ਪੰਦਰਵੇਂ ਵਿੱਤ ਕਮਿਸ਼ਨ ਦੀ ਫੇਰੀ, ਲੁੱਟੀ ‘ਗਈ ਸਰਕਾਰ, ਤਾਜ਼ ਦੇ 37 ਹਜਾਰ ਦੇ ਕਮਰੇ ਦਾ ਬਿੱਲ ਪਿਆ 1 ਲੱਖ 15 ਹਜ਼ਾਰ

Congress government

ਚੇਅਰਮੈਨ ਐਨ.ਕੇ. ਸਿੰਘ ਤਾਜ ਹੋਟਲ ‘ਚ ਠਹਿਰੇ 2 ਦਿਨ, ਸਿਰਫ਼ ਕਮਰੇ ਦਾ ਕਿਰਾਇਆ ਪਿਆ 2 ਲੱਖ 31 ਹਜ਼ਾਰ 460

ਪੈਸੇ ਬਚਾਉਣ ਚਲੀ ਸਰਕਾਰ ਹੋਈ ਲੁੱਟ ਦਾ ਸ਼ਿਕਾਰ, ਪੰਦਰਵੇਂ ਵਿੱਤ ਕਮਿਸ਼ਨ ਦੀ ਆਓ-ਭਗਤ ‘ਤੇ ਖਰਚ ਹੋਏ 27 ਲੱਖ 38 ਹਜ਼ਾਰ

ਤਾਜ ਹੋਟਲ ਵਲੋਂ ਦਿੱਤੇ ਗਏ ਬਿਲਾ ਵਿੱਚ 1 ਲੱਖ 28 ਹਜ਼ਾਰ 436 ਦਾ ਨਹੀਂ ਦਿੱਤਾ ਗਿਆ ਵੇਰਵਾ, ਸਰਕਾਰ ਨੇ ਕਰ ਦਿੱਤੀ ਅਦਾਇਗੀ

ਚੰਡੀਗੜ, (ਅਸ਼ਵਨੀ ਚਾਵਲਾ)। ਖਾਲੀ ਖਜਾਨੇ ਨੂੰ ਬਚਾਉਣ ਵਿੱਚ ਲਗੀ ਪੰਜਾਬ ਸਰਕਾਰ ਨੂੰ ਪੰਦਰਵੇਂ ਵਿੱਤ ਕਮਿਸ਼ਨ (Finance Commission) ਦੀ ਪੰਜਾਬ ਫੇਰੀ ਦੌਰਾਨ ਰੱਜ ਕੇ ਲੁੱਟ ਦਾ ਸ਼ਿਕਾਰ ਹੋ ਗਈ ਹੈ। ਤਾਜ਼ ਹੋਟਲ ਵਿੱਚ ਠਹਿਰੇ ਕਮਿਸ਼ਨ ਦੇ ਅਧਿਕਾਰੀਆਂ ਦੀ ਆਓ-ਭਗਤ ‘ਤੇ ਜਿੱਥੇ ਪੰਜਾਬ ਸਰਕਾਰ ਨੇ 27 ਲੱਖ 38 ਹਜ਼ਾਰ 698 ਰੁਪਏ ਖ਼ਰਚ ਕਰ ਦਿੱਤੇ, ਉਥੇ ਹੀ ਇਸ ਕਮਿਸ਼ਨ ਦੇ ਮੁੱਖ ਅਧਿਕਾਰੀ ਐਨ.ਕੇ. ਸਿੰਘ ਜਿਹੜੇ ਕਮਰੇ ਵਿੱਚ ਠਹਿਰੇ ਉਸ ਕਮਰੇ ਦਾ ਕਿਰਾਇਆ 1 ਲੱਖ 15 ਹਜ਼ਾਰ 730 ਰੁਪਏ ਰੋਜ਼ਾਨਾ ਦਾ ਲਿਆ ਗਿਆ ਹੈ ਅਤੇ 2 ਦਿਨ ਲਈ ਸਰਕਾਰ ਤੋਂ 2 ਲੱਖ 31 ਹਜ਼ਾਰ 460 ਰੁਪਏ ਚਾਰਜ ਕਰ ਲਏ ਗਏ ਹਨ।

ਜਦੋਂ ਕਿ ਤਾਜ ਹੋਟਲ ਚੰਡੀਗੜ ਵਿਖੇ ਸਭ ਤੋਂ ਮਹਿੰਗੇ ਪ੍ਰੈਜੀਡੈਂਸੀਅਲ ਸੂਟ 37 ਹਜ਼ਾਰ ਤੋਂ ਜਿਆਦਾ ਦਾ ਕਿਰਾਇਆ ਹੀ ਨਹੀਂ ਹੈ, ਸਗੋਂ ਜਿਆਦਾ ਗਿਣਤੀ ਵਿੱਚ ਕਮਰੇ ਅਤੇ ਹੋਟਲ ਵਿੱਚ ਸਮਾਗਮ ਦੀ ਬੁਕਿੰਗ ਕਰਵਾਉਣ ਮੌਕੇ ਇਸ ਰੇਟ ਵਿੱਚ ਵੀ 20 ਫੀਸਦੀ ਤੱਕ ਦੀ ਛੋਟ ਦਿੱਤੀ ਜਾਂਦੀ ਹੈ ਪਰ ਪੰਜਾਬ ਸਰਕਾਰ ਵਲੋਂ ਅਦਾਇਗੀ ਕੀਤੇ ਗਏ ਆਪਣੇ ਆਪ ਵਿੱਚ ਹੀ ਸੁਆਲ਼ੀਆ ਨਿਸ਼ਾਨ ਲਗਾ ਰਹੇ ਹਨ ਕਿ ਸਿਰਫ਼ 2 ਦਿਨ ਦੇ ਪ੍ਰੋਗਰਾਮ ‘ਤੇ ਜਿਥੇ 27 ਲੱਖ ਰੁਪਏ ਦਾ ਖ਼ਰਚ ਕਰ ਦਿੱਤਾ ਗਿਆ ਹੈ ਤੇ ਉਥੇ ਹੀ 37 ਹਜ਼ਾਰ ਰੁਪਏ ਵਾਲੇ ਕਮਰੇ ਦੇ ਕਮਰੇ ਦਾ ਕਿਰਾਇਆ ਵੀ ਕਾਫ਼ੀ ਜਿਆਦਾ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਪੰਦਰਵੇਂ ਵਿੱਤ ਕਮਿਸ਼ਨ ਵਲੋਂ ਪੰਜਾਬ ਵਿੱਚ ਪਿਛਲੇ ਸਾਲ 29 ਅਤੇ 30 ਜਨਵਰੀ ਨੂੰ ਪੰਜਾਬ ਦਾ ਦੌਰਾ ਕਰਦੇ ਹੋਏ ਵੱਡੇ ਪੱਧਰ ‘ਤੇ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਪੰਦਰਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਐਨ. ਸਿੰਘ ਆਪਣੇ 6 ਸੀਨੀਅਰ ਮੈਂਬਰਾਂ ਨਾਲ ਇਥੇ ਹੀ ਪੁੱਜੇ ਸਨ, ਜਿਨਾਂ ਦੇ ਰਹਿਣ ਲਈ ਚੰਡੀਗੜ੍ਹ ਵਿਖੇ ਤਾਜ ਹੋਟਲ ‘ਚ ਬੁਕਿੰਗ ਕੀਤੀ ਗਈ ਸੀ। ਤਾਜ ਹੋਟਲ ਵਿਖੇ ਪੰਦਰਵੇਂ ਵਿੱਤ ਕਮਿਸ਼ਨ ਵਲੋਂ 2 ਦਿਨ ਤੱਕ ਮੀਟਿੰਗਾਂ ਕਰਨ ਦੇ ਨਾਲ ਹੀ ਇਸੇ ਹੋਟਲ ਵਿੱਚ ਹੀ ਦੋ ਦਿਨ ਲਈ ਠਹਿਰੇ ਸਨ।

ਪੰਦਰਵੇਂ ਵਿੱਤ ਕਮਿਸ਼ਨ ਤੋਂ ਜ਼ਿਆਦਾ ਤੋਂ ਜਿਆਦਾ ਫੰਡ ਲੈਣ ਲਈ ਪੰਜਾਬ ਸਰਕਾਰ ਨੇ ਇਨਾਂ ਦੀ ਆਓ-ਭਗਤ ਲਈ ਕੋਈ ਵੀ ਕਸਰ ਨਹੀਂ ਛੱਡੀ ਪਰ ਇਸ ਦੌਰਾਨ ਹੀ ਪੰਜਾਬ ਸਰਕਾਰ ਲੁੱਟ ਦਾ ਵੀ ਸ਼ਿਕਾਰ ਹੋ ਗਈ ਹੈ, ਜਿਥੇ ਕਿ ਤਾਜ ਹੋਟਲ ਵਲੋਂ ਦਿੱਤੇ ਗਏ ਬਿਲ ਦੀ ਅਦਾਇਗੀ ‘ਤੇ ਕਾਫ਼ੀ ਜਿਆਦਾ ਸੁਆਲ਼ੀਆ ਨਿਸ਼ਾਨ ਲਗ ਰਹੇ ਹਨ।

ਤਾਜ ਹੋਟਲ ਵਿੱਚ ਪੰਦਰਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਐਨ. ਕੇ. ਸਿੰਘ 29 ਅਤੇ 30 ਜਨਵਰੀ ਦੀ ਰਾਤ ਲਈ ਕਮਰੇ ਦੀ ਬੁਕਿੰਗ ਕੀਤੀ ਗਈ। ਤਾਜ ਹੋਟਲ ਵਲੋਂ ਇਨਾਂ ਦੋ ਦਿਨ ਦੇ ਕਿਰਾਏ ਵਜੋਂ ਹੀ 2 ਲੱਖ 31 ਹਜ਼ਾਰ 460 ਰੁਪਏ ਵਸੂਲੇ ਗਏ ਹਨ, ਜਿਸ ਵਿੱਚ 98 ਹਜ਼ਾਰ 500 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ 1 ਲੱਖ 97 ਹਜ਼ਾਰ ਕਿਰਾਇਆ ਅਤੇ 17 ਹਜ਼ਾਰ 270 ਰੁਪਏ ਦੇ ਹਿਸਾਬ ਨਾਲ ਦੋ ਦਿਨ ਦੀ ਜੀਐਸਟੀ 34 ਹਜ਼ਾਰ 460 ਰੁਪਏ ਚਾਰਜ ਕੀਤੀ ਗਈ ਹੈ। ਇਥੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਤਾਜ ਹੋਟਲ ਵਿਖੇ ਸਭ ਤੋਂ ਮਹਿੰਗਾ ਕਮਰਾ ਪ੍ਰੈਜੀਡੈਂਸੀਅਲ ਸੂਟ ਹੈ, ਜਿਸ ਦਾ ਆਮ ਜਨਤਾ ਤੋਂ ਹੀ ਕਿਰਾਇਆ 37 ਹਜ਼ਾਰ ਰੁਪਏ ਲਿਆ ਜਾ ਰਿਹਾ ਹੈ, ਜਿਸ ‘ਤੇ ਕਈ ਵਾਰੀ 20 ਫੀਸਦੀ ਦਾ ਤੱਕ ਡਿਸਕਾਊਂਟ ਵੀ ਮਿਲ ਜਾਂਦਾ ਹੈ।

ਮੈਂਬਰਾਂ ਦੇ ਕਮਰੇ ਦਾ ਕਿਰਾਇਆ ਸਿਰਫ਼ 13 ਹਜ਼ਾਰ ਰੁਪਏ

ਇਥੇ ਹੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਚੇਅਰਮੈਨ ਐਨ. ਕੇ. ਸਿੰਘ ਨਾਲ ਆਏ ਪੰਦਰਵੇਂ ਵਿੱਤ ਕਮਿਸ਼ਨ ਦੇ 6 ਮੈਂਬਰਾਂ ਨੂੰ ਵੀ ਤਾਜ ਹੋਟਲ ਵਿੱਚ ਚੰਗੇ ਕਮਰੇ ਵਿੱਚ ਠਹਿਰਾਇਆ ਗਿਆ ਸੀ ਪਰ ਉਨਾਂ ਦੇ ਕਮਰੇ ਦਾ ਕਿਰਾਇਆ ਸਿਰਫ਼ 13 ਹਜ਼ਾਰ ਹੀ ਚਾਰਜ ਕੀਤਾ ਗਿਆ ਹੈ। ਜਿਹੜਾ ਕਿ ਚੇਅਰਮੈਨ ਐਨ. ਕੇ. ਸ਼ਰਮਾ ਦੇ ਕਮਰੇ ਦੇ ਕਿਰਾਏ ਤੋਂ ਕਾਫ਼ੀ ਜਿਆਦਾ ਘੱਟ ਹੈ। ਇੱਥੇ। ਹੀ ਉਨਾਂ ਦੇ ਨਾਲ ਆਏ ਉੱਚ ਅਧਿਕਾਰੀਆਂ ਨੂੰ ਜਿਹੜੇ ਕਮਰੇ ਵਿੱਚ ਠਹਿਰਾਇਆ ਗਿਆ, ਉਨਾਂ ਕਮਰੇ ਦਾ ਕਿਰਾਇਆ ਸਿਰਫ਼ 8 ਹਜ਼ਾਰ ਰੁਪਏ ਪ੍ਰਤੀ ਦਿਨ ਦਾ ਖ਼ਰਚ ਆਇਆ ਹੈ।

  • ਕਿੰਨਾ ਆਇਆ ਕਿਸ ਚੀਜ਼ ‘ਤੇ ਖ਼ਰਚ ?

    ਕਿਸਮ                                                   ਖ਼ਰਚ

  • ਕਮਰੇ ‘ਤੇ ਖ਼ਰਚ                               8 ਲੱਖ 42 ਹਜ਼ਾਰ 426 ਰੁਪਏ
  • 2 ਦਿਨ ਖਾਣੇ ਅਤੇ ਮੀਟਿੰਗ ਖਰਚ         18 ਲੱਖ 96 ਹਜ਼ਾਰ 272 ਰੁਪਏ
  • ਕੁਲ ਖ਼ਰਚ                                       27 ਲੱਖ 38 ਹਜ਼ਾਰ 698 ਰੁਪਏ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।