Bangladesh vs India: ਕਾਨਪੁਰ ਟੈਸਟ ਦੇ ਪਹਿਲੇ ਦਿਨ ਦੀ ਖੇਡ ਖਰਾਬ ਰੌਸ਼ਨੀ ਤੇ ਮੀਂਹ ਕਾਰਨ ਜਲਦੀ ਖਤਮ

Bangladesh vs India
Bangladesh vs India: ਕਾਨਪੁਰ ਟੈਸਟ ਦੇ ਪਹਿਲੇ ਦਿਨ ਦੀ ਖੇਡ ਖਰਾਬ ਰੌਸ਼ਨੀ ਤੇ ਮੀਂਹ ਕਾਰਨ ਜਲਦੀ ਖਤਮ

ਮੀਂਹ ਕਾਰਨ 35 ਓਵਰ ਹੀ ਸੁੱਟੇ ਗਏ

  • ਆਕਾਸ਼ਦੀਪ ਨੇ ਲਈਆਂ 2 ਵਿਕਟਾਂ
  • ਪਲੇਇੰਗ-11 ’ਚ ਨਹੀਂ ਕੀਤਾ ਗਿਆ ਹੈ ਕੋਈ ਬਦਲਾਅ

ਸਪੋਰਟਸ ਡੈਸਕ। Bangladesh vs India: ਭਾਰਤ ਤੇ ਬੰਗਲਾਦੇਸ਼ ਵਿਚਕਾਰ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਇਸ ਮੈਚ ’ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤਿਆ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਸ਼ੁੱਕਰਵਾਰ ਨੂੰ ਮੈਚ ਦਾ ਪਹਿਲਾ ਦਿਨ ਹੈ ਤੇ ਲੰਚ ਤੋਂ ਬਾਅਦ ਪਹਿਲੇ ਦਿਨ ਦੀ ਖੇਡ ਖਰਾਬ ਰੌਸ਼ਨੀ ਤੇ ਮੀਂਹ ਕਾਰਨ ਰੋਕ ਦਿੱਤੀ ਗਈ ਹੈ। ਮੀਂਹ ਵੀ ਲਗਾਤਾਰ ਜਾਰੀ ਹੈ। ਬੰਗਲਾਦੇਸ਼ ਨੇ ਪਹਿਲੀ ਪਾਰੀ ’ਚ 3 ਵਿਕਟਾਂ ਗੁਆ ਕੇ 107 ਦੌੜਾਂ ਬਣਾਈਆਂ ਹਨ। ਮੋਮਿਨੁਲ ਹੱਕ ਤੇ ਮੁਸ਼ਫਿਕੁਰ ਰਹੀਮ ਕ੍ਰੀਜ ਤੋਂ ਨਾਬਾਦ ਵਾਪਸ ਪਰਤੇ ਹਨ। ਲੰਚ ਤੋਂ ਬਾਅਦ ਕਪਤਾਨ ਨਜ਼ਮੁਲ ਹਸਨ ਸ਼ਾਂਤੋ 31 ਦੌੜਾਂ ਬਣਾ ਕੇ ਆਉਟ ਹੋਏ। ਉਨ੍ਹਾਂ ਨੂੰ ਆਰ ਅਸ਼ਵਿਨ ਨੇ ਲੱਤ ਅੜੀਕਾ ਆਉਟ ਕੀਤਾ।

ਇਸ ਤੋਂ ਪਹਿਲਾਂ ਆਕਾਸ਼ ਦੀਪ ਨੇ ਬੰਗਲਾਦੇਸ਼ ਦੇ ਦੋਵੇਂ ਓਪਨਰਾਂ ਨੂੰ ਪੈਵੇਲੀਅਨ ਭੇਜਿਆ। ਭਾਰੀ ਮੀਂਹ ਕਾਰਨ ਮੈਚ ਦੇ ਪਹਿਲੇ ਦਿਨ 35 ਓਵਰ ਹੀ ਸੁੱਟੇ ਗਏ ਹਨ। ਜਸਪ੍ਰੀਤ ਬੁਮਰਾਹ ਨੇ 3 ਓਵਰ ਮੈਡਨ ਸੁੱਟੇ ਹਨ। ਜਦਕਿ ਆਕਾਸ਼ਦੀਪ ਨੇ ਵੀ ਵਧੀਆ ਗੇਂਦਬਾਜ਼ੀ ਕੀਤੀ ਹੈ। ਰਵਿੰਦਰ ਜਡੇਜ਼ਾ ਨੂੰ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਗੇਂਦਬਾਜ਼ੀ ਫਿਲਹਾਲ ਦਿੱਤੀ ਨਹੀਂ ਹੈ। ਇਸ ਤੋਂ ਪਹਿਲਾਂ ਸ਼ਾਦਮਾਨ ਇਸਲਾਮ 24 ਤੇ ਜਾਕਿਰ ਬਿਨਾਂ ਖਾਤਾ ਖੋਲ੍ਹੇ ਆਊਟ ਹੋਏ। ਦੋਵਾਂ ਨੂੰ ਆਕਾਸ਼ ਦੀਪ ਨੇ ਆਊਟ ਕੀਤਾ। ਉਨ੍ਹਾਂ ਨੇ ਸ਼ਾਦਮਾਨ ਨੂੰ ਲੱਤ ਅੜੀਕਾ ਆਊਟ ਕੀਤਾ, ਜਦਕਿ ਜਾਕਿਰ ਨੂੰ ਯਸ਼ਸਵੀ ਜਾਇਸਵਾਲ ਨੂੰ ਕੈਚ ਕਰਵਾਇਆ, ਮੈਦਾਨ ਗੀਲਾ ਹੋਣ ਕਾਰਨ ਅੱਜ ਟਾਸ ’ਚ ਵੀ ਦੇਰੀ ਹੋਈ, ਕਿਉਂਕਿ ਕਾਨਪੁਰ ’ਚ ਵੀਰਵਾਰ ਰਾਤ ਤੋਂ ਬਾਰਿਸ਼ ਹੋਈ ਹੈ। Bangladesh vs India

Bangladesh vs India

https://twitter.com/BCCI/status/1839563699817779692

ਦੋਵਾਂ ਟੀਮਾਂ ਦੀ ਪਲੇਇੰਗ-11 | Bangladesh vs India

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਰਿਸ਼ਭ ਪੰਤ, ਰਵਿੰਦਰ ਜਡੇਜ਼ਾ, ਰਵਿਚੰਦਰਨ ਅਸ਼ਵਿਨ, ਮੁਹੰਮਦ ਸਿਰਾਜ, ਆਕਾਸ਼ ਦੀਪ ਤੇ ਜਸਪ੍ਰੀਤ ਬੁਮਰਾਹ।

ਬੰਗਲਾਦੇਸ਼ : ਨਜਮੁਲ ਹਸਨ ਸ਼ਾਂਤੋ (ਕਪਤਾਨ), ਸ਼ਾਦਮਾਨ ਇਸਲਾਮ, ਜਾਕਿਰ ਹਸਨ, ਮੋਮਿਨੁਲ ਹੱਕ, ਮੁਸ਼ਿਫਕੁਰ ਰਹੀਮ, ਸ਼ਾਕਿਬ ਅਲ ਹਸਨ, ਲਿਟਨ ਦਾਸ (ਵਿਕਟਕੀਪਰ), ਮੇਂਹਦੀ ਹਸਨ ਮਿਰਾਜ਼, ਤੈਜੁਲ ਇਸਲਾਮ, ਹਸਨ ਮਹਿਮੂਦ ਤੇ ਖਾਲਿਦ ਅਹਿਮਦ।