ਪਹਿਲਾ ਟੈਸਟ ਮੈਚ : ਇੰਗਲੈਂਡ ਨੇ ਪਾਕਿਸਤਾਨ ’ਚ ਤੋੜਿਆ 112 ਸਾਲਾਂ ਦਾ ਪੁਰਾਣਾ ਰਿਕਾਰਡ

PAK Vs ENG
ਸੈਂਕੜਾ ਜੜਨ ਤੋਂ ਬਾਅਦ ਸਟੋਕਸ ਸਾਥੀ ਬੱਲੇਬਾਜ਼ ਨੂੰ ਵਧਾਈ ਦਿੰਦਾ ਹੋਇਆ।

PAK vs ENG : ਇੰਗਲੈਂਡ ਨੇ ਬਣਾਈਆਂ ਪਹਿਲੇ ਦਿਨ 506 ਦੌੜਾਂ

  • ਇੰਗਲੈਂਡ ਦੇ ਚਾਰ ਬੱਲੇਬਾਜ਼ਾਂ ਨੇ ਜੜੇ ਸੈਂਕੜੇ

ਰਾਵਲਪਿੰਡੀ। ਇੰਗਲੈਂਡ ਤੇ ਪਾਕਿਸਤਾਨ (PAK vs ENG) ਦਰਮਿਆਨ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਪਹਿਲੇ ਦਿਨ ਕਈ ਰਿਕਾਰਡ ਬਣੇ। ਇੰਗਲੈਂਡ ਨੇ ਪਹਿਲਾਂ ਬੱਲਬਾਜ਼ੀ ਕਰਦਿਆਂ ਪਹਿਲੇ ਦਿਨ ਦੀ ਖੇਡ ਖਤਮ ਹੋਣ ’ਤੇ 75 ਓਵਰਾਂ ‘ਚ 4 ਵਿਕਟਾਂ ‘ਤੇ 506 ਦੌੜਾਂ ਬਣਾਈਆਂ ਹਨ। ਖਾਸ ਗੱਲ ਇਹ ਹੈ ਕਿ ਇੰਗਲੈਂਡ ਦੀ ਟੀਮ 17 ਸਾਲ ਬਾਅਦ ਪਾਕਿਸਤਾਨ ’ਚ ਖੇਡਣ ਗਈ ਹੈ ਤੇ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਰਾਵਲਪਿੰਡੀ ਦਾ ਗਰਾਊਂਡ ਖੂਬ ਰਾਸ ਆਇਆ। ਇੰਗਲੈਂਡ ਦੇ ਬੱਲੇਬਾਜਾਂ ਨੇ ਜਿਸ ਤਰ੍ਹਾਂ ਦੀ ਬੱਲੇਬਾਜ਼ੀ ਕੀਤੀ ਉਸ ਨੂੰ ਵੇਖ ਕੇ ਲੱਗਦਾ ਹੈ ਕਿ ਜਿਵੇਂ ਇੰਗਲੈਂਡ ਦੇ ਬੱਲੇਬਾਜ਼ ਮਿੱਥ ਕੇ ਆਏ ਹੋਣ ਕਿ ਪਾਕਿਸਤਾਨੀ ਗੇਂਂਦਬਾਜ਼ਾਂ ਦੀ ਜੰਮ ਕੇ ਧੁਨਾਈ ਕਰਨੀ ਹੈ।

1910 ਵਿੱਚ ਆਸਟਰੇਲੀਆ ਨੇ ਟੈਸਟ ਦੇ ਪਹਿਲੇ ਦਿਨ 494 ਦੌੜਾਂ ਬਣਾਈਆਂ ਸਨ

ਇੰਗਲੈਂਡ ਨੇ ਪਾਕਿ ਗੇਂਦਬਾਜ਼ਾਂ ਨੂੰ ਪੂਰੇ ਦਿਨ ਹਾਵੀ ਨਹੀਂ ਹੋਣ ਦਿੱਤਾ ਤੇ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਪਾਕਿਸਤਾਨੀ ਗੇਂਦਬਾਜ਼ਾਂ ਦੇ ਨੱਕ ’ਚ ਦਮ ਕਰੀ ਰੱਖਿਆ। ਇੰਗਲੈਂਡ ਨੇ ਪਹਿਲੇ ਦਿਨ 75 ਓਵਰਾਂ ‘ਚ 4 ਵਿਕਟਾਂ ‘ਤੇ 506 ਦੌੜਾਂ ਬਣਾ ਲਈਆਂ ਹਨ। ਟੈਸਟ ਕ੍ਰਿਕਟ ਦੇ 145 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਟੀਮ ਨੇ ਪਹਿਲੇ ਦਿਨ ਹੀ 500 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ 1910 ਵਿੱਚ ਆਸਟਰੇਲੀਆ ਨੇ ਟੈਸਟ ਦੇ ਪਹਿਲੇ ਦਿਨ 494 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਇੰਗਲੈਂਡ ਨੇ ਪਹਿਲੇ ਦਿਨ ਸਭ ਤੋਂ ਵੱਧ ਦੌੜਾਂ ਬਣਾਉਣ ਦਾ 112 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ।

(PAK vs ENG) : ਹੈਰੀ ਬਰੂਕ ਨੇ ਲਾਏ ਇੱਕ ਓਵਰ ’ਚ 6 ਚੌਕੇ

ਇੰਗਲੈਂਡ ਦੇ ਹੈਰੀ ਬਰੂਕ ਨੇ ਇਸ ਦੌਰਾਨ ਇਕ ਓਵਰ ‘ਚ 6 ਚੌਕੇ ਲਗਾਏ। ਉਹ ਟੈਸਟ ‘ਚ ਅਜਿਹਾ ਕਰਨ ਵਾਲਾ ਪੰਜਵਾਂ ਬੱਲੇਬਾਜ਼ ਬਣ ਗਿਆ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਦਿਨ ਦੀ ਖੇਡ ਖਤਮ ਹੋਣ ਤੱਕ 15 ਗੇਂਦਾਂ ‘ਤੇ 34 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਸ ਨੇ ਦਿਨ ਦੇ ਆਖਰੀ ਓਵਰ ਵਿੱਚ 18 ਦੌੜਾਂ ਬਣਾਈਆਂ। ਉਸ ਦੇ ਨਾਲ ਹੈਰੀ ਬਰੂਕ 101 ਦੌੜਾਂ ਬਣਾ ਕੇ ਨਾਬਾਦ ਹੈ। ਦੂਜੇ ਦਿਨ ਦਾ ਖੇਡ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗਾ।

PAK vs ENG : ਇੰਗਲੈਂਡ ਲਈ ਪਹਿਲੇ ਦਿਨ 4 ਬੱਲੇਬਾਜ਼ਾਂ ਨੇ ਸੈਂਕੜੇ ਜੜੇ

ਇੰਗਲੈਂਡ ਲਈ ਪਹਿਲੇ ਦਿਨ 4 ਬੱਲੇਬਾਜ਼ਾਂ ਨੇ ਸੈਂਕੜੇ ਜੜੇ। ਉਨ੍ਹਾਂ ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੇ ਸੈਂਕੜਾ ਲਗਾਉਂਦੇ ਹੋਏ 35.4 ਓਵਰਾਂ ‘ਚ 233 ਦੌੜਾਂ ਦੀ ਸਾਂਝੇਦਾਰੀ ਕੀਤੀ। ਜੈਕ ਕਰਾਊਲੀ ਨੇ 122 ਅਤੇ ਬੇਨ ਡਕੇਟ ਨੇ 111 ਦੌੜਾਂ ਬਣਾਈਆਂ। 3ਵੇਂ ਨੰਬਰ ‘ਤੇ ਉਤਰੇ ਓਲੀ ਪੋਪ ਅਤੇ 5ਵੇਂ ਨੰਬਰ ‘ਤੇ ਉਤਰੇ ਹੈਰੀ ਬਰੂਕ ਨੇ ਵੀ ਟੀਮ ਲਈ ਸੈਂਕੜੇ ਲਗਾਏ। ਪੋਪ 104 ਗੇਂਦਾਂ ‘ਤੇ 108 ਦੌੜਾਂ ਬਣਾ ਕੇ ਆਊਟ ਹੋ ਗਏ। ਬਰੂਕ 101 ਦੌੜਾਂ ਬਣਾ ਕੇ ਅਜੇਤੂ ਹੈ। ਇੰਗਲੈਂਡ ਦੇ ਸਾਬਕਾ ਕਪਤਾਨ ਜੋ ਰੂਟ 23 ਦੌੜਾਂ ਬਣਾ ਕੇ ਆਊਟ ਹੋ ਗਏ।

ਮੈਚ ਦੀਆਂ ਖਾਸ ਗੱਲਾਂ 

  • ਇੰਗਲੈਂਡ ਦੀ ਟੀਮ 17 ਸਾਲ ਬਾਅਦ ਪਾਕਿਸਤਾਨ  ਪਹੁੰਚੀ
  • ਇੰਗਲੈਂਡ ਲਈ ਪਹਿਲੇ ਦਿਨ 4 ਬੱਲੇਬਾਜ਼ਾਂ ਨੇ ਸੈਂਕੜੇ ਜੜੇ
  • ਜੈਕ ਕਰਾਊਲੀ ਨੇ 122
  • ਬੇਨ ਡਕੇਟ ਨੇ 111 ਦੌੜਾਂ
  • ਪੋਪ 104 ਗੇਂਦਾਂ ‘ਤੇ 108 ਦੌੜਾਂ
  • ਬਰੂਕ 101 ਦੌੜਾਂ ਬਣਾ ਕੇ ਅਜੇਤੂ
  • ਇੰਗਲੈਂਡ ਦੇ ਹੈਰੀ ਬਰੂਕ ਨੇ ਇਕ ਓਵਰ ‘ਚ 6 ਚੌਕੇ ਲਗਾਏ
  • ਇੰਗਲੈਂਡ ਦੇ ਸਾਬਕਾ ਕਪਤਾਨ ਜੋ ਰੂਟ 23 ਦੌੜਾਂ ਬਣਾ ਕੇ ਆਊਟ ਹੋਏ
  • 75 ਓਵਰਾਂ ‘ਚ 4 ਵਿਕਟਾਂ ‘ਤੇ 506 ਦੌੜਾਂ ਬਣਾ ਕੇ ਬਣਾਇਆ ਵਿਸ਼ਵ ਰਿਕਾਰਡ
  • 1910 ਵਿੱਚ ਆਸਟਰੇਲੀਆ ਨੇ ਟੈਸਟ ਦੇ ਪਹਿਲੇ ਦਿਨ 494 ਦੌੜਾਂ ਬਣਾਈਆਂ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ