ਅਮ੍ਰਿੰਤਸਰ (ਰਾਜਨ ਮਾਨ)। ਅੰਮ੍ਰਿਤਸਰ ਦਰਬਾਰ ਸਾਹਿਬ ਦੇ ਆਸਪਾਸ ਦੇ ਇਲਾਕੇ ਵਿੱਚ ਲਗਾਤਾਰ ਹੋ ਰਹੇ ਬੰਬ ਧਮਾਕਿਆਂ (Amritsar bomb blast) ਵਿਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਅੱਜ ਡੀਜੀਪੀ ਗੌਰਵ ਯਾਦਵ ਨੇ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਇਹਨਾਂ ਬੰਬ ਧਮਾਕਿਆਂ ਵਿਚ ਸ਼ਾਮਿਲ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਿਹਨਾਂ ਵਿਚ ਆਜ਼ਾਦਬੀਰ ਸਿੰਘ, ਅਮਰੀਕ ਸਿੰਘ, ਸਾਹਿਬ ਸਿੰਘ ਸਾਬਾ, ਹਰਜੀਤ ਸਿੰਘ ਅਤੇ ਧਰਮਿੰਦਰ ਸਿੰਘ ਸ਼ਾਮਲ ਹੈ ਅਤੇ ਇਸ ਕਾਂਡ ਦੇ ਦੋ ਬੜੇ ਮਾਸਟਰਮਾਇੰਡ ਆਜ਼ਾਦ ਬੀਰ ਸਿੰਘ ਅਤੇ ਅਮਰੀਕ ਸਿੰਘ ਹਨ, ਜਿਨ੍ਹਾਂ ਨੇ ਇਹ ਬੰਬ ਧਮਾਕੇ ਕੀਤੇ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਜਾਂਚ ਵਿੱਚ ਐਸਜੀਪੀਸੀ ਦਾ ਬੜਾ ਸਹਿਯੋਗ ਰਿਹਾ ਹੈ, ਉਹਨਾਂ ਨੇ ਇਸ ਸਬੰਧੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਫੋਨ ਕਰਕੇ ਧੰਨਵਾਦ ਵੀ ਕਿਹਾ ਹੈ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਨੇੜੇ ਫਿਰ ਧਮਾਕਾ, ਪੰਜ ਗ੍ਰਿਫ਼ਤਾਰ
ਡੀਜੀਪੀ ਨੇ ਕਿਹਾ ਕਿ ਇਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਕਿ ਇਹਨਾਂ ਦੇ ਤਾਰ ਅੱਗੇ ਕਿੱਥੇ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਹ ਬੰਬ ਬੜੀ ਲੋਅ ਰੇਂਜ ਦੇ ਸਨ, ਜਿਸ ਵਿੱਚ ਪੋਟਾਸ਼ ਅਤੇ ਸਲਫਰ ਦਾ ਇਸਤੇਮਾਲ ਕੀਤਾ ਗਿਆ।