Fazilka Police: ਫਾਜ਼ਿਲਕਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਨਸ਼ਾ ਤਸਕਰਾਂ ਤੋਂ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ

Fazilka Police
ਫਾਜਿਲਕਾ: ਪ੍ਰੈਸ ਕਾਨਫਰਂਸ ਕਰਕੇ ਜਾਣਕਾਰੀ ਦਿੰਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਤੇ ਹੋਰ ਅਧਿਕਾਰੀ। ਤਸਵੀਰ : ਰਜਨੀਸ਼ ਰਵੀ

ਸੀ.ਆਈ.ਏ-2 ਫਾਜ਼ਿਲਕਾ ਦੀ ਟੀਮ ਨੇ ਰਾਜਸਥਾਨ ਤੋਂ ਆ ਰਹੇ ਟਰੱਕ ’ਚੋਂ 1,71,500 ਨਸ਼ੀਲੀਆਂ ਗੋਲੀਆਂ ਅਤੇ ਪੋਸਤ ਕੀਤਾ ਬਰਾਮਦ | Fazilka Police

Fazilka Police: (ਰਜਨੀਸ਼ ਰਵੀ) ਫਾਜਿਲਕਾ। ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤੇ ਤਹਿਤ ਅੱਜ ਜ਼ਿਲ੍ਹਾ ਫਾਜ਼ਿਲਕਾ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਿਸ ਸਬੰਧੀ ਫਾਜ਼ਿਲਕਾ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਪਰੋਕਤ ਮੁਹਿੰਮ ਤਹਿਤ ਬਲਕਾਰ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਇੰਨਵੈ.) ਫਾਜ਼ਿਲਕਾ ਦੀ ਨਿਗਰਾਨੀ ਹੇਠ ਇੰਸਪੈਕਟਰ ਸਚਿਨ, ਇੰਚਾਰਜ ਸੀ.ਆਈ.ਏ-2 ਫਾਜ਼ਿਲਕਾ ਕੈਂਪ ਐਟ ਅਬੋਹਰ ਦੀ ਟੀਮ ਜਦੋਂ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਦੌਰਾਨ ਬੱਸ ਅੱਡਾ ਕੱਲਰ ਖੇੜ੍ਹਾ ਮੌਜੂਦ ਸੀ ਤਾਂ ਮੁਖਬਰ ਖਾਸ ਕੋਲੋਂ ਇਤਲਾਹ ਮਿਲੀ ਕਿ ਮਾਂਗੀ ਲਾਲ ਬਿਸ਼ਨੋਈ ਪੁੱਤਰ ਸ਼ੰਕਰ ਲਾਲ ਵਾਸੀ ਸਲਗੋ ਕੀ ਢਾਣੀਆਂ ਰਾਵਤ ਨਗਰ ਸਿਰਮੰਡੀ ਜ਼ਿਲ੍ਹਾ ਜੋਧਪੁਰ ਰਾਜਸਥਾਨ ਜੋ ਕਿ ਨਸ਼ੀਲੀਆਂ ਗੋਲੀਆਂ ਅਤੇ ਪੋਸਤ ਰਾਜਸਥਾਨ ਤੋਂ ਟਰੱਕ ਵਿਚ ਲਿਆ ਕੇ ਪੰਜਾਬ ਵਿਚ ਵੇਚਦਾ ਹੈ।

ਇਹ ਵੀ ਪੜ੍ਹੋ: Railway News: ਇਨ੍ਹਾਂ ਜ਼ਿਲ੍ਹਿਆਂ ’ਚੋਂ ਲੰਘੇਗੀ ਨਵੀਂ ਰੇਲਵੇ ਲਾਈਨ, ਸਰਕਾਰ ਵੱਲੋਂ ਮਿਲੀ ਮਨਜ਼ੂਰੀ

ਇਤਲਾਹ ਠੋਸ ਹੋਣ ਕਰਕੇ ਅਬੋਹਰ-ਗੰਗਾਨਗਰ ਰੋਡ ਨਜ਼ਦੀਕ ਬੱਸ ਅੱਡਾ ਗੁਮੰਜਾਲ ਪਰ ਨਾਕਾਬੰਦੀ ਕੀਤੀ ਗਈ ਤਾਂ ਰਾਜਸਥਾਨ ਸ੍ਰੀ ਗੰਗਾਨਗਰ ਤੋਂ ਆ ਰਹੇ ਟਰੱਕ ਨੂੰ ਚੈਕਿੰਗ ਦੌਰਾਨ ਰੋਕਿਆ ਗਿਆ ਤਾਂ ਮਾਂਗੀ ਲਾਲ ਬਿਸ਼ਨੋਈ ਨਾਕਾਬੰਦੀ ਤੋਂ ਥੋੜਾ ਪਿੱਛੇ ਟਰੱਕ ਰੋਕ ਕੇ ਮੌਕਾ ਤੋਂਂ ਫਰਾਰ ਹੋ ਗਿਆ। ਉਕਤ ਟਰੱਕ ਕੈਟਲ ਫੀਡ ਨਾਲ ਭਰਿਆ ਹੋਇਆ ਸੀ, ਜਿਸਦੀ ਚੈਕਿੰਗ ਕਰਨ ’ਤੇ ਟਰੱਕ ਵਿੱਚੋਂ ਕੁੱਲ 1,71,500 ਨਸ਼ੀਲੀਆਂ ਗੋਲੀਆਂ ਅਤੇ 14 ਕਿਲੋਗ੍ਰਾਮ ਪੋਸਤ ਬ੍ਰਾਮਦ ਕੀਤਾ ਗਿਆ। Fazilka Police

Fazilka Police

ਮੁਲਜ਼ਮ ਦੇ ਖਿਲਾਫ ਮੁਕੱਦਮਾ ਨੰਬਰ 136 ਮਿਤੀ 30-11-2024 ਜੁਰਮ 15-22/61/85 ਐਨ.ਡੀ.ਪੀ.ਐਸ ਐਕਟ ਥਾਣਾ ਖੂਈਆਂ ਸਰਵਰ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਦੋਸ਼ੀ ਮਾਂਗੀ ਲਾਲ ਦੀ ਤਲਾਸ਼ ਜਾਰੀ ਹੈ, ਜਿਸਨੂੰ ਜਲਦ ਹੀ ਗ੍ਰਿਫਤਾਰ ਕਰਕੇ ਬੈਕਵਾਰਡ ਅਤੇ ਫਾਰਵਰਡ ਲਿੰਕ ਸਬੰਧੀ ਪੁੱਛਗਿੱਛ ਕਰਕੇ ਜਾਬਤੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਨਸ਼ੇ ਦੇ ਖਾਤਮੇ ਲਈ ਫਾਜ਼ਿਲਕਾ ਪੁਲਿਸ ਵੱਲੋਂ ਸਖਤ ਅਤੇ ਦ੍ਰਿੜਤਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਫਾਜਿਲਕਾ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਲਈ ਹਮੇਸ਼ਾ ਵਚਨਬੱਧ ਹੈ।

LEAVE A REPLY

Please enter your comment!
Please enter your name here