ਅਮਰੀਕਾ ਦੇ ਟੈਕਸਾਸ ’ਚ ਗੋਲੀਬਾਰੀ, ਇੱਕ ਭਾਰਤੀ ਨਾਗਰਿਕ ਦੀ ਮੌਤ, ਲੋਕਾਂ ’ਚ ਦਹਿਸ਼ਤ

America News

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਅਮਰੀਕਾ ਦੇ ਟੈਕਸਾਸ ਸੂਬੇ ’ਚ ਲੁੱਟ ਦੀ ਵਾਰਦਾਤ ਦੌਰਾਨ ਗੋਲੀਬਾਰੀ ’ਚ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ। ਹਿਊਸਟਨ ਸਥਿਤ ਭਾਰਤੀ ਕੌਂਸਲੇਟ ਨੇ ਇਹ ਜਾਣਕਾਰੀ ਦਿੱਤੀ ਹੈ। ਵਣਜ ਦੂਤਾਵਾਸ ਨੇ ਐਕਸ ’ਤੇ ਆਪਣੀ ਪੋਸ਼ਟ ’ਚ ਕਿਹਾ ਕਿ ਪਲੇਜੈਂਟ ਗਰੋਵ, ਡਲਾਸ, ਟੈਕਸਾਸ ’ਚ ਇੱਕ ਡਕੈਤੀ ਦੌਰਾਨ ਗੋਲੀਬਾਰੀ ਦੀ ਇੱਕ ਘਟਨਾ ’ਚ ਭਾਰਤੀ ਨਾਗਰਿਕ ਸ੍ਰੀ ਗੋਪੀ ਕ੍ਰਿਸ਼ਨ ਦਾਸਰੀ ਦੀ ਦੁਖਦਾਈ ਮੌਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ। ਦੂਤਾਵਾਸ ਨੇ ਕਿਹਾ, ‘ਅਸੀਂ ਮ੍ਰਿਤਕ ਦੇ ਪਰਿਵਾਰ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ। ਭਾਰਤੀ ਕੌਂਸਲੇਟ ਸ੍ਰੀ ਦਾਸਰੀ ਦੇ ਸਥਾਨਕ ਪਰਿਵਾਰ ਦੇ ਸੰਪਰਕ ’ਚ ਹੈ ਅਤੇ ਆਪਣੇ ਪੱਧਰ ’ਤੇ ਅਤੇ ਵੱਖ-ਵੱਖ ਭਾਰਤੀ ਸੰਸਥਾਵਾਂ ਰਾਹੀਂ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਭਾਰਤੀ ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਦਾਸਰੀ ਦੀ ਮੌਤ ਅਰਕਨਸਾਸ ਗੋਲੀਬਾਰੀ ’ਚ ਨਹੀਂ ਬਲਕਿ ਪਲੇਜੈਂਟ ਗਰੋਵ ਗੋਲੀ ਕਾਂਡ ’ਚ ਹੋਈ ਹੈ।

ਇਹ ਵੀ ਪੜ੍ਹੋ : School Holidays: ਹਰਿਆਣਾ, UP, ਦਿੱਲੀ, ਰਾਜਸਥਾਨ, ਬਿਹਾਰ ’ਚ ਅਜੇ ਐਨੇਂ ਦਿਨ ਹੋਰ ਬੰਦ ਰਹਿਣਗੇ ਸਕੂਲ! ਜਾਣੋ ਕਿਹੜੇ ਸ…

LEAVE A REPLY

Please enter your comment!
Please enter your name here