ਅੰਮ੍ਰਿਤਸਰ। ਮਜੀਠਾ ਦੇ ਨੇੜੇ ਪੈਂਦੇ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਸੰਗਤਪੁਰਾ ’ਚ ਬੀਤੀ ਰਾਤ ਫਤਿਹਗੜ੍ਹ ਚੂੜੀਆਂ ਪੁਲਿਸ (Police) ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋ ਗਿਆ। ਇਸ ਮੁਕਾਬਲੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੇ ਗੋਲੀ ਲੱਗਣ ਦੀ ਖਬਰ ਹੈ। ਜਿਸ ਕਾਰਨ ਉਹ ਜਖ਼ਮੀ ਹੋ ਗਿਆ। ਜਖਮੀ ਪੁਲਿਸ ਮੁਲਾਜ਼ਮ ਜੁਗਰਾਜ ਸਿੰਘ ਇਸ ਸਮੇਂ ਅੰਮਿ੍ਰਤਸਰ ਦੇ ਇੱਕ ਨਿੱਜੀ ਹਸਪਤਾਲ ’ਚ ਜੇਰੇ ਇਲਾਜ਼ ਹੈ। ਪਤਾ ਲੱਗਾ ਹੈ ਕਿ ਇਸ ਗੋਲੀਬਾਰੀ ਦੌਰਾਨ ਦੋਵੇਂ ਪਾਸਿਓਂ ਲਗਭਗ 30 ਰੌਂਦ ਫਾਇਰ ਹੋਏ ਹਨ।
ਇਹ ਵੀ ਪੜ੍ਹੋ : ਫਸਲਾਂ ਬਰਬਾਦ ਹੋਣ ’ਤੇ ਹੌਸਲਾ ਨਾ ਹਾਰਨ ਕਿਸਾਨ, ਪੜ੍ਹੋ ਪੂਜਨੀਕ ਗੁਰੂ ਜੀ ਦੇ ਇਹ ਬਚਨ
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਬਦਮਾਸ਼ਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਜਦਕਿ ਦੋ ਭੱਜਣ ਵਿੱਚ ਕਾਮਯਾਬ ਹੋ ਗਏ ਹਨ। ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਰਾਰ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ।












