Rice Millers: ਐਫਸੀਆਈ ਆਪਣੇ ਨਿੱਜੀ ਹਿੱਤਾਂ ਲਈ ਹਰੇਕ ਸਾਲ ਸ਼ੈਲਰ ਮਾਲਕਾਂ ਲਈ ਨਵੀਂ ਸੱਮਸਿਆ ਪੈਦਾ ਕਰਦੀ ਹੈ : ਰਾਕੇਸ਼ ਗਰਗ

Rice Millers
ਅਮਲੋਹ :ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਗਰਗ ਤੇ ਸ਼ੈਲਰ ਮਾਲਿਕ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ। ਤਸਵੀਰ : ਅਨਿਲ ਲੁਟਾਵਾ

ਹੜ੍ਹ ਪੀੜਤਾਂ ਨੂੰ ਭੇਜੀ ਜਾਵੇਗੀ ਮੱਦਦ

Rice Millers: (ਅਨਿਲ ਲੁਟਾਵਾ) ਅਮਲੋਹ। ਸ਼ੈਲਰ ਐਸੋਸੀਏਸ਼ਨ ਦੇ ਮੈਂਬਰਾਂ ਦੀ ਮੀਟਿੰਗ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਗਰਗ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਐਸੋਸੀਏਸ਼ਨ ਦੇ ਸਮੂਹ ਸ਼ੈਲਰ ਮਾਲਕਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਹੜ੍ਹ ਪੀੜਤਾਂ ਲਈ ਫੰਡ ਇਕੱਠਾ ਕਰਕੇ ਪੰਜਾਬ ਰਾਇਸ ਸ਼ੈਲਰ ਐਸ਼ੋਸ਼ੀਏਸ਼ਨ (ਰਜਿ) ਪੰਜਾਬ ਨੂੰ ਭੇਜਣ ਲਈ ਫੈਸਲਾ ਲਿਆ ਗਿਆ ਅਤੇ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਗਰਗ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਆਉਣ ਵਾਲੇ ਸੀਜ਼ਨ ਦੌਰਾਨ ਐਫਸੀਆਈ ਵੱਲੋਂ 10 ਫੀਸਦੀ ਟੁਕੜੇ ਵਾਲ ਚੌਲ ਸ਼ੈਲਰ ਮਾਲਕਾਂ ਤੋਂ ਸਵਿਕਾਰ ਕਰਨ ਦੀ ਯੋਜਨਾ ਬਣਾਈ ਗਈ ਹੈ,ਜਿਸ ਵਿੱਚ ਵਾਧੂ ਨਿਕਲਣ ਵਾਲੇ ਟੁਕੜੇ ਦਾ ਕੋਈ ਨਿਪਟਾਰੇ ਦਾ ਪ੍ਰਬੰਧ ਨਹੀਂ ਕੀਤਾ ਗਿਆ। ਜਿਸ ਨਾਲ ਸ਼ੈਲਰ ਮਾਲਕਾਂ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਐਫਸੀਆਈ ਆਪਣੇ ਨਿੱਜੀ ਹਿੱਤਾਂ ਲਈ ਹਰੇਕ ਸਾਲ ਸ਼ੈਲਰ ਮਾਲਕਾਂ ਲਈ ਨਵੀਂ ਸੱਮਸਿਆ ਪੈਦਾ ਕਰ ਦਿੰਦੀ ਹੈ। ਪੰਜਾਬ ਸਰਕਾਰ ਇਸ ਗੰਭੀਰ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰ ਕੇ ਵਾਧੂ ਬੱਚਦੇ ਟੁਕੜੇ ਚੌਲਾਂ ਦਾ ਠੋਸ ਪ੍ਰਬੰਧ ਕੀਤਾ ਜਾਵੇ।

ਇਹ ਵੀ ਪੜ੍ਹੋ: Punjab Schools Closed: ਪੰਜਾਬ ਦੇ ਇਸ ਜ਼ਿਲ੍ਹੇ ’ਚ ਨਹੀਂ ਖੁੱਲਣਗੇ ਸਕੂਲ, ਪੜ੍ਹੋ ਤੇ ਜਾਣੋ

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਇਸ ਸ਼ੀਜਨ ਦਾ ਝੋਨਾ ਵੀ ਮੰਡੀਆ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ। ਐਫਸੀਆਈ ਦੇ ਗੁਦਾਮਾਂ ਵਿੱਚ ਚਾਵਲ ਸਟੋਰ ਕਰਨ ਲਈ ਬਿਲਕੁੱਲ ਜਗ੍ਹਾ ਨਹੀਂ ਹੈ। ਸ਼ੈਲਰ ਮਾਲਕਾਂ ਨੇ ਪਿਛਲੇ ਸ਼ੀਜ਼ਨ ਦੌਰਾਨ ਵੀ ਪੰਜਾਬ ਸਰਕਾਰ ਦੇ ਵਾਅਦਾ ਕਰਨ ਤੋਂ ਬਾਅਦ ਵੀ ਬਹੁਤ ਹੀ ਮੁਸ਼ੱਕਤ ਨਾਲ ਚਾਵਲ ਲਗਾਉਣਾ ਪਿਆ ਸੀ ਤੇ ਪੰਜਾਬ ਸਰਕਾਰ ਦੇ ਗੁਦਾਮਾਂ ਦਾ ਪ੍ਰਬੰਧ ਕਰਨ ਲਈ ਆਪਣੇ ਵਸੀਲੇ ਪੈਦਾ ਕੀਤੇ ਸਨ। ਪਰ ਝੋਨਾ ਸ਼ੈਲਰਾਂ ਵਿੱਚ ਸਟੋਰ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੇ ਨੁਮਾਇਦੇ ਆਪਣੇ ਵਾਅਦੇ ਤੋਂ ਮੁਕਰਦੇ ਨਜ਼ਰ ਆਏ ਸਨ  ਤੇ ਸਰਕਾਰ ਵੱਲੋ ਸ਼ੈਲਰ ਮਾਲਕਾਂ ਨਾਲ ਵਾਅਦਾ ਖਿਲਾਫੀ ਕਰਕੇ ਸ਼ੈਲਰ ਮਾਲਕਾਂ ਨੂੰ ਬਹੁਤ ਮੁਸ਼ਕਿਲ ‘ਚ ਪਾ ਦਿੱਤਾ ਸੀ।

ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਅਮਲੋਹ ਦੇ ਐਫਸੀਆਈ ਦੇ ਗੁਦਾਮਾਂ ਵਿੱਚੋਂ ਚਾਵਲਾ ਦੀ ਨਿਕਾਸੀ ਪਹਿਲ ਦੇ ਆਧਾਰ ਤੇ ਕਰ ਕੇ ਉਪਰੋਤਕ ਸਮੱਸਿਆ ਨੂੰ ਹੱਲ ਕੀਤਾ ਜਾਵੇ। ਇਸ ਮੌਕੇ ਮੋਹਿਤ ਬਾਂਸਲ, ਅਭਿਸ਼ੇਕ ਗਰਗ, ਸ਼ਿੰਦਰਮੋਹਨ ਪੁਰੀ, ਨਵੀਨ ਅਰੋੜਾ, ਕਰਮਜੀਤ ਸਿੰਘ, ਬਲਿੰਦਰ ਸਿੰਘ ਅਰੋੜ੍ਹਾ,ਲਾਡੀ, ਮਨੂੰ, ਜਸਮੀਤ ਸਿੰਘ ਰਾਜਾ,ਅਸ਼ਨ ਗਿੱਲ, ਨਰਿੰਦਰ ਬਾਂਸਲ, ਵਿਨੋਦ ਅਬਰੋਲ, ਹੈਪੀ ਗਰਗ, ਠੇਕੇਦਾਰ ਰੋਸ਼ਨ ਲਾਲ ਗਰਗ, ਲਾਲ ਚੰਦ ਗਰਗ, ਅਸ਼ਵਨੀ ਜਿੰਦਲ ,ਯਦੂ ਗਰਗ, ਵਿਨੋਦ ਮਿੱਤਲ , ਟੋਮਨ ਬਾਂਸਲ , ਵਿਸਨੂੰ ਜਿੰਦਲ ਆਦਿ ਹਾਜ਼ਰ ਸਨ। Rice Millers