ਫਿਰੋਜ਼ਪੁਰ (ਸਤਪਾਲ ਥਿੰਦ)। ਫਿਰੋਜ਼ਪੁਰ (Ferozepur News) ਨੇੜੇ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਜਾਣਕਾਰੀ ਅਨੁਸਾਰ ਇੱਕ ਟਰੈਕਟਰਾਂ ਨਾਲ ਭਰਿਆ ਘੋੜਾ ਅਤੇ ਸਕੂਲ ਦੀ ਗੱਡੀ ਆਪਸ ਵਿੱਚ ਟਕਰਾ ਗਏ। ਫਿਰੋਜਪੁਰ-ਫਾਜ਼ਿਲਕਾ ਜੀ.ਟੀ. ਰੋਡ ’ਤੇ ਲੱਖੋ ਕੇ-ਕਰੀ ਕਲਾਂ ਵਿਚਾਲੇ ਬੰਦ ਪਏ ਪੈਟਰੌਲ ਪੰਪ ਲਾਗੇ ਸਕੂਲੀ ਗੱਡੀ (ਟਵੇਰਾ ਕਾਰ) ਟਰੈਕਟਰਾ ਵਾਲੇ ਘੋੜੇ-ਟਰਾਲੇ ਨਾਲ ਟਕਰਾਈ।
ਗਨੀਮਤ ਰਹੀ ਕਿ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਜਾਣਕਾਰੀ ਅਨੁਸਾਰ ਸਕੂਲ ਦੀ ਗੱਡੀ ਵੱਖ-ਵੱਖ ਪਿੰਡਾਂ ਤੋਂ ਬੱਚੇ ਸਕੂਲ ਲਈ ਲੈਣ ਜਾ ਰਹੀ ਸੀ। ਗੱਡੀ ਵਿੱਚ ਇੱਕ ਬੱਚਾ ਤੇ ਡਰਾਈਵਰ ਸਵਾਰ ਦੀ ਸੂਚਨਾ ਮਿਲੀ ਹੈ। ਹਦਸਾਗ੍ਰਸਤ ਗੱਡੀ ਫਿਰੋਜਪੁਰ ਦੇ ਨਿੱਜੀ ਸਕੂਲ ਲਈ ਬੱਚੇ ਲਿਜਾਣ ਦੀ ਸਰਵਿਸ ’ਤੇ ਸੀ ਕਿ ਹਾਦਸਾ ਵਾਪਰ ਗਿਆ।