ਫਾਇਰ ਬ੍ਰਿਗੇਡ ਨੇ ਹੋਰ ਗੱਡੀਆਂ ਬਚਾਈਆਂ | Garbage Dump Fire
Kotakpura News: ਕੋਟਕਪੂਰਾ (ਅਜੈ ਮਨਚੰਦਾ)। ਕੋਟਕਪੂਰਾ ਵਿਖੇ ਥਾਣਾ ਸਿਟੀ ਦੀ ਕੰਧ ਦੇ ਨਾਲ ਕੂੜੇ ਦੇ ਡੰਪ ਨੂੰ ਲੱਗੀ ਅੱਗ ਕਾਰਨ ਪਾਰਕਿੰਗ ’ਚ ਖੜੀ ਇੱਕ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਸੂਚਨਾ ਮਿਲਣ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਤੇ ਲੋਕਾਂ ਦੀ ਮਦਦ ਨਾਲ ਅੱਗ ਨੂੰ ਤੋਂ ਰੋਕਿਆ, ਜਿਸ ਨਾਲ ਕਈ ਕੀਮਤੀ ਗੱਡੀਆਂ ਨੂੰ ਨੁਕਸਾਨ ਤੋਂ ਬਚਾ ਲਿਆ ਗਿਆ। ਜਾਣਕਾਰੀ ਮੁਤਾਬਕ ਜੈਤੋ ਰੋਡ ’ਤੇ ਥਾਣਾ ਸਿਟੀ ਦੀ ਕੰਧ ਨਾਲ ਇੱਕ ਪਾਰਕਿੰਗ ਚਲਾਈ ਜਾ ਰਹੀ ਹੈ। ਇਸੇ ਪਾਰਕਿੰਗ ਵਿੱਚ ਕੂੜੇ ਦਾ ਡੰਪ ਵੀ ਬਣਿਆ ਹੋਇਆ ਹੈ। ਅੱਜ ਸਵੇਰੇ ਇਸ ਡੰਪ ’ਚ ਅੱਗ ਲੱਗੀ, ਜੋ ਫੈਲਦੀ ਹੋਈ ਪਾਰਕਿੰਗ ’ਚ ਖੜੀ ਇੱਕ ਕਾਰ ਤੱਕ ਪਹੁੰਚ ਗਈ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਕਾਫੀ ਮਿਹਨਤ ਨਾਲ ਅੱਗ ’ਤੇ ਕਾਬੂ ਪਾਇਆ ਤੇ ਹੋਰ ਗੱਡੀਆਂ ਨੂੰ ਸੁਰੱਖਿਅਤ ਕਰ ਲਿਆ। Kotakpura News
ਇਹ ਖਬਰ ਵੀ ਪੜ੍ਹੋ : India vs South Africa: ਗੁਹਾਟੀ ਟੈਸਟ, ਭਾਰਤ ’ਤੇ ਕਲੀਨ ਸਵੀਪ ਦਾ ਖਤਰਾ
ਦੱਸਿਆ ਜਾ ਰਿਹਾ ਹੈ ਕਿ ਸੜੀ ਕਾਰ ਰੇਲਵੇ ਰੋਡ ’ਤੇ ਇੱਕ ਮੋਬਾਈਲ ਦੁਕਾਨ ’ਚ ਕੰਮ ਕਰਦੇ ਗੁਰਪ੍ਰੀਤ ਸਿੰਘ ਦੀ ਸੀ, ਜੋ ਹਰ ਰੋਜ਼ ਦੀ ਤਰ੍ਹਾਂ ਆਪਣੀ ਕਾਰ ਨੂੰ ਇਸ ਪਾਰਕਿੰਗ ’ਚ ਖੜਾ ਕਰਕੇ ਕੰਮ ’ਤੇ ਗਿਆ ਸੀ। ਅੱਗ ਕਾਰਨ ਉਸ ਦੀ ਕਾਰ ਨੂੰ ਕਾਫੀ ਨੁਕਸਾਨ ਪਹੁੰਚਿਆ। ਫਾਇਰ ਬ੍ਰਿਗੇਡ ਦੇ ਅਧਿਕਾਰੀ ਪ੍ਰੇਮ ਵੀਰ ਸ਼ਰਮਾ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਉਹ ਟੀਮ ਸਮੇਤ ਮੌਕੇ ’ਤੇ ਪਹੁੰਚੇ ਤੇ ਲੋਕਾਂ ਦੇ ਸਹਿਯੋਗ ਨਾਲ ਅੱਗ ’ਤੇ ਕਾਬੂ ਪਾਇਆ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਗੱਡੀਆਂ ਉਨ੍ਹਾਂ ਸਥਾਨਾਂ ’ਤੇ ਖੜ੍ਹੀਆਂ ਨਾ ਕਰਨ, ਜਿੱਥੇ ਕੂੜਾ ਆਦਿ ਪਿਆ ਹੋਵੇ, ਕਿਉਂਕਿ ਉਥੇ ਕਿਸੇ ਵੀ ਵੇਲੇ ਅੱਗ ਲੱਗਣ ਦਾ ਖਤਰਾ ਰਹਿੰਦਾ ਹੈ।














