ਲੀਬੀਆ ਦੇ ਤਟ ‘ਤੇ ਵਾਪਰੀ ਘਟਨਾ
ਤ੍ਰਿਪੋਲੀ, ਏਜੰਸੀ। ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਤੋਂ 250 ਕਿਲੋਮੀਟਰ ਦੂਰ ਦੇ ਦੇਸ਼ ਦੇ ਪੱਛਮੀ ਤਟ ‘ਤੇ ਕਿਸ਼ਤੀ ਡੁੱਬਣ ਨਾਲ ਉਸ ‘ਚ ਸਵਾਰ 15 ਗੈਰ ਕਾਨੂੰਨੀ ਪ੍ਰਵਾਸੀਆਂ ਦੀ ਮੌਤ ਹੋ ਗਈ। ਲੀਬੀਆ ਰੈਡ ਕ੍ਰਾਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਲੀਬੀਆਈ ਰੈਡ ਕ੍ਰਾਸ ਦੇ ਬੁਲਾਰੇ ਬਹ ਅਲ ਕਵਾਸ਼ ਨੇ ਚੀਨ ਦੀ ਸਮਾਚਾਰ ਏਜੰਸੀ ਸ਼ਿਨਹੂਆ ਨੂੰ ਦੱਸਿਆ ਕਿ ਮਿਸੁਰਾਟਾ ਤਟ ‘ਤੇ 25 ਗੈਰ ਕਾਨੂੰਨੀ ਪ੍ਰਵਾਸੀਆਂ ਦੀ ਕਿਸ਼ਤੀ ਡੁੱਬ ਗਈ। ਦੁਰਘਟਨਾ ਕਾਰਨ ਕਿਸ਼ਤੀ ‘ਚ ਸਵਾਰ 25 ‘ਚੋਂ 15 ਪ੍ਰਵਾਸੀ ਡੁੱਬ ਗਏ ਜਦੋਂਕਿ 10 ਲੋਕਾਂ ਦੀ ਜਾਨ ਬਚਾ ਲਈ ਗਈ। ਲੀਬੀਆ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਿਟੀਗੇਟਸ਼ਨ (ਆਈਓਐਮ) ਦੇ ਮੁਖੀ ਅੋਥਮੈਨ ਬੇਲਬੇਇਸੀ ਨੇ ਕਿਹਾ ਕਿ ਬਚਾਏ ਗਏ ਪ੍ਰਵਾਸੀਆਂ ਦੇ ਸਰੀਰ ‘ਚ ਪਾਣੀ ਦੀ ਬਹੁਤ ਕਮੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ