ਰੋਹਿੰਗਿਆ ਦੀ ਸਨਮਾਨ ਨਾਲ ਹੋਵੇ ਘਰ ਵਾਪਸੀ: ਅਮਰੀਕਾ

Rohingya, Honored, Homecoming,  USA 

ਏਜੰਸੀ 
ਵਾਸ਼ਿੰਗਟਨ, 20 ਦਸੰਬਰ

ਅਮਰੀਕਾ ਨੇ ਬੰਗਲਾਦੇਸ਼ ਤੋਂ ਰੋਹਿੰਗਿਆ ਮੁਸਲਮਾਨਾਂ ਦੀ ਸਵੈਇੱਛਾ ਅਤੇ ਸਨਮਾਨਜਨਕ ਵਾਪਸੀ ਦੀ ਮਿਆਂਮਾਰ ਨੂੰ ਅਪੀਲ ਕੀਤੀ ਹੈ ਹਾਲਾਂਕਿ ਅਮਰੀਕਾ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦਾ ਕੋਈ ਮੁੱਦਾ ਚੁੱਕਣ ਲਈ ਸਥਿਤੀਆਂ ਅਨੁਕੂਲ ਨਹੀਂ ਹਨ ਪਿਛਲੇ ਛੇ ਮਹੀਨਿਆਂ ‘ਚ ਮਿਆਂਮਾਰ ਦੇ ਰਖਾਇਨ ਸੂਬੇ ਤੋਂ ਲੱਖਾਂ ਦੀ ਗਿਣਤੀ ‘ਚ ਰੋਹਿੰਗਿਆ ਮੁਸਲਮਾਨਾਂ ਨੂੰ ਭੱਜ ਕੇ ਬੰਗਲਾਦੇਸ਼ ‘ਚ ਪਨਾਹ ਲਈ ਮਜ਼ਬੂਰ ਹੋਣਾ ਪਿਆ ਹੈ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੀਥਰ ਨੋਰਟ ਨੇ ਕਿਹਾ ਕਿ ਰੋਹਿੰਗਿਆ ਮੁਸਲਮਾਨਾਂ ਦੇ ਲੋਕਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਦੀ ਯੋਜਨਾ ਨੂੰ ਅਸੀਂ ਵੇਖਣਾ ਪਸੰਦ ਕਰਾਂਗਾ, ਅਸੀਂ ਇਸਦੀ ਸੰਕਲਪਨਾ ਬਾਰੇ ਸੁਣਿਆ ਹੈ ਪਰ ਇੱਕ ਮਹੱਤਵਪੂਰਨ ਚੀਜ਼ ਹੋ ਕਿ ਉਸ ਯੋਜਨਾ ‘ਚ ਹੋਣੀ ਚਾਹੀਦੀ ਹੈ ਉਹ ਹੈ ਇਨ੍ਹਾਂ ਦੀ ਸਵੈਇੱਛਾ, ਸੁਰੱਖਿਅਤ ਅਤੇ ਸਨਮਾਨਜਨਕ ਵਾਪਸੀ

ਉਨ੍ਹਾਂ ਨੇ ਕਿਹਾ ਕਿ ਸਵਦੇਸ ਵਾਪਸੀ ਸਵੈਇੱਛਕ ਹੋਣੀ ਚਾਹੀਦੀ ਹੈ, ਲੋਕਾਂ ਨੂੰ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਘਰ ਜਾਣ ਸੁਰੱਖਿਅਤ ਹੈ, ਜੇਕਰ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਘਰ ਜਾਣਾ ਸੁਰੱਖਿਅਤ ਹੈ, ਤਾਂ ਘਰ ਪਰਤਣਾ ਸੁਰੱਖਿਅਤ ਨਹੀਂ ਹੋ ਸਕਦਾ, ਉਨ੍ਹਾਂ ਦੀ ਸਨਮਾਨਜਨਕ ਵਾਪਸੀ ਹੋਣੀ ਚਾਹੀਦੀ ਹੈ

ਇਸਦਾ ਮਤਲਬ ਹੈ ਕਿ ਜੇਕਰ ਲੋਕ ਘਰ ਵਾਪਸ ਜਾਣ ਦਾ ਫੈਸਲਾ ਲੈਂਦੇ ਹਨ ਤਾਂ ਉਨ੍ਹਾਂ ਨਾਲ ਚੰਗਾ ਵਿਹਾਰ ਹੋਣਾ ਚਾਹੀਦਾ ਹੈ ਨੋਰਟ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸ਼ਰਨਾਰਥੀਆਂ ਦੀ ਦੇਸ਼ ਵਾਪਸੀ ਸਵੈਇੱਛਕ ਹੋਣੀ ਚਾਹੀਦੀ ਹੈ ਅਤੇ ਇਨ੍ਹਾਂ ਲੋਕਾਂ ਨੂੰ ਇੱਕ ਦੇਸ਼ ਛੱਡ ਕੇ ਦੂਜੇ ਦੇਸ਼ ਜਾਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।