ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News Jaipur Hospit...

    Jaipur Hospital Fire: ਜੈਪੁਰ ਦੇ SMS ਹਸਪਤਾਲ ’ਚ ਅੱਗ, 8 ਮਰੀਜ਼ਾਂ ਦੀ ਮੌਤ

    Jaipur Hospital Fire
    Jaipur Hospital Fire: ਜੈਪੁਰ ਦੇ SMS ਹਸਪਤਾਲ ’ਚ ਅੱਗ, 8 ਮਰੀਜ਼ਾਂ ਦੀ ਮੌਤ

    ਟ੍ਰਾਮਾ ਸੈਂਟਰ ਦੇ ਆਈਸੀਯੂ ’ਚ ਦੇਰ ਰਾਤ ਹੋਇਆ ਹਾਦਸਾ

    ਜੈਪੁਰ (ਸੱਚ ਕਹੂੰ ਨਿਊਜ਼)। ਜੈਪੁਰ ਦੇ ਸਵਾਈ ਮਾਨਸਿੰਘ (ਐਸਐਮਐਸ) ਹਸਪਤਾਲ ਦੇ ਟਰਾਮਾ ਸੈਂਟਰ ਦੇ ਆਈਸੀਯੂ ’ਚ ਐਤਵਾਰ ਦੇਰ ਰਾਤ ਅੱਗ ਲੱਗ ਗਈ। ਇਸ ਹਾਦਸੇ ’ਚ 8 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ’ਚ ਤਿੰਨ ਔਰਤਾਂ ਵੀ ਸ਼ਾਮਲ ਹਨ। ਟਰਾਮਾ ਸੈਂਟਰ ਦੇ ਨਿਊਰੋ ਆਈਸੀਯੂ ਵਾਰਡ ਦੇ ਸਟੋਰ ’ਚ ਰਾਤ 11:20 ਵਜੇ ਅੱਗ ਲੱਗੀ। ਇੱਥੇ ਕਾਗਜ਼, ਆਈਸੀਯੂ ਉਪਕਰਣ ਤੇ ਖੂਨ ਦੇ ਸੈਂਪਲਰ ਟਿਊਬ ਰੱਖੇ ਗਏ ਸਨ। ਟਰਾਮਾ ਸੈਂਟਰ ਦੇ ਨੋਡਲ ਅਫਸਰ ਤੇ ਸੀਨੀਅਰ ਡਾਕਟਰ ਨੇ ਕਿਹਾ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗਣ ਦਾ ਸ਼ੱਕ ਹੈ। ਹਾਦਸੇ ਸਮੇਂ ਆਈਸੀਯੂ ’ਚ 11 ਮਰੀਜ਼ ਸਨ। ਨਾਲ ਲੱਗਦੇ ਆਈਸੀਯੂ ’ਚ 13 ਮਰੀਜ਼ ਸਨ। ਇਸ ਦੌਰਾਨ, ਇਸ ਅੱਗ ਦੀ ਘਟਨਾ ਦੀ ਜਾਂਚ ਲਈ ਸਰਕਾਰੀ ਪੱਧਰ ’ਤੇ ਛੇ ਮੈਂਬਰੀ ਕਮੇਟੀ ਬਣਾਈ ਗਈ ਹੈ।

    ਇਹ ਖਬਰ ਵੀ ਪੜ੍ਹੋ : Body Donation: ਮਾਤਾ ਗੁਰਦੇਵ ਕੌਰ ਇੰਸਾਂ ਵੀ ਹੋਏ ਸਰੀਰਦਾਨੀਆਂ ’ਚ ਸ਼ਾਮਲ