ਇੰਦੌਰ ਐੱਮਵਾਈ ਹਸਪਤਾਲ: 24 ਘੰਟਿਆਂ ਵਿੱਚ 17 ਮਰੀਜ਼ਾਂ ਦੀ ਮੌਤ

17 Patients, Death, 24 hours

ਮੌਤਾਂ ਨੂੰ ਲੈ ਕੇ ਹਸਪਤਾਲ ਮੈਨੇਜਮੈਂਟ ‘ਤੇ ਉੱਠ ਰਹੇ ਹਨ ਸਵਾਲ

ਇੰਦੌਰ: ਐੱਮਵਾਈ ਹਸਪਤਾਲ ਵਿੱਚ 24 ਘੰਟਿਆਂ ਵਿੱਚ 17 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ 11 ਮੌਤਾਂ 12 ਘੰਟਿਆਂ ਅੰਦਰ (ਬੁੱਧਵਾਰ ਰਾਤ ਅੱਠ ਤੋਂ ਵੀਰਵਾਰ ਸਵੇਰੇ ਅੱਠ ਵਜੇ ਤੱਕ) ਹੋਈਆਂ।ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੱਤ ਮਰੀਜ਼ਾਂ ਨੇ ਵੀਰਵਾਰ ਸਵੇਰੇ 4 ਤੋਂ 4:30 ਵਜੇ ਦਰਮਿਆਨ ਸਿਰਫ਼ ਅੱਧੇ ਘੰਟੇ ਵਿੱਚ ਦਮ ਤੋੜਿਆ। ਇਨ੍ਹਾਂ ਵਿੱਚੋਂ ਛੇ ਵੈਂਟੀਲੇਟਰ ‘ਤੇ ਸਨ। ਪੰਜ ਮਰੀਜ਼ ਪੰਜਵੀਂ ਮੰਜ਼ਿਲ ‘ਤੇ ਮੈਡੀਸਨ ਆਈਸੀਯੂ ਵਿੱਚ ਦਾਖਲ ਸਨ।

ਆਕਸੀਜਨ ਸਪਲਾਈ 15 ਮਿੰਟਾਂ ਲਈ ਹੋਈ ਬੰਦ

ਜਦੋਂਕਿ ਇੱਕ ਮਰੀਜ਼ ਸਰਜੀਕਲ ਆਈਸਯੂ ਅਤੇ ਇੱਕ ਪ੍ਰੀ ਮਚਿਉਰ ਬੱਚਾ ਸਿੱਕ ਨਿਊ ਬੋਰਨ ਕੇਅਰ ਯੂਨਿਟ ਵਿੱਚ ਦਾਖਲ ਸੀ। ਮੌਤਾਂ ਨੂੰ ਲੈ ਕੇ ਹਸਪਤਾਲ ਮੈਨੇਜਮੈਂਟ ‘ਤੇ ਸਵਾਲ ਉੱਠ ਰਹੇ ਹਨ, ਕਿਉਂਕਿ ਸੂਤਰਾਂ ਦੀ ਮੰਨੀਏ ਤਾਂ ਰਾਤ ਤਿੰਨ ਤੋਂ ਚਾਰ ਵਜੇ ਦਰਮਿਆਨ ਆਕਸੀਜਨ ਸਪਲਾਈ 15 ਮਿੰਟਾਂ ਲਈ ਬੰਦ ਹੋਈ ਸੀ। ਇਸੇ ਦਰਮਿਆਨ ਇਨ੍ਹਾਂ ਸੱਤ ਮਰੀਜ਼ਾਂ ਦੀ ਮੌਤ ਹੋਈ।