Father’s Day : ਤੈਮੂਰ ਦੀਆਂ ਸ਼ਰਾਰਤਾਂ ਤੇ ਸਾਰਾ ਦੇ ਡੈਬਿਊ ਭਾਉਂਦੇ ਨੇ ਪਿਤਾ ਸੈਫ਼ ਨੂੰ

Fathers day, Taimur, Debeu, Saif

ਨਵੀਂ ਦਿੱਲੀ (ਏਜੰਸੀ)। ਬਾਲੀਵੁੱਡ ਐਕਟਰ ਸੈਫ ਅਲੀ ਖਾਨ ਇੰਨੀ ਦਿਨੀਂ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ‘ਚ ਰੁੱਝੇ ਹੋਏ ਹਨ ਪਰ ਆਪਣੇ ਬਿਜ਼ੀ ਸ਼ੈਡਿਊਲ ਦੌਰਾਨ ਵੀ ਸੈਫ ਅਲੀ ਖਾਨ ਆਪਣੇ ਤਿੰਨਾਂ ਬੱਚਿਆਂ ਦਾ ਪੂਰਾ ਧਿਆਨ ਰੱਖਦੇ ਹਨ। ਇੱਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ਦੌਰਾਨ ਸੈਫ ਅਲੀ ਖਾਨ ਨੇ ਤੈਮੂਰ ਦੀਆਂ ਸ਼ਰਾਰਤਾਂ, ਸਾਰਾ ਦੇ ਫਿਲਮੀ ਕਰੀਅਰ ਤੇ ਅਬ੍ਰਾਹਿਮ ਬਾਰੇ ਗੱਲਬਾਤ ਕੀਤੀ।

ਸੈਫ ਅਲੀ ਖਾਨ ਨੇ ਦੱਸਿਆ ਕਿ, ”ਮੇਰੇ ਦਫਤਰ ‘ਚ ਤੈਮੂਰ ਲਈ ਸਪੈਸ਼ਨਲ ਕਾਰਨਰ ਬਣਾਇਆ ਗਿਆ ਹੈ। ਇਥੇ ਉਹ ਮੈਨੂੰ ਸ਼ਾਮ ਨੂੰ ਮਿਲਣ ਆਉਂਦਾ ਹੈ। ਉਸ ਨੂੰ ਰਾਤ ‘ਚ ਚੰਦ ਦੇਖ ਸੋਣਾ ਬਹੁਤ ਪਸੰਦ ਹੈ। ਜਦੋਂ ਅਸੀਂ ਯੋਗਾ ਕਰਦੇ ਹਾਂ ਤਾਂ ਤੈਮੂਰ ਸਾਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਸ ਦੀ ਇਹ ਫਨੀ ਅਕਟੀਵਿਟੀ ਕਾਫੀ ਮਜ਼ੇਦਾਰ ਹੁੰਦੀ ਹੈ। ਸੈਫ ਅਲੀ ਖਾਨ ਨੇ ਦੱਸਿਆ ਕਿ ਤੈਮੂਰ ਦਾ ਸ਼ੈਡਿਊਲ ਤਾਂ ਸਭ ਤੋਂ ਬਿਜ਼ੀ ਹੈ। ਉਹ ਸਵੇਰੇ ਸਕੂਲ ਜਾਣ ਤੇ ਆਉਣ ਤੋਂ ਬਾਅਦ ਸ਼ਾਮ ਨੂੰ ਆਪਣੇ ਦੋਸਤਾਂ ਨੂੰ ਮਿਲਣ ਜਾਂਦਾ ਹੈ।”

ਸੈਫ ਅਲੀ ਖਾਨ ਨੇ ਫਿਲਮੀ ਕਰੀਅਰ ਦੀ ਸ਼ੁਰੂਆਤ ਬਾਰੇ ਸੈਫ ਨੇ ਕਿਹਾ, ”ਜਦੋਂ ਪਤਾ ਲੱਗਾ ਕਿ ਸਾਰਾ ਅਲੀ ਖਾਨ ਇੰਡਸਟਰੀ ‘ਚ ਆਉਣਾ ਚਾਹੁੰਦੀ ਹੈ ਤਾਂ ਮੈਂ ਕਾਪੀ ਹੈਰਾਨ ਹੋਇਆ ਸੀ ਪਰ ਉਸ ਬਾਰੇ ਇੰਨਾ ਜ਼ਰੂਰ ਕਹਾਂਗਾ ਕਿ ਉਹ ਬਹੁਤ ਹਾਰਡਵਰਕ ਕਰਦੀ ਹੈ।ਮੈਂ ਉਸ ਦਾ ਪਿਤਾ ਤੇ ਦੋਸਤ ਦੋਵੇਂ ਹੀ ਹਾਂ।” ਆਪਣੇ ਬੇਟੇ ਅਬ੍ਰਾਹਿਮ ਬਾਰੇ ਸੈਫ ਨੇ ਕਿਹਾ, ”ਉਹ ਅਜੇ ਵੀ ਆਪਣੀ ਪੜਾਈ ਕਰ ਰਿਹਾ ਹੈ। ਮੈਂ ਸਾਰਾ ਵਾਂਗ ਹੀ ਉਸ ਨੂੰ ਵੀ ਇਹ ਸਲਾਹ ਦਿੰਦਾ ਹਾਂ ਕਿ ਜੋ ਵੀ ਕਰੋ ਦਿਲ ਨਾਲ ਕਰੋ। ਹਾਰਡਵਰਕ ਬਹੁਤ ਜ਼ਰੂਰੀ ਹੈ।”

ਤੈਮੂਰ ਅਲੀ ਖਾਨ ਨਾਲ ਸਮਾਂ ਬਿਤਾਉਣ ਦੇ ਜਵਾਬ ‘ਚ ਸੈਫ ਅਲੀ ਖਾਨ ਨੇ ਕਿਹਾ, ”ਮੈਂ ਸਾਰਾ ਨਾਲ ਸਭ ਤੋਂ ਜ਼ਿਆਦਾ ਸਮਾਂ ਬਿਤਾਇਆ ਹੈ। ਇਸ ਦੀ ਵਜ੍ਹਾ ਮੇਰਾ ਕਰੀਅਰ ਵੀ ਰਿਹਾ ਹੈ ਕਿਉਂਕਿ ਜਦੋਂ ਸਾਰਾ ਹੋਈ ਸੀ ਤਾਂ ਮੇਰਾ ਕਰੀਅਰ ਚੰਗਾ ਨਹੀਂ ਸੀ ਤੇ ਮੈਂ ਹਮੇਸ਼ਾ ਵਿਹਲਾ ਹੀ ਹੁੰਦਾ ਸੀ।ਉਥੇ ਹੀ ਅੱਜ ਮੈਂ ਤੈਮੂਰ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਗੁਜ਼ਾਰਨ ਦੀ ਕੋਸ਼ਿਸ਼ ਕਰਦਾ ਹਾਂ।” ਤੈਮੂਰ ਦੀ ਪ੍ਰਸਿੱਧੀ ‘ਤੇ ਸੈਫ ਦਾ ਮੰਨਣਾ ਹੈ, ਤੈਮੂਰ ਨੂੰ ਸਾਰੇ ਬਹੁਤ ਪਿਆਰ ਕਰਦੇ ਹਨ। ਬਸ ਮੈਂ ਕੋਸ਼ਿਸ਼ ਕਰਦਾ ਹਾਂ ਕਿ ਉਹ ਇਕ ਆਮ ਜ਼ਿੰਦਗੀ ਜਿਵੇ।

LEAVE A REPLY

Please enter your comment!
Please enter your name here