ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News Ludhiana By-E...

    Ludhiana By-Election: ਲੁਧਿਆਣਾ ਜ਼ਿਮਨੀ ਚੋਣ ’ਚ ਸਟਾਰ ਪ੍ਰਚਾਰਕਾਂ ਦਾ ਹੜ੍ਹ, 17 ਵਾਰਡਾਂ ’ਚ 40-40 ਸਟਾਰ ਪ੍ਰਚਾਰਕ

    Ludhiana By-Election
    Ludhiana By-Election: ਲੁਧਿਆਣਾ ਜ਼ਿਮਨੀ ਚੋਣ ’ਚ ਸਟਾਰ ਪ੍ਰਚਾਰਕਾਂ ਦਾ ਹੜ੍ਹ, 17 ਵਾਰਡਾਂ ’ਚ 40-40 ਸਟਾਰ ਪ੍ਰਚਾਰਕ

    Ludhiana By-Election: ਹਰ ਇੱਕ ਵਾਰਡ ਵਿੱਚ ਬੈਠੇ ਨਜ਼ਰ ਆਉਣਗੇ 2-2 ਸਟਾਰ ਪ੍ਰਚਾਰਕ, ਵਿਧਾਇਕ ਤੇ ਆਗੂ ਗਿਣਤੀ ਤੋਂ ਹੀ ਬਾਹਰ

    Ludhiana By-Election: ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੁਧਿਆਣਾ ਪੱਛਮੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿੱਚ ਸਟਾਰ ਪ੍ਰਚਾਰਕਾਂ ਦਾ ਹੀ ਹੜ੍ਹ ਆ ਗਿਆ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਇਸ ਜ਼ਿਮਨੀ ਚੋਣ ਲਈ 5-7 ਨਹੀਂ, ਸਗੋਂ 40-40 ਸਟਾਰ ਪ੍ਰਚਾਰਕ ਮੈਦਾਨ ਵਿੱਚ ਉਤਾਰ ਦਿੱਤੇ ਗਏ ਹਨ, ਜਦੋਂ ਕਿ ਲੁਧਿਆਣਾ ਪੱਛਮੀ ਇਲਾਕੇ ਵਿੱਚ ਸਿਰਫ਼ 17 ਹੀ ਐੱਮਸੀ ਵਾਰਡ ਆਉਂਦੇ ਹਨ।

    ਸਟਾਰ ਪ੍ਰਚਾਰਕਾਂ ਦੀ ਸੂਚੀ ਅਨੁਸਾਰ ਲੁਧਿਆਣਾ ਪੱਛਮੀ ਦੇ ਹਰ ਵਾਰਡ ’ਚ ਸਟਾਰ ਪ੍ਰਚਾਰਕ ਕਰਨਗੇ ਲੁਧਿਆਣਾ ਪੱਛਮੀ ਦੇ ਹਰ ਇੱਕ ਵਾਰਡ ਵਿੱਚੋਂ ਇੱਕ ਸਟਾਰ ਪ੍ਰਚਾਰਕ ਅਜੇ ਮੀਟਿੰਗ ਖ਼ਤਮ ਕਰਕੇ ਵਾਪਸ ਨਹੀਂ ਗਿਆ ਹੁੰਦਾ, ਅਗਲੇ ਸਟਾਰ ਪ੍ਰਚਾਰਕ ਦਾ ਪ੍ਰੋਗਰਾਮ ਉਸ ਵਾਰਡ ਦੇ ਇੰਚਾਰਜ ਕੋਲ ਪੁੱਜ ਰਿਹਾ ਹੈ। ਇਹ ਹੜ੍ਹ ਸਿਰਫ਼ ਸਟਾਰ ਪ੍ਰਚਾਰਕਾਂ ਦਾ ਹੀ ਹੈ, ਜਦੋਂ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਲਾਏ ਗਏ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਤੋਂ ਇਲਾਵਾ ਪਾਰਟੀ ਦੀ ਲੀਡਰਸ਼ਿਪ ਦੀ ਗਿਣਤੀ ਇਸ ਤੋਂ ਕਾਫ਼ੀ ਜ਼ਿਆਦਾ ਵੱਧ ਹੈ। Ludhiana By-Election

    Read Also : Haryana: Haryana: ਹਰਿਆਣਾ ਦੇ ਇਹ ਜ਼ਿਲ੍ਹੇ ਦੀ ਹੋ ਗਈ ਬੱਲੇ-ਬੱਲੇ, 25 ਕਰੋੜ ਦਾ ਬਜ਼ਟ ਜਾਰੀ

    ਜਾਣਕਾਰੀ ਅਨੁਸਾਰ ਦੇਸ਼ ਦੀਆਂ ਕੌਮੀ ਅਤੇ ਸੂਬਾ ਪੱਧਰੀ ਸਿਆਸੀ ਪਾਰਟੀਆਂ ਵੱਲੋਂ ਕਿਸੇ ਵੀ ਚੋਣ ਮੈਦਾਨ ਵਿੱਚ ਉੱਤਰਨ ਮੌਕੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਭਾਰਤੀ ਚੋਣ ਕਮਿਸ਼ਨ ਕੋਲ ਭੇਜੀ ਜਾਂਦੀ ਹੈ ਤਾਂ ਕਿ ਉਨ੍ਹਾਂ ਸਟਾਰ ਪ੍ਰਚਾਰਕਾਂ ਵੱਲੋਂ ਕੀਤੇ ਜਾਣ ਵਾਲੇ ਪ੍ਰਚਾਰ ਦਾ ਖ਼ਰਚ ਉਮੀਦਵਾਰਾਂ ਦੀ ਜੇਬ੍ਹ ਵਿੱਚੋਂ ਨਾ ਕੱਟਿਆ ਜਾਵੇ ਜਾਂ ਫਿਰ ਉਮੀਦਵਾਰਾਂ ਦੀ ਖ਼ਰਚ ਸੂਚੀ ਵਿੱਚ ਨਾ ਦਰਜ ਕੀਤਾ ਜਾਵੇ। ਭਾਰਤੀ ਚੋਣ ਕਮਿਸ਼ਨ ਵੱਲੋਂ ਹਰ ਸਿਆਸੀ ਪਾਰਟੀ ਨੂੰ ਵੱਧ ਤੋਂ ਵੱਧ 40 ਸਟਾਰ ਪ੍ਰਚਾਰਕਾਂ ਦੀ ਮਨਜ਼ੂਰੀ ਹੁੰਦੀ ਹੈ, ਜਦੋਂ ਕਿ ਇਸ ਤੋਂ ਘੱਟ ਜਿੰਨੇ ਮਰਜ਼ੀ ਸਟਾਰ ਪ੍ਰਚਾਰਕ ਲਾਏ ਜਾ ਸਕਦੇ ਹਨ।

    Ludhiana By-Election

    ਆਮ ਤੌਰ ’ਤੇ ਲੋਕ ਸਭਾ ਜਾਂ ਫਿਰ ਵਿਧਾਨ ਸਭਾ ਦੀ ਚੋਣਾਂ ਦੌਰਾਨ ਹੀ 40 ਸਟਾਰ ਪ੍ਰਚਾਰਕ ਮੈਦਾਨ ਵਿੱਚ ਉਤਾਰੇ ਜਾਂਦੇ ਹਨ, ਜਦੋਂਕਿ ਕਿਸੇ ਵੀ ਜ਼ਿਮਨੀ ਚੋਣ ਵਿੱਚ 8 ਤੋਂ ਲੈ ਕੇ 10 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਹੁੰਦੀ ਦਿਖਾਈ ਦਿੰਦੀ ਹੈ। ਕਈ ਵਾਰ ਕੁਝ ਪਾਰਟੀਆਂ ਵੱਲੋਂ ਜ਼ਿਮਨੀ ਚੋਣ ਦੌਰਾਨ ਇੱਕ ਵੀ ਸਟਾਰ ਪ੍ਰਚਾਰਕ ਵੀ ਨਹੀਂ ਲਾਇਆ ਜਾਂਦਾ।

    ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ 40-40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਦੋਂ ਕਿ ਅਕਾਲੀ ਦਲ ਅਤੇ ਭਾਜਪਾ ਵੱਲੋਂ ਕੋਈ ਵੀ ਸਟਾਰ ਪ੍ਰਚਾਰਕ ਲਾਇਆ ਗਿਆ ਹੈ।

    ਹਰ ਵਾਰਡ ਵਿੱਚ ਰੋਜ਼ਾਨਾ ਦਿਖਾਈ ਦੇਣਗੇ 5-5 ਸਟਾਰ ਪ੍ਰਚਾਰਕ

    ਲੁਧਿਆਣਾ ਪੱਛਮੀ ਵਿੱਚ ਚੋਣ ਪ੍ਰਚਾਰ ਨੂੰ ਸਿਰਫ਼ 9 ਦਿਨਾਂ ਦਾ ਹੀ ਸਮਾਂ ਰਹਿ ਗਿਆ ਹੈ। ਜੇਕਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਹਰ ਸਟਾਰ ਪ੍ਰਚਾਰਕ ਸਿਰਫ਼ ਅਗਲੇ ਇੱਕ ਦਿਨ ਲਈ ਹੀ ਲੁਧਿਆਣਾ ਪੱਛਮੀ ਵਿਖੇ ਚਲਾ ਜਾਵੇ ਤਾਂ ਵੀ ਹਰ ਵਾਰਡ ਵਿੱਚ ਰੋਜ਼ਾਨਾ 5-5 ਸਟਾਰ ਪ੍ਰਚਾਰਕਾਂ ਦੀ ਭੀੜ ਦਿਖਾਈ ਦੇਵੇਗੀ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਮਿਲਾ ਲਏ ਜਾਣ ਤਾਂ ਕੁੱਲ 80 ਸਟਾਰ ਪ੍ਰਚਾਰਕ ਬਣ ਰਹੇ ਹਨ। ਇਸ ਹਿਸਾਬ ਨਾਲ ਅਗਲੇ 9 ਦਿਨ ਹਰ ਵਾਰਡ ਵਿੱਚ 5-5 ਸਟਾਰ ਪ੍ਰਚਾਰਕ ਪ੍ਰਚਾਰ ਕਰਦੇ ਨਜ਼ਰ ਆਉਣਗੇ।