ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨਾਇਆ ਬੇਟੀ ਦਾ ਜਨਮ ਦਿਨ

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨਾਇਆ ਬੇਟੀ ਦਾ ਜਨਮ ਦਿਨ

ਸਰਸਾ, (ਸੱਚ ਕਹੂੰ ਨਿਊਜ਼) (needy families) ਸ਼ਾਹ ਸਤਿਨਾਮ ਜੀ ਪੁਰਾ ਵਿਖੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਨਾਮ ਚਰਚਾ ਹੋਈ । ਭੰਗੀਦਾਸ ਗੁਰਪ੍ਰੀਤ ਇੰਸਾਂ ਨੇ ਬੇਨਤੀ ਦੇ ਸ਼ਬਦ ਨਾਲ ਨਾਮ ਚਰਚਾ ਸ਼ੁਰੂ ਕਰਵਾਈ । ਕਵੀਰਾਜਾਂ ਵੱਲੋਂ ਖੁਸ਼ੀ ਪ੍ਰਥਾਏ ਸ਼ਬਦ ਗਾਇਣ ਕੀਤੇ ਗਏ ਅਤੇ ਸੰਤਾਂ ਮਹਾਤਮਾ ਦੇ ਅਨਮੋਲ ਬਚਨ ਪਵਿੱਤਰ ਗ੍ਰੰਥ ਵਿੱਚ ਪੜ੍ਹ ਕੇ ਗੁਰਦੀਪ ਸਿੰਘ ਡੱਬਵਾਲੀ ਨੇ ਸਾਧ-ਸੰਗਤ ਨੂੰ ਸੁਣਾਏ। ਨਾਮ ਚਰਚਾ ਤੋਂ ਬਾਅਦ ਸੁਭਾਸ਼ ਇੰਸਾਂ ਕੋਟਕਪੂਰਾ ਵੱਲੋਂ ਆਪਣੀ ਪੁੱਤਰੀ ਪਲਵੀ ਇੰਸਾਂ ਕੈਨੇਡਾ ਦੇ ਜਨਮ ਦਿਨ ‘ਤੇ ਸੱਤ ਲੋੜਵੰਦ ਪਰਿਵਾਰਾਂ (needy families) ਨੂੰ ਇੱਕ-ਇੱਕ ਮਹੀਨੇ ਦਾ ਮੁਫਤ ਰਾਸ਼ਨ ਅਤੇ ਇੱਕ ਇੱਕ ਮਿਠਾਈ ਦਾ ਡੱਬਾ ਦਿੱਤਾ ਗਿਆ ।

ਰਾਸ਼ਨ ਵੰਡਣ ਦੀ ਰਸਮ ਸੇਵਾਮੁਕਤ ਡਿਪਟੀ ਡਾਇਰੈਕਟਰ ਸਿੱਖਿਆ ਸੱਤਪਾਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਸੇਵਾਮੁਕਤ ਲੈਕਚਰਾਰ ਰਮਾ ਸ਼ਰਮਾ ਨੇ ਅਦਾ ਕੀਤੀ । ਇਸ ਮੌਕੇ ਉਨ੍ਹਾਂ ਨਾਲ ਬਲਾਕ ਦੇ ਜਿੰਮੇਵਾਰ ਰਜਿੰਦਰ ਇੰਸਾਂ, ਰਵਿੰਦਰ ਇੰਸਾਂ, ਸੰਦੀਪ ਇੰਸਾਂ, ਸੱਤਪਾਲ ਇੰਸਾਂ,ਅਮਨਦੀਪ ਇੰਸਾਂ, ਜ਼ਿੰਮੇਵਾਰਾਂ ਭੈਣਾਂ, ਸ਼ਾਹ ਸਤਿਨਾਮ ਸਿੰਘ ਜੀ ਗਰੀਨ ਐਸ ਵੈਲਫੇਅਰ ਫੌਰਸ ਵਿੰਗ ਦੇ ਮੈਂਬਰ , ਨੌਜਵਾਨ ਸੰਮਤੀ, ਬਜੁਰਗ ਸੰਮਤੀ, ਸੁਜਾਣ ਭੈਣਾਂ, ਸਹਿਯੋਗੀ ਭੈਣਾਂ ਤੋਂ ਇਲਾਵਾ ਸਾਧ-ਸੰਗਤ ਹਾਜਰ ਸੀ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।