ਮਲੇਰੀਆ ਤੋਂ ਕਿਵੇਂ ਬਚੀਏ, ਸਬੰਧੀ ਚਰਚਾ ਹੋਈ

Fazilka-News
ਫਾਜ਼ਿਲਕਾ। ਪਿੰਡ ਕੋਇਲ ਖੇੜਾ ਵਿਖੇ ਮਲੇਰੀਆ ਐਵਰਨੇਸ ਸੈਮੀਨਾਰ।

ਫਾਜਿਲਕਾ (ਰਜਨੀਸ਼ ਰਵੀ)। ਸਿਵਲ ਸਰਜਨ ਫਾਜ਼ਿਲਕਾ ਡਾ. ਸਤੀਸ਼ ਕੁਮਾਰ ਗੋਇਲ ਅਤੇ ਸਹਾਇਕ ਸਿਵਲ ਸਰਜਨ ਡਾ. ਬਬਿਤਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰੋਹਿਤ ਗੋਇਲ, ਸੀਐੱਚਸੀ ਖੂਈ ਖੇੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗਾਂਧੀ ਦੀ ਅਗਵਾਈ ਅਧੀਨ ਹੈਲਥ ਸੁਪਰਵਾਈਜਰ ਰਾਜਿੰਦਰ ਸੁਥਾਰ ਦੀ ਮੌਜ਼ੂਦਗੀ ਵਿੱਚ ਨੈਸ਼ਨਲ ਵੈਕਟਰ ਬੋਰਨ ਡਜੀਜ ਕੰਟਰੋਲ ਪ੍ਰੋਗਰਾਮ ਤਹਿਤ ਅੱਜ ਪਿੰਡ ਕੋਇਲ ਖੇੜਾ ਵਿਖੇ ਮਲੇਰੀਆ ਐਵਰਨੇਸ ਸੈਮੀਨਾਰ ਕੀਤਾ ਗਿਆ। (Fazilka News)

ਇਸ ਮੌਕੇ ਆਏ ਹੋਏ ਲੋਕਾਂ ਨੂੰ ਮਲੇਰੀਆ ਸਬੰਧੀ ਜਾਗਰੂਕ ਕਰਦਿਆਂ ਸ੍ਰੀ ਸੁਥਾਰ ਨੇ ਇਲਾਕਾ ਨਿਵਾਸੀਆਂ ਨੂੰ ਮੱਛਰ ਤੋ ਬਚਣ ਲਈ ਅਲੱਗ-ਅਲੱਗ ਤਰੀਕਿਆ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਨੂੰ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਰੱਖਣਾ, ਪਾਣੀ ਨਾ ਖੜਾ ਨਾ ਹੋਣ ਦੇਣਾ, ਮੱਛਰਦਾਨੀ ਦੀ ਵਰਤੋਂ ਕਰਨਾ ਅਤੇ ਕੂਲਰਾਂ, ਗਮਲਿਆਂ ,ਫਰਿੱਜ ਨੂੰ ਹਰ ਹਫਤੇ ਸਾਫ ਕਰਨ ਬਾਰੇ ਕਿਹਾ ।

ਉਹਨਾਂ ਨੇ ਕਿਹਾ ਕਿ ਨਾਲੀਆਂ ਅਤੇ ਛੱਪੜਾਂ ਵਿੱਚ ਕਾਲਾ ਸੜਿਆ ਤੇਲ ਵੀ ਹਫਤੇ ਵਿੱਚ ਇੱਕ ਵਾਰ ਜਰੂਰ ਪਾਇਆ ਜਾਵੇ ਤਾਂ ਜੋ ਖੜੇ ਪਾਣੀ ਵਿੱਚ ਮੱਛਰ ਪੈਦਾ ਨਾ ਹੋਵੇ। ਰਾਤ ਨੂੰ ਸੌਂਣ ਵੇਲੇ ਪੂਰੀਆ ਬਾਹਾਂ ਵਾਲੇ ਕੱਪੜੇ ਪਾ ਕੇ ਸੌਂਣਾ ਚਾਹੀਦਾ ਹੈ। ਕੋਈ ਵੀ ਬੁਖਾਰ ਹੋਵੇ ਉਸ ਦੀ ਜਾਂਚ ਆਪਣੇ ਨੇੜੇ ਦੇ ਸਰਕਾਰੀ ਹਸਪਤਾਲ, ਸਬ ਸੈਂਟਰ ਤੇ ਕਰਵਾਉ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਸੈਕਟਰ ਹੈਲਥ ਸੁਪਰਵਾਈਜਰ ਰਾਜਿੰਦਰ ਸੁਥਾਰ, ਹੈਲਥ ਵਰਕਰ ਜਗਦੀਸ ਕੁਮਾਰ, ਮਮਤਾ ਰਾਣੀ, ਆਸ਼ਾ ਵਰਕਰਜ ਸ਼ਾਮਲ ਸਨ।

ਇਹ ਵੀ ਪੜ੍ਹੋ : ਟਾਇਰ ਬਦਲ ਰਹੇ ਨਬਾਲਿਗ ਲੜਕੇ ਨੂੰ ਟਰੱਕ ਨੇ ਦਰੜਿਆ, ਮੌਕੇ ’ਤੇ ਮੌਤ