ਜੈਪੁਰ ‘ਚ ਚੱਲਦੀ ਕਾਰ ‘ਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

Fire, Car, Jaipur, Prevention, Loss, Life

ਜੈਪੁਰ (ਏਜੰਸੀ)। ਰਾਜਧਾਨੀ ਜੈਪੁਰ ‘ਚ ਬੁੱਧਵਾਰ ਸਵੇਰੇ ਵਿਧਾਨ ਸਭਾ ਸਾਹਮਣੇ ਇੱਕ ਚੱਲਦੀ ਕਾਰ ‘ਚ ਅੱਗ ਲੱਗ ਗਈ,  ਡਰਾਈਵਰ ਨੇ ਚੱਲਦੀ ਕਾਰ ‘ਚੋਂ ਛਾਲ ਮਾਰਕੇ ਆਪਣੀ ਜਾਨ ਬਚਾਈ ਪੁਲਿਸ ਸੂਤਰਾਂ ਅਨੁਸਾਰ ਸਵੇਰੇ ਵਿਧਾਨ ਸਭਾ ਸਾਹਮਣੇ ਇੱਕ ਕਾਰ ਜਾ ਰਹੀ ਸੀ ਉਦੋਂ ਅਚਾਨਕ ਇਸਦੇ ਇੰਜਣ ਦੀਆਂ ਲਪਟਾਂ ਉੱਠਣ ਲੱਗੀਆਂ ਕਾਰ ਡਰਾਈਵਰ ਕੁਝ ਸਮਝਦਾ ਇਸ ਤੋਂ ਪਹਿਲਾਂ ਅੱਗ ਵਧ ਚੁੱਕੀ ਸੀ ਇਸ ‘ਤੇ ਡਰਾਈਵਰ ਨੇ ਕਾਰ ‘ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਚੱਲਦੀ ਹੋਈ ਕਾਰ ਥੋੜੀ ਦੂਰ ਜਾ ਕੇ ਰੁਕ ਗਈ।

ਕਾਰ ‘ਚੋਂ ਅੱਗ ਦੀਆਂ ਲਪਟਾਂ ਉੱਠਦੀ ਵੇਖ ਲੋਕਾਂ ਦੀ ਭੀੜ ਇਕੱਠੀ ਹੋ ਗਈ ਮਿੰਟਾਂ ‘ਚ ਹੀ ਕਾਰ ਧੂ-ਧੂ ਕਰਕੇ ਸੜਨ ਲੱਗੀ ਹਾਲਾਂਕਿ ਇਸ ਸਮੇਂ ਟ੍ਰੈਫਿਕ ਨਾ ਦੇ ਬਰਾਬਰ ਸੀ ਇਸ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਕਾਰ ਡਰਾਈਵਰ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਤਾਂ ਪੁਲਿਸ ਅਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚੀ ਪਰ ਉਦੋਂ ਤੱਕ ਕਾਰ ਕਾਫੀ ਸੜ ਚੁੱਕੀ ਸੀ ਪੁਲਿਸ ਦਾ ਮੰਨਣਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹਾਲਾਂਕਿ ਇਹ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਸਰਸ ਪਾਰਲਰ ਸਾਹਮਣੇ ਇੱਕ ਕਾਰ ‘ਚ ਅੱਗ ਲੱਗੀ ਸੀ ਉਦੋਂ ਵੀ ਮੱਦਦ ਪਹੁੰਚਣ ਤੋਂ ਪਹਿਲਾਂ ਹੀ ਕਾਰ ਪੂਰੀ ਸੜ ਗਈ ਸੀ।

LEAVE A REPLY

Please enter your comment!
Please enter your name here