ਟਰੰਪ ਨੇ ਹਮੇਸ਼ਾ ਰੂਸ ‘ਤੇ ਸਖ਼ਤ ਰਵੱਈਆ ਅਪਣਾਇਆ: ਵਾੲ੍ਹੀਟ ਹਾਊਸ

White House

ਏਜੰਸੀ 
ਵਾਸ਼ਿੰਗਟਨ, 20 ਦਸੰਬਰ

ਵਾੲ੍ਹੀਟ ਹਾਊਸਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ‘ਤੇ ਹਮੇਸ਼ਾ ਸਖ਼ਤ ਰਵੱਈਆ ਅਪਣਾਇਆ ਹੈ ਇਹ ਬਿਆਨ ਅਜਿਹੇ ਸਮੇਂ ‘ਚ ਦਿੱਤਾ ਹੈ ਜਦੋਂ ਟਰੰਪ ਦੇ ਵਿਰੋਧੀ ਉਨ੍ਹਾਂ ‘ਤੇ ਰੂਸ ਮਾਮਲੇ ‘ਚ ਸਖ਼ਤ ਰਵੱਈਆ ਨਾ ਅਪਣਾਉਣ ਦਾ ਦੋਸ਼ ਲਾ ਰਹੇ ਹਨ

ਟਰੰਪ ਦੇ ਵਿਰੋਧੀਆਂ ਨੇ ਦੋਸ਼ ਲਾਇਆ ਕਿ ਰਾਸ਼ਟਰਪਤੀ ਦਾ ਬਿਆਨ ਕੌਮੀ ਸੁਰੱਖਿਆ ਰਣਨੀਤੀ (ਐਨਐਸਐਸ) ਵਾਂਗ ਸਖ਼ਤ ਨਹੀਂ ਸੀ, ਜਿਸ ਨੇ ਰੂਸ ਅਤੇ ਚੀਨ ਨੂੰ ਵਿਰੋਧੀ ਤਾਕਤਾਂ ਦੇ ਰੂਪ ‘ਚ ਪਛਾਣਿਆ ਹੈ
ਵਾÂ੍ਹੀਟ ਹਾਊਸ ਦੇ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ ਕਿ ਰਾਸ਼ਟਰਪਤੀ ਨੇ ਰੂਸ ਬਾਰੇ ਕਈ ਵਾਰ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਉਸ ਪੱਤਰ ‘ਚ ਜੋ ਨੀਤੀ ਅਤੇ ਰਣਨੀਤੀ ਪੇਸ਼ ਕੀਤੀ ਗਈ ਉਹ ਰਾਸ਼ਟਰਪਤੀ ਦੀ ਸੀ ਰਾਸ਼ਟਰਪਤੀ ਆਪਣੇ ਰਵੱਈਏ ਨੂੰ ਲੈ ਕੇ ਬਹੁਤ ਸਪੱਸ਼ਟ ਹਨ ਇਸ ਤੋਂ ਪਹਿਲਾਂ ਸਾਰਾ ਨੇ ਕਿਹਾ ਸੀ ਕਿ ਟਰੰਪ ਨੇ ਇਸਦੇ ਸਾਰੇ ਪੇਜ਼ਾਂ ਨੂੰ ਚੰਗੀ ਤਰ੍ਹਾਂ ਨਹੀਂ ਪੜ੍ਹਿਆ ਸੀ

ਸਾਰਾ ਨੇ ਕਿਹਾ ਅਸੀਂ ਰੂਸ ਸਬੰਧੀ ਸਖ਼ਤ ਰਹੇ ਹਾਂ, ਅਸੀਂ ਰੂਸ ‘ਤੇ ਪਾਬੰਦੀਆਂ ਲਾਈਆਂ ਹਨ ਰਾਸ਼ਟਰਪਤੀ ਇਸ ਪ੍ਰਕਿਰਿਆ ‘ਚ ਨਰਮ ਨਹੀਂ ਰਹੇ ਹਨ ਉਨ੍ਹਾਂ ਨੇ ਆਪਣੇ ਭਾਸ਼ਣ ‘ਚ ਵੱਖ ਚੀਜ਼ਾਂ ‘ਤੇ ਧਿਆਨ ਕੇਂਦਰਿਤ ਕਰਨਾ ਚੁਣਿਆ, ਪਰ ਉਨ੍ਹਾਂ ਗੱਲਾਂ ਨੂੰ ਐਨਐਸਐਸ ‘ਚ ਸ਼ਾਮਲ ਕੀਤਾ ਗਿਆ ਕਿਉਂਕਿ ਉਹ ਮਹੱਤਵਪੂਰਨ ਹਨ ਅਤੇ ਉਹ ਪ੍ਰਸ਼ਾਸਨ ਦੇ ਨਜ਼ਰੀਏ ਦਾ ਹਿੱਸਾ ਹਨ

ਇਸ ਦਰਮਿਆਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੀਥਰ ਨੋਰਟ ਨੇ ਐਨਐਸਐਸ ‘ਤੇ ਚੀਨ ਦੀ ਪ੍ਰਤੀਕਿਰਿਆ ਬਾਰੇ ਕਿਹਾ ਕਿ ਅਮਰੀਕਾ ਦੇ ਚੀਨ ਨਾਲ ਵਿਆਪਕ ਸਬੰਧ ਰਹੇ ਹਨ ਅਤੇ ਦੋਵਾਂ ਦੇਸ਼ਾਂ ‘ਚ ਮੱਤਭੇਦ ਹਨ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਬੀਜਿੰਗ ‘ਚ ਕਾਨਫਰੰਸ ‘ਚ ਕਿਹਾ ਸੀ ਕਿ ਚੀਨ ਹੋਰ ਦੇਸ਼ਾਂ ਦੇ ਹਿੱਤਾਂ ਦੀ ਕੀਮਤ ‘ਤੇ ਕਦੇ ਵਿਕਾਸ ਨਹੀਂ ਕਰੇਗਾ ਅਸੀਂ ਅਮਰੀਕਾ ਨੂੰ ਅਪੀਲ ਕਰਦੇ ਹਾਂ ਕਿ ਉਹ ਚੀਨ ਦੇ ਰਣਨੀਤਿਕ ਇਰਾਣਿਆਂ ਨੂੰ ਜਾਣਬੁੱਝ ਕੇ ਤੋੜਨਾ ਮਰੋੜਨਾ ਬੰਦ ਕਰਨ ਅਤੇਉਹ ਜੰਗ ਦੀ ਉਸ ਛੱਡਣ ਜਿਸ ‘ਚ ਇੱਕ ਦੇ ਲਾਭ ਦਾ ਮਤਲਬ ਦੂਜੇ ਦਾ ਨੁਕਸਾਨ ਹੁੰਦਾ ਸੀ

ਇਸ ਦੇ ਜਵਾਬ ‘ਚ ਹੀਥਰ ਨੇ ਕਿਹਾ ਕਿ ਉਨ੍ਹਾਂ ਨੇ ਜੋ ਕਿਹਾ, ਉਂਜ ਨਹੀਂ ਹੈ, ਜਿਵੇਂ ਦੁਨੀਆ ਦੇ ਹੋਰ ਦੇਸ਼ਾਂ ‘ਚ ਸਾਡੇ ਸਬੰਧ ਹਨ ਉਸੇ ਤਰ੍ਹਾਂ ਚੀਨ ਨਾਲ ਸਾਡੇ ਵਿਆਪਕ ਸਬੰਧ ਹਨ ਅਜਿਹੇ ਕਈ ਖੇਤਰ ਹਨ ਜਿਨ੍ਹਾਂ ‘ਚ ਸਾਡੇ ਦਰਮਿਆਨ ਆਪਸੀ ਸਹਿਯੋਗ ਹੈ ਅਮਰੀਕਾ ਦੇ ਰਾਸ਼ਟਰਪਤੀ ਅਤੇ ਜਿਨਪਿੰਗ ਦੇ ਚੰਗੇ ਸਬੰਧ ਹਨ ਉਨ੍ਹਾਂ ਨੇ ਕਿਹਾ ਕਿ ਸਾਡੇ ਦਰਮਿਆਨ ਕੁਝ ਖੇਤਰਾਂ ‘ਚ ਅਸਹਿਮਤੀ ਹੈ ਅਸਹਿਮਤੀ ਦੇ ਇਨ੍ਹਾਂ ਖੇਤਰਾਂ ‘ਚ ਮਨੁੱਖੀ ਅਧਿਕਾਰ, ਵਪਾਰ ਸਬੰਧੀ ਕੁਝ ਮਾਮਲੇ ਅਤੇ ਹੋਰ ਮਾਮਲੇ ਸ਼ਾਮਲ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।