ਭਾਰਤੀ ਟੀਮ ਦੇ ਅਭਿਆਸ ਲਈ ਪੰਜ ਖ਼ਾਸ ਗੇਂਦਬਾਜ਼

ਨਵੀਂ ਦਿੱਲੀ, 15 ਸਤੰਬਰ

 

ਬੀਸੀਸੀਆਈ ਨੇ ਦੁਬਈ ‘ਚ ਭਾਰਤੀ ਸੀਨੀਅਰ ਕ੍ਰਿਕਟ ਟੀਮ ਦੇ ਚੰਗੇ ਅਭਿਆਸ ਲਈ ਲਈ ਭਾਰਤ ‘ਏ’ ਦੇ ਪੰਜ ਗੇਂਦਬਾਜ਼ਾਂ ਨੂੰ ਸੰਯੁਕਤ ਅਰਬ ਅਮੀਰਾਤ ਭੇਜਿਆ ਹੈ ਭਾਰਤੀ ਕ੍ਰਿਕਟ ਟੀਮ 18 ਸਤੰਬਰ ਨੂੰ ਹਾਂਗਕਾਂਗ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਜਦੋਂਕਿ ਉਸਦੇ ਅਗਲੇ ਹੀ ਦਿਨ ਭਾਰਤ-ਪਾਕਿਸਤਾਨ ਦਾ ਮੈਚ ਹੋਵੇਗਾ

 
ਬੀਸੀਸੀਆਈ ਨੇ ਮੱਧਪ੍ਰਦੇਸ਼ ਦੇ ਆਵੇਸ਼ ਖਾਨ, ਕਰਨਾਟਕ ਦੇ ਐਮ ਪ੍ਰਸਿੱਧ ਕ੍ਰਿਸ਼ਨਾ ਅਤੇ ਪੰਜਾਬ ਦੇ ਸਿਧਾਰਥ ਕੌਲ ਤੋਂ ਅਲਾਵਾ ਖੱਬੇ ਹੱਥ ਦੇ ਸਪਿੱਨਰ ਸ਼ਾਹਬਾਜ਼ ਨਦੀਮ ਅਤੇ ਲੈੱਗ ਸਪਿੱਨਰ ਮਯੰਕ ਮਾਰਕੰਡੇ ਨੂੰ ਦੁਬਈ ਭੇਜਿਆ ਹੈ ਜੋ ਅਗਲੇ ਤਿੰਨ ਦਿਨ ਨੈੱਟ ‘ਤੇ ਗੇਂਦਬਾਜ਼ੀ ਕਰਨਗੇ

 
ਆਵੇਸ਼ ਨੂੰ ਛੱਡਕੇ ਹੋਰ ਚਾਰੇ ਗੇਂਦਬਾਜ਼ ਹਾਲ ਹੀ ‘ਚ ਆਸਟਰੇਲੀਆ ਅਤੇ ਦੱਖਣੀ ਅਫ਼ਰੀਕਾ ਏ ਟੀਮਾਂ ਵਿਰੁੱਧ ਸਮਾਪਤ ਹੋਈ ਚੁਕੋਣੀ ਲੜੀ ‘ਚ ‘ਭਾਰਤ ਏ’ ਅਤੇ ਬੀ.ਟੀਮਾਂ ਦਾ ਹਿੱਸਾ ਸਨ ਕੌਲ ਬਰਤਾਨੀਆ ਦੌਰੇ ‘ਚ ਸੀਮਤ ਓਵਰਾਂ ਦੇ ਗੇੜ ਲਈ ਸੀਨੀਅਰ ਟੀਮ ਦਾ ਹਿੱਸਾ ਵੀ ਸਨ
ਵਿਜੇ ਹਜਾਰੇ ਟਰਾਫ਼ੀ 19 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ ਇਸ ਲਈ ਇਹ ਗੇਂਦਬਾਜ਼ ਆਪਣੇ ਰਾਜਾਂ ਵੱਲੋਂ ਖੇਡਣ ਲਈ ਦੁਬਈ ਤੋਂ ਸਮੇਂ ਨਾਲ ਹੀ ਵਾਪਸ ਮੁੜ ਆਉਣਗੇ

 
ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਲਗਾਤਾਰ ਦੋ ਮੈਚ ਹੋਣ ਕਾਰਨ ਅਸੀਂ ਭੁਵਨੇਸ਼ਵਰ ਅਤੇ ਜਸਪ੍ਰੀਤ ਬੁਮਰਾਹ ਤੋਂ ਨੈੱਟ ‘ਤੇ ਜ਼ਿਆਦਾ ਗੇਂਦਬਾਜ਼ੀ ਕਰਨ ਦੀ ਆਸ ਨਹੀਂ ਕਰ ਸਕਦੇ ਅਤੇ ਅਕੈਡਮੀ ਦੇ ਗੇਂਦਬਾਜ਼ਾਂ ਤੋਂ ਚੰਗੇ ਗੇਂਦਬਾਜ਼ ਨਹੀਂ ਮਿਲਦੇ ਇਸ ਲਈ ਅਸੀਂ ਆਪਣੀ ਅਗਲੀ ਸ਼੍ਰੇਣੀ ਦੇ ਗੇਂਦਬਾਜ਼ਾਂ ਨੂੰ ਭੇਜਿਆ ਹੈ

 
ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ‘ਚ ਭਾਰਤ ਦੇ ਲਗਭੱਗ ਦਸ ਮੈਂਬਰਾਂ ਨੇ ਸ਼ਨਿੱਚਰਵਾਰ ਨੂੰ ਅਭਿਆਸ ਸੈਸ਼ਨ ‘ਚ ਹਿੱਸਾ ਲਿਆ ਇੰਗਲੈਂਡ ‘ਚ ਟੈਸਟ ਲੜੀ ਦਾ ਹਿੱਸਾ ਰਹੇ ਖਿਡਾਰੀ ਐਤਵਾਰ ਨੂੰ ਦੁਬਈ ਪਹੁੰਚਣਗੇ ਅਤੇ ਉਹ ਹਾਂਗਕਾਂਗ ਵਿਰੁੱਧ ਮੈਚ ਤੋਂ ਪਹਿਲਾਂ ਅਭਿਆਸ ਸੈਸ਼ਨ ‘ਚ ਹਿੱਸਾ ਲੈਣਗੇ

 

 

ਪਾਕਿ ਪੇਸਰਸ ਲਈ ਟੀਮ ਕਰ ਰਹੀ ਖ਼ਾਸ ਤਿਆਰੀ

 

ਪਾਕਿਸਤਾਨ ਟੀਮ ‘ਚ ਦੋ ਤੇਜ਼ ਰਫ਼ਤਾਰ ਦੇ ਗੇਂਦਬਾਜ਼ਾਂ ਮੁਹੰਮਦ ਆਮਿਰ ਅਤੇ ਜੂਨੇਦ ਖਾਨ ਦੀ ਮੁਹਾਰਤ ਨੂੰ ਦੇਖਦੇ ਹੋਏ ਬੀਸੀਸੀਆਈ ਨੇ ਇਹਨਾਂ ਖੱਬੂ ਤੇਜ਼ ਗੇਂਦਬਾਜ਼ਾਂ ਨਾਲ ਨਿਪਟਣ ਲਈ ਭਾਰਤੀ ਬੱਲੇਬਾਜ਼ਾਂ ਲਈ ਖੱਬੇ ਹੱਥ ਦੇ ਥ੍ਰੋ ਡਾਊਨ ਮਾਹਿਰ ਦਾ ਵੀ ਪ੍ਰਬੰਧ ਕੀਤਾ ਹੈ ਜੋ ਸ਼੍ਰੀਲੰਕਾ ਦੇ ਹਨ ਅਤੇ ਉਹਨਾਂ ਦਾ ਨਾਂਅ ਨੁਵਾਨ ਸੇਨੇਵਿਰਤਨੇ ਹੈ ਪਾਕਿਸਤਾਨ ਦੀ ਟੀਮ ‘ਚ ਮੁੱਖ ਤੇਜ਼ ਗੇਂਦਬਾਜ਼ਾਂ ਤੋਂ ਇਲਾਵਾ ਲੈਫਟ ਆਰਮ ਮੀਡੀਅਰ ਪੇਸਰ ਉਸਮਾਨ ਖਾਨ ਅਤੇ ਸ਼ਾਹਿਨ ਅਫ਼ਰੀਦੀ ਵੀ ਹਨ 38 ਸਾਲਾ ਸ਼੍ਰੀਲੰਕਾਈ ਲੈਫਟ ਆਰਮ ਪ੍ਰਥਮ ਸ਼੍ਰੇਣੀ ਕ੍ਰਿਕਟਰ ਨੁਵਾਨ ਸ਼੍ਰੀਲੰਕਾਈ ਟੀਮ ਨਾਲ ਕਰੀਬ ਇੱਕ ਦਹਾਕੇ ਤੋਂ ਜੁੜੇ ਹੋਏ ਹਨ ਭਾਰਤੀ ਟੀਮ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਸੱਜੇ ਹੱਥ ਦੇ ਥ੍ਰੋ ਡਾਊਨ ਸਪੈਸ਼ਲਿਸਟ ਰਘੁ ਤੋਂ ਵਰਗ ਲੋਡ ਘੱਟ ਕਰਨ ਅਤੇ ਪਾਕਿ ਦੇ ਅਟੈਕ ਵਿਰੁੱਧ ਖ਼ਾਸ ਤਿਆਰੀ ਲਈ ਇਹ ਕਦਮ ਚੁੱਕਿਆ ਗਿਆ ਹੈ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।