Sports Desk: ਭਾਰਤੀ ਕ੍ਰਿਕਟ ਟੀਮ ਦਾ ਵੈਸਟ ਇੰਡੀਜ਼ ਟੂਰ ਅੱਜ ਪੋਰਟ ਆਫ਼ ਸਪੇਨ ਵਿੱਚ ਹੋਦ ਵਾਲੇ ਪਹਿਲੇ ਇੱਕ ਰੋਜ਼ਾ ਨਾਲ ਸ਼ੁਰੂ ਹੋਵੇਗਾ। ਟੀਮ ਇੰਡੀਆ ਇੱਥੇ 5 ਇੱਕ ਰੋਜ਼ਾ ਅਤੇ ਇੱੱਕ ਟੀ-20 ਮੈਚ ਖੇਡਣ ਆਈ ਹੈ। ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਵਿੱਚ ਪਾਕਿਸਤਾਨ ਹੱਥੋਂ ਮਿਲੀ ਸ਼ਰਮਨਾਕ ਹਾਰ ਅਤੇ ਕੋਚ ਅਤੇ ‘ਕੋਚ ਅਤੇ ਕਪਤਾਨ ਵਿਵਾਦ’ ਤੋਂ ਧਿਆਨ ਹਟਾਉਂਦੇ ਹੋਏ ਇੰਡੀਅਨ ਟੀਮ ਲੜੀ ਵਿੱਚ ਜਿੱਤ ਦੇ ਨਾਲ ਸ਼ੁਰੂਆਤ ਕਰਨਾ ਚਾਹੇਗੀ। ਟੀਮ ਦੀ ਜ਼ਿੰਮੇਵਾਰੀ ਵਿਰਾਟ ਕੋਹਲੀ ‘ਤੇ ਹੈ, ਉੱਥੇ ਵੈਸਟ ਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਹਨ।
ਵੈਸਟ ਇੰਡੀਜ਼ ਦੇ ਖਿਲਾਫ਼ ਅਜਿਹਾ ਹੈ ਭਾਰਤ ਦਾ ਰਿਕਾਰਡ
ਭਾਰਤ ਅਤੇ ਵੈਸਟ ਇੰਡੀਜ ਦਰਅਿਮਾਨ ਹੁਣ ਤੱਕ 116 ਇੱਕ ਰੋਜ਼ਾ ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਭਾਰਤ ਨੇ 53 ਅਤੇ ਵਿੰਡੀਜ਼ ਨੇ 60 ਮੈਚ ਜਿੱਤੇ ਹਨ। ਦੋਵੇਂ ਟੀਮਾਂ ਦਰਮਿਆਨ ਹੁਣ ਤੱਕ ਕੁੱਲ 17 ਲੜੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ 9 ਭਾਰਤ ਨੇ ਜਿੱਤੀਆਂ ਹਨ। ਉੱਥੇ 8 ਵੈਸਟ ਇੰਡੀਜ਼ ਨੇ ਜਿੱਤੀਆਂ ਹਨ। ਵੈਸਟ ਇੰਡੀਜ਼ ਦੀ ਧਰਤੀ ‘ਤੇ ਭਾਰਤ ਨੇ31 ਇੱਕ ਰੋਜ਼ਾ ਇੰਟਰਨੈਸ਼ਨਲ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ 11 ਜਿੱਤੇ ਹਨ, ਉੱਥੇ 19 ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉੱਥੇ ਵੈਸਟ ਇੰਡੀਜ ਵਿੱਚ ਖੇਡੀ 7 ਇੱਕ ਰੋਜ਼ਾ ਲੜੀ ਵਿੱਚ ਭਾਰਤ ਨੇ 3 ਜਿੱਤੀਆਂ ਅਤੇ 4 ਹਾਰੀਆਂ ਹਨ।