇ ਅੱਜ ਅਲਰਟ ਜਾਰੀ ਕਰਦੇ ਹੋਏ ਸੂਚਿਤ ਕੀਤਾ ਹੈ?ਕਿ ਭਾਰੀ ਬਰਸਾਤ ਕਾਰਨ ਪੌਂਗ ਡੈਮ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪੁੱਜ ਚੁੱਕਾ ਹੈ ਅਤੇ ਕਿਸੇ ਵੇਲੇ ਵੀ ਡੈਮ ਦੇ ਗੇਟ ਖੋਲ੍ਹੇ ਜਾ ਸਕਦੇ ਹਨ
ਰਣਜੀਤ ਸਾਗਰ ਡੈਮ ਦੇ ਖੋਲ੍ਹੇ ਗੇਟ, ਪੌਂਗ ਡੈਮ ਨੇ ਜਾਰੀ ਕੀਤਾ ਅਲਰਟ
ਮੀਂਹ ਕਾਰਨ ਨੱਕੋ-ਨੱਕ ਭਰੇ ਹੋਏ ਡੈਮਾਂ ਵਿੱਚ ਰਣਜੀਤ ਸਾਗਰ ਡੈਮ ਦਾ ਪਾਣੀ ਛੱਡਣ ਤੋਂ ਬਾਅਦ ਪੌਂਗ ਡੈਮ ਦਾ ਪਾਣੀ ਵੀ ਛੱਡਿਆ ਜਾ ਸਕਦਾ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਅੱਜ ਇੱਕ ਅਲਰਟ ਜਾਰੀ ਕਰਦੇ ਹੋਏ ਸੂਚਿਤ ਕਰ ਦਿੱਤਾ ਹੈ ਕਿ ਭਾਰੀ ਮੀਂਹ ਕਾਰਨ ਪੌਂਗ ਡੈਮ ਦਾ ਪੱਧਰ ਲਾਲ ਨਿਸ਼ਾਨ ਤੱਕ ਪੁੱਜ ਚੁੱਕਾ ਹੈ ਅਤੇ ਕਿਸੇ ਵੀ ਸਮੇਂ ਪੌਂਗ ਡੈਮ ਦੇ ਗੇਟ ਖੋਲ੍ਹੇ ਜਾ ਸਕਦੇ ਹਨ
ਡੈਮਾਂ ‘ਚ ਪਾਣੀ
-ਪੋਂਗ ਡੈਮ 1385 ਫੁੱਟ (ਸਮਰੱਥਾ 1390)
-ਭਾਖੜਾ ਡੈਮ 1655 ਫੁੱਟ (ਸਮਰੱਥਾ 1680)
-ਰਣਜੀਤ ਸਾਗਰ ਡੈਮ 526.65 (ਸਮਰੱਥਾ 527.91)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।