ਫਾਈਨਲ ’ਚ ਪਹਿਲੀ ਵਾਰ ਆਹਮੋ-ਸਾਹਮਣੇ ਭਾਰਤ ਤੇ ਅਫਰੀਕਾ | IND vs SA
- ਫਾਈਨਲ ਮੈਚ ’ਚ 51 ਫੀਸਦੀ ਮੀਂਹ ਦੀ ਸੰਭਾਵਨਾ | IND vs SA
- ਅੱਜ ਮੀਂਹ ਪਿਆ ਤਾਂ ਭਲਕੇ ਹੋਵੇਗਾ ਮੈਚ
ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 ਦਾ ਫਾਈਨਲ ਮੁਕਾਬਲਾ ਅੱਜ ਭਾਰਤ ਬਨਾਮ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ ਸ਼ੁਰੂ ਹੋਵੇਗਾ। ਟਾਸ ਅੱਧਾ ਘੰਟਾ ਪਹਿਲਾਂ ਭਾਵ 7:30 ਵਜੇ ਹੋਵੇਗਾ। ਫਾਈਨਲ ਮੁਕਾਬਲਾ ਵੈਸਟਇੰਡੀਜ਼ ਦੇ ਕੇਂਗਿਸਟਨ ਓਵਲ ਮੈਦਾਨ ਬਾਰਬਾਡੋਸ ’ਚ ਖੇਡਿਆ ਜਾਵੇਗਾ। ਇਹ ਫਾਈਨਲ ਦੀ ਇੱਕ ਰੋਚਕ ਗੱਲ ਹੈ ਕਿ ਦੋਵੇਂ ਟੀਮਾਂ ਇਸ ਟੂਰਨਾਮੈਂਟ ’ਚ ਅਜੇਤੂ ਹਨ। ਦੋਵਾਂ ਟੀਮਾਂ ਨੇ ਕੋਈ ਵੀ ਮੁਕਾਬਲਾ ਹਾਰਿਆ ਨਹੀਂ ਹੈ। ਦੋਵਾਂ ਨੇ ਆਪਣੇ ਲੀਗ ਮੁਕਾਬਲੇ ਤੇ ਸੁਪਰ-8 ਦੇ ਸਾਰੇ ਮੁਕਾਬਲੇ ਫਾਈਨਲ ਤੱਕ ਪਹੰਚੇ ਹਨ। (IND vs SA)
ਟੀ20 ਵਿਸ਼ਵ ਕੱਪ ’ਚ ਅੱਜ ਤੱਕ ਕੋਈ ਵੀ ਅਜਿਹੀ ਟੀਮ ਨਹੀਂ ਬਣੀ ਜੋ ਬਿਨ੍ਹਾਂ ਕੋਈ ਮੈਚ ਹਾਰੇ ਚੈਂਪੀਅਨ ਬਣੀ ਹੋਵੇ। ਅੱਜ ਪਹਿਲੀ ਵਾਰ ਅਜੇਤੂ ਟੀਮ ਇਹ ਟਰਾਫੀ ਚੁੱਕੇਗੀ। ਬਾਕੀ ਅੱਜ ਤੋਂ ਪਹਿਲਾਂ ਦੋਵੇਂ ਟੀਮਾਂ ਕਦੇ ਵੀ ਫਾਈਨਲ ’ਚ ਆਹਮੋ-ਸਾਹਮਣੇ ਨਹੀਂ ਹੋਈਆਂ। ਪਰ ਦੋਵਾਂ ਵਿਚਕਾਰ ਇੱਕ ਯਾਦਗਾਰ ਮੁਕਾਬਲਾ ਪਹਿਲੇ ਹੀ ਟੀ20 ਵਿਸ਼ਵ ਕੱਪ ’ਚ ਹੋਇਆ ਸੀ। ਦੋਵੇਂ ਟੀਮਾਂ 2007 ਦੇ ਟੀ20 ਵਿਸ਼ਵ ਕੱਪ ’ਚ ਆਹਮੋ-ਸਾਹਮਣੇ ਹੋਈਆਂ ਸਨ। 2007 ’ਚ ਹੋਏ ਟੀ20 ਵਿਸ਼ਵ ਕੱਪ ਦੇ ਮੈਚ ’ਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾਇਆ ਸੀ ਤੇ ਟੀਮ ਸੈਮੀਫਾਈਨਲ ’ਚ ਪਹੁੰਚੀ ਸੀ। (IND vs SA)
ਇਹ ਵੀ ਪੜ੍ਹੋ : ਸੈਫਾਲੀ ਵਰਮਾ ਟੈਸਟ ’ਚ ਸਭ ਤੋਂ ਤੇਜ਼ ਦੂਹਰਾ ਸੈਂਕੜਾ ਬਣਾਉਣ ਵਾਲੀ ਖਿਡਾਰਨ ਬਣੀ
ਹੁਣ ਮੈਚ ਸਬੰਧੀ ਜਾਣਕਾਰੀ | IND vs SA
- ਟੂਰਨਾਮੈਂਟ : ਟੀ20 ਪੁਰਸ਼ ਵਿਸ਼ਵ ਕੱਪ 2024
- ਫਾਈਨਲ ਮੁਕਾਬਲਾ : ਭਾਰਤ ਬਨਾਮ ਦੱਖਣੀ ਅਫਰੀਕਾ
- ਮਿਤੀ : 29 ਜੂਨ
- ਸਮਾਂ : ਟਾਸ ਸ਼ਾਮ 7:30 ਵਜੇ, ਮੈਚ ਸ਼ੁਰੂ : ਰਾਤ 8 ਵਜੇ
- ਜਗ੍ਹਾ : ਕੇਨਸਿੰਗਟਨ ਓਵਲ, ਬਾਰਬਾਡੋਸ
ਟੀ20 ਵਿਸ਼ਵ ਕੱਪ ’ਚ ਭਾਰਤ ਦਾ ਪੱਲਾ ਭਾਰੀ | IND vs SA
ਟੀ20 ਵਿਸ਼ਵ ਕੱਪ ’ਚ ਭਾਰਤ ਤੇ ਦੱਖਣੀ ਅਫਰੀਕਾ ਦਾ ਸਾਹਮਣਾ 6 ਵਾਰ ਹੋਇਆ ਹੈ। ਤੇ ਜਿਸ ਵਿੱਚ ਪੱਲਾ ਭਾਰਤ ਦਾ ਹੀ ਭਾਰੀ ਰਿਹਾ ਹੈ। ਭਾਰਤ ਤੇ ਇੰਗਲੈਂਡ ਵਿਚਕਾਰ ਟੀ20 ਵਿਸ਼ਵ ਕੱਪ ’ਚ 6 ਮੁਕਾਬਲੇ ਖੇਡੇ ਗਏ ਹਨ ਜਿਸ ਵਿੱਚ ਭਾਰਤ ਨੇ 4 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ ਜਦਕਿ 2 ਮੈਚ ਦੱਖਣੀ ਅਫਰੀਕਾ ਨੇ ਜਿੱਤੇ ਹਨ। ਕੁਲ ਟੀ20 ਮੁਕਾਬਲਿਆਂ ’ਚ ਵੀ ਭਾਰਤ ਦਾ ਹੀ ਪੱਲਾ ਭਾਰੀ ਹੈ। ਦੋਵਾਂ ਟੀਮਾਂ ਵਿਚਕਾਰ ਅੱਜ ਤੱਕ 26 ਮੈਚ ਖੇਡੇ ਗਏ ਹਨ, ਜਿਸ ਵਿੱਚ ਭਾਰਤ ਨੇ 14 ਮੈਚ ਜਿੱਤੇ ਹਨ ਤੇ ਅਫਰੀਕਾ ਨੇ 11 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ। (IND vs SA)
ਪਿੱਚ ਤੇ ਟਾਸ ਦਾ ਮਹੱਤਵ | IND vs SA
ਕੇਨਸਿੰਗਟਨ ਓਵਲ ਬਾਰਬਾਡੋਸ ਸਟੇਡੀਅਮ ’ਚ ਟੀ20 ਵਿਸ਼ਵ ਕੱਪ 2024 ਦੇ 8 ਮੈਚ ਖੇਡੇ ਗਏ ਹਨ। ਇਸ ਜਗ੍ਹਾ ’ਤੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 3 ਮੈਚ ਜਿੱਤੇ ਤੇ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਵੀ 3 ਹੀ ਮੈਚਾਂ ’ਚ ਜਿੱਤ ਹਾਸਲ ਕੀਤੀ ਹੈ, ਕੁਲ ਮਿਲਾ ਕੇ ਰਿਕਾਰਡ ਬਰਾਬਰ ਦਾ ਦੱਸਿਆ ਜਾ ਰਿਹਾ ਹੈ। ਇਸ ਸਟੇਡੀਅਮ ’ਚ ਇੱਕ ਮੈਚ ਟਾਈ ਤੇ ਇੱਕ ਮੈਚ ਬੇਨਤੀਜਾ ਰਿਹਾ ਹੈ। ਇਸ ਮੈਦਾਨ ’ਤੇ ਸਭ ਤੋਂ ਜ਼ਿਆਦਾ ਦੌੜਾਂ ਦਾ ਸਕੋਰ 166 ਦਾ ਹੈ। (IND vs SA)
ਜੇਕਰ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਇਸ ਸਟੇਡੀਅਮ ਦੀ ਪਿੱਚ ’ਤੇ ਤੇਜ਼ ਗੇਂਦਬਾਜ਼ਾਂ ਨੂੰ ਜ਼ਿਆਦਾ ਵਿਕਆਂ ਮਿਲੀਆਂ ਹਨ। ਤੇਜ਼ ਗੇਂਦਬਾਜ਼ਾ ਨੇ ਇਸ ਪਿੱਚ ’ਤੇ 59 ਵਿਕਟਾਂ ਲਈਆਂ ਹਨ। ਹਾਸਲ ਹੋਏ ਵੇਰਵਿਆਂ ਮੁਤਾਬਕ ਫਾਈਨਲ ਮੈਚ ਪਿੱਚ ਨੰਬਰ-4 ’ਤੇ ਖੇਡਿਆ ਜਾਵੇਗਾ। ਟੂਰਨਾਮੈਂਟ ’ਚ ਇਸ ਪਿੱਚ ਦੀ ਵਰਤੋਂ ਨਾਮੀਬੀਆ ਬਨਾਮ ਓਮਾਨ ਤੇ ਸਕਾਟਲੈਂਡ ਬਨਾਮ ਇੰਗਲੈਂਡ ਮੈਚ ’ਚ ਕੀਤੀ ਗਈ ਸੀ। ਬਾਕੀ ਇਸ ਮੈਚ ‘ਚ ਟਾਸ ਤੇ ਵੀ ਨਿਰਭਰ ਹੈ, ਇਸ ਮੈਦਾਨ ‘ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਸਹੀ ਹੈ। (IND vs SA)
ਖਿਡਾਰੀਆਂ ’ਤੇ ਨਜ਼ਰਾਂ….. | IND vs SA
ਰੋਹਿਤ ਸ਼ਰਮਾ : ਭਾਰਤੀ ਟੀਮ ਵੱਲੋਂ ਕਪਤਾਨ ਰੋਹਿਤ ਸ਼ਰਮਾ ਇਸ ਵਿਸ਼ਵ ਕੱਪ ਦੇ ਟਾਸ ਸਕੋਰਰ ਹਨ। ਰੋਹਿਤ ਨੇ ਪਿਛਲੇ ਦੋ ਮੈਚਾਂ ’ਚ ਲਗਾਤਾਰ ਅਰਧਸੈਂਕੜੇ ਜੜੇ ਹਨ। ਰੋਹਿਤ ਨੇ ਅਸਟਰੇਲੀਆ ਖਿਲਾਫ ਤੂਫਾਨੀ 92 ਦੌੜਾਂ ਦੀ ਪਾਰੀ ਜਦਕਿ ਪਿਛਲੇ ਸੈਮੀਫਾਈਨਲ ਮੁਕਾਬਲੇ ਇੰਗਲੈਂਡ ਖਿਲਾਫ 57 ਦੌੜਾਂ ਦੀ ਪਾਰੀ ਖੇਡੀ ਹੈ ਤੇ ਉਨ੍ਹਾਂ ਨੇ ਕੁਲ ਇਸ ਵਿਸ਼ਵ ਕੱਪ ’ਚ 248 ਦੌੜਾਂ ਬਣਾਇਆਂ ਹਨ।
ਸੂਰਿਆਕੁਮਾਰ ਯਾਦਵ : ਸੂਰਿਆ ਇਸ ਟੀ20 ਵਿਸ਼ਵ ਕੱਪ ’ਚ ਭਾਰਤੀ ਟੀਮ ਵੱਲੋਂ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਸੁਰਿਆ ਨੇ ਇਸ ਵਿਸ਼ਵ ਕੱਪ ਦੇ 7 ਮੈਚਾਂ ’ਚ 137.06 ਦੀ ਸਟ੍ਰਾਈਕ ਰੇਟ ਨਾਲ 196 ਦੌੜਾਂ ਬਣਾਈਆਂ ਹਨ। ਜਿਸ ਵਿੱਚ ਦੋ ਅਰਧਸੈਂਕੜੇ ਵੀ ਸ਼ਾਮਲ ਹਨ। ਇੰਗਲੈਂਡ ਖਿਲਾਫ ਹੋਏ ਸੈਮੀਫਾਈਨਲ ’ਚ ਸੂਰਿਆ ਨੇ 36 ਗੇਂਦਾ ’ਤੇ 47 ਦੌੜਾਂ ਬਣਾਈਆਂ ਸਨ।
ਅਰਸ਼ਦੀਪ ਸਿੰਘ : ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਇਸ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ। ਅਰਸ਼ਦੀਪ ਸਿੰਘ ਅਮਰੀਕਾ ਖਿਲਾਫ ‘ਪਲੇਅਰ ਆਫ ਦਾ ਮੈਚ’ ਵੀ ਰਹੇ ਸਨ।
ਦੱਖਣੀ ਅਫਰੀਕਾ ਦੇ ਖਿਡਾਰੀ… | IND vs SA
ਕਵਿੰਟਨ ਡੀ ਕਾਕ : ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ ਕਵਿੰਟਨ ਡੀ ਕਾਕ ’ਚ ਸਥਿਤੀ ਮੁਤਾਬਕ ਖੇਡਣ ਦੀ ਕਾਬਲੀਅਤ ਹੈ। ਡੀ ਕਾਕ ਟੂਰਨਾਮੈਂਟ ’ਚ ਟੀਮ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਇਸ ਵਿਸ਼ਵ ਕੱਪ ਦੇ 8 ਮੈਚਾਂ ’ਚ 204 ਦੌੜਾਂ ਬਣਾਈਆਂ ਹਨ। (IND vs SA)
ਕਾਗਿਸੋ ਰਬਾਡਾ : ਦੁਨੀਆ ਦੇ ਸਭ ਤੋਂ ਤੇਜ ਗੇਂਦਬਾਜਾਂ ’ਚੋਂ ਇੱਕ ਰਬਾਡਾ ਆਪਣੀ ਗੇਂਦਬਾਜੀ ਨਾਲ ਟੀਮ ਲਈ ਮੈਚ ਜਿੱਤ ਸਕਦੇ ਹਨ। ਦੱਖਣੀ ਅਫਰੀਕਾ ਨੂੰ ਸ਼ੁਰੂਆਤੀ ਓਵਰਾਂ ’ਚ ਰਬਾਡਾ ਤੋਂ ਵਿਕਟਾਂ ਦੀ ਉਮੀਦ ਹੈ। ਉਨ੍ਹਾਂ ਨੇ ਇਸ ਵਿਸ਼ਵ ਕੱਪ ਦੇ 8 ਮੈਚਾਂ ’ਚ 12 ਵਿਕਟਾਂ ਲਈਆਂ ਹਨ। ਸੈਮੀਫਾਈਨਲ ਮੈਚ ’ਚ ਅਫਗਾਨਿਸਤਾਨ ਖਿਲਾਫ ਦੋ ਮਹੱਤਵਪੂਰਨ ਵਿਕਟਾਂ ਲਈਆਂ।
ਮੌਸਮ ਸਬੰਧੀ ਰਿਪੋਰਟ | IND vs SA
ਬਾਰਬਾਡੋਸ ’ਚ ਸ਼ਨਿੱਚਰਵਾਰ ਨੂੰ ਮੀਂਹ ਦੀ ਸੰਭਾਵਨਾ 46 ਫੀਸਦੀ ਤੱਕ ਹੈ। ਇਸ ਦਿਨ ਇੱਥੇ ਤਾਪਮਾਨ 31 ਤੋਂ 27 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਖੇਤਰ ਦੇ ਕੁਝ ਹਿੱਸਿਆਂ ’ਚ ਬੱਦਲਵਾਈ ਤੇ ਹਨੇਰੀ ਰਹੇਗੀ।
ਫਾਈਨਲ ਲਈ ਰਿਜਰਵ-ਦਿਨ | IND vs SA
ਜੇਕਰ ਫਾਈਨਲ ’ਚ ਮੀਂਹ ਪੈਂਦਾ ਹੈ ਤਾਂ ਡੀਐੱਲਐੱਸ ਵਿਧੀ ਦੀ ਵਰਤੋਂ ਕਰਨ ਲਈ ਦੂਜੀ ਪਾਰੀ ’ਚ ਘੱਟੋ-ਘੱਟ 10 ਓਵਰ ਖੇਡਣੇ ਜ਼ਰੂਰੀ ਹਨ। ਡੀਐੱਲਐੱਸ ਵਿਧੀ ਤਹਿਤ, ਜੇਕਰ ਓਵਰਾਂ ਦੀ ਗਿਣਤੀ ਘੱਟ ਹੈ, ਤਾਂ ਪਿੱਛਾ ਕਰਨ ਵਾਲੀ ਟੀਮ ਨੂੰ ਇੱਕ ਸੋਧਿਆ ਹੋਇਆ ਟੀਚਾ ਮਿਲਦਾ ਹੈ। ਜੇਕਰ ਨਤੀਜਾ 29 ਜੂਨ ਨੂੰ ਨਹੀਂ ਆਉਂਦਾ ਹੈ ਤਾਂ ਮੈਚ 30 ਜੂਨ ਨੂੰ ਰਿਜ਼ਰਵ ਡੇਅ ’ਤੇ ਹੋਵੇਗਾ। ਜੇਕਰ ਰਿਜਰਵ ਦਿਨ ’ਤੇ ਫਾਈਨਲ ਦਾ ਨਤੀਜਾ ਨਹੀਂ ਐਲਾਨਿਆ ਜਾਂਦਾ ਹੈ ਤਾਂ ਅੰਕ ਸੂਚੀ ਨੂੰ ਤਰਜੀਹ ਨਹੀਂ ਮਿਲੇਗੀ। ਇੱਥੇ ਫਾਈਨਲ ਖੇਡਣ ਵਾਲੀਆਂ ਦੋਵੇਂ ਟੀਮਾਂ ਵਿਚਕਾਰ ਟਰਾਫੀ ਦੀ ਵੰਡ ਹੋਵੇਗੀ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs SA
ਭਾਰਤ : ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਅਕਸ਼ਰ ਪਟੇਲ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ ਤੇ ਜਸਪ੍ਰੀਤ ਬੁਮਰਾਹ।
ਦੱਖਣੀ ਅਫਰੀਕਾ : ਏਡਨ ਮਾਰਕਰਮ (ਕਪਤਾਨ), ਕੁਇੰਟਨ ਡੀ ਕਾਕ, ਰੀਜਾ ਹੈਂਡਰਿਕਸ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਐਨਰਿਕ ਨੌਰਟਿਆ ਤੇ ਤਬਰੇਜ ਸ਼ਮਸ਼ੀ।