ਫਿਲਮ ਨਿਰਦੇਸ਼ਕ ਰਾਜਕੁਮਾਰ ਕੋਹਲੀ ਦਾ ਦੇਹਾਂਤ

Raj kumar Kohli
ਫਿਲਮ ਨਿਰਦੇਸ਼ਕ ਰਾਜਕੁਮਾਰ ਕੋਹਲੀ ਦਾ ਦੇਹਾਂਤ

ਮੁੰਬਈ। ਦਿੱਗਜ ਫਿਲਮ ਨਿਰਮਾਤਾ ਰਾਜਕੁਮਾਰ ਕੋਹਲੀ (Raj kumar Kohli) ਦਾ 93 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨਾਂ ਦੇ ਦੇਹਾਂਤ ਦੀ ਖਬਰ ਮਿਲਦਿਆਂ ਹੀ ਫਿਲਮੀ ਜਗਤ ’ਚ ਸੋਗ ਦੀ ਲਹਿਰ ਫੈਲ ਗਈ। ਰਾਜਕੁਮਾਰ ਕੋਹਲੀ ਦਾ ਦੇਹਾਂਤ ਸਵੇਰੇ ਸ਼ੁੱਕਰਵਾਰ 8 ਵਜੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਹ ਆਪਣੇ ਘਰ ਦੇ ਬਾਥਰੂਮ ਵਿੱਚ ਮ੍ਰਿਤਕ ਪਾਇਆ ਗਿਆ।

ਇਹ ਵੀ ਪੜ੍ਹੋ : ਪੰਜਾਬ ’ਚ ਇਸ ਦਿਨ ਤੋਂ ਬਦਲੇਗਾ ਮੌਸਮ, ਮੀਂਹ ਦੀ ਵੀ ਸੰਭਾਵਨਾ, ਠੰਢ ’ਚ ਹੋਵੇਗਾ ਵਾਧਾ

ਸੂਤਰਾਂ ਦਾ ਕਹਿਣਾ ਹੈ ਕਿ ਰਾਜਕੁਮਾਰ ਸਵੇਰੇ ਨਹਾਉਣ ਲਈ ਬਾਥਰੂਮ ਗਿਆ ਸੀ। ਕਾਫੀ ਦੇਰ ਬਾਅਦ ਵੀ ਜਦੋਂ ਉਹ ਨਹਾ ਕੇ ਬਾਹਰ ਨਾ ਆਇਆ ਤਾਂ ਉਸ ਦਾ ਲੜਕਾ ਅਰਮਾਨ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਅੰਦਰ ਗਿਆ ਤਾਂ ਉਹ ਬੇਹੋਸ਼ ਪਏ ਸਨ ਉਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਨ੍ਹ੍ਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਉਨ੍ਹਾਂ ਦੀ ਰਿਹਾਇਸ਼ ਤੋਂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here