ਟਿੱਪਰ ਨਾਲ ਟਕਰਾਉਣ ਨਾਲ ਇਨੋਵਾ ਨੂੰ ਲੱਗੀ ਅੱਗ

Fire, Innova, Collides, Tipper

ਇਨੋਵਾ ਚਾਲਕ ਦੀ ਮੌਤ | Patiala News

ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਰਾਜਪੁਰਾ ਰੋਡ ‘ਤੇ ਇੱਕ ਇਨੋਵਾ ਗੱਡੀ ਦੇ ਟਿੱਪਰ ਨਾਲ ਟਕਰਾਉਣ ਤੋਂ ਬਾਅਦ ਇਨੋਵਾ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਇਨੋਵਾ ਚਾਲਕ ਦੀ ਮੌਤ ਹੋ ਗਈ। ਅੱਗ ਦੀਆਂ ਲਪਟਾਂ ਨੇ ਪੂਰੀ ਗੱਡੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਾਣਕਾਰੀ ਅਨੁਸਾਰ ਸੰਦੀਪ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਗਲੀ ਨੰ: ਇੱਕ ਹੀਰਾ ਬਾਗ ਜੋਂ ਕਿ ਆਪਣੀ ਇਨੋਵਾ ਗੱਡੀ ਵਿੱਚ ਜਾ ਰਿਹਾ ਸੀ ਜਦੋਂ ਰਾਜਪੁਰਾ ਰੋਡ ‘ਤੇ ਪੁੱਜਿਆ ਤਾਂ ਅੱਗੇ ਜਾ ਰਹੇ ਟਿੱਪਰ ਨਾਲ ਉਸ ਦੀ ਗੱਡੀ ਟਕਰਾ ਗਈ ਅਤੇ ਉਹ ਜਖ਼ਮੀ ਹੋ ਗਿਆ।  ਉਸ ਤੋਂ ਬਾਅਦ ਅਚਾਨਕ ਹੀ ਗੱਡੀ ਨੂੰ ਅੱਗ ਲੱਗ ਗਈ। (Patiala News)

ਨੇੜਲੇ ਲੋਕਾਂ ਵੱਲੋਂ ਉਸ ਨੂੰ ਗੱਡੀ ‘ਚੋਂ ਬਾਹਰ ਕੱਢ ਕੇ ਰਜਿੰਦਰਾ ਹਸਪਤਾਲ ਵਿਖੇ ਇਲਾਜ਼ ਲਈ ਲਿਆਂਦਾ ਗਿਆ, ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਜਖ਼ਮੀ ਵੀ ਹੋ ਗਿਆ ਸੀ ਅਤੇ ਕੁਝ ਅੱਗ ਦਾ ਸੇਕ ਵੀ ਲੱਗ ਗਿਆ। ਇੱਧਰ ਗੱਡੀ ਨੂੰ ਅੱਗ ਲੱਗਣ ਕਾਰਨ ਸੜਕ ਤੇ ਹੀ ਇਨੋਵਾ ਗੱਡੀ ਧੂੰ-ਧੂੰ ਕਰਕੇ ਅੱਗ ਦੀਆਂ ਲਪਟਾਂ ਵਿੱਚ ਘਿਰ ਗਈ ਅਤੇ ਬੁਰੀ ਤਰ੍ਹਾਂ ਸੜ ਗਈ। ਇਸ ਦੌਰਾਨ ਰਸਤੇ ਤੋਂ ਲੰਘਣ ਵਾਲੇ ਰਾਂਹਗੀਰਾਂ ਵਿੱਚ ਵੀ ਅੱਗ ਨੂੰ ਦੇਖ ਕੇ ਡਰ ਪੈਦਾ ਹੋ ਗਿਆ। ਗੱਡੀ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਸੜਕ ਤੇ ਖੜ੍ਹੀ ਸੜੀ ਗੱਡੀ ਨੂੰ ਪੁਲਿਸ ਵੱਲੋਂ ਟਰੈਕਟ ਆਦਿ ਲਿਆ ਕੇ ਸੜਕ ਤੋਂ ਹਟਾਇਆ।

LEAVE A REPLY

Please enter your comment!
Please enter your name here