ਸਾਡੇ ਨਾਲ ਸ਼ਾਮਲ

Follow us

12.4 C
Chandigarh
Sunday, February 15, 2026
More
    Home Breaking News Father’...

    Father’s Day ਮੌਕੇ ਰਾਹਗੀਰਾਂ ਦੀ ਪਿਆਸ ਬੁਝਾਉਣ ’ਚ ਸਹਾਈ ਹੋਈ ਡੇਰਾ ਸੱਚਾ ਸੌਦਾ ਦੀ ‘ਪਿਆਊ ਮੁਹਿੰਮ’

    Father's Day
    Father's Day ਮੌਕੇ ਰਾਹਗੀਰਾਂ ਦੀ ਪਿਆਸ ਬੁਝਾਉਣ ’ਚ ਸਹਾਈ ਹੋਈ ਡੇਰਾ ਸੱਚਾ ਸੌਦਾ ਦੀ ‘ਪਿਆਊ ਮੁਹਿੰਮ’

    Father’s Day: ਬਲਾਕ ਮਲੋਟ ਦੀ ਸਾਧ-ਸੰਗਤ ਨੇ ਵੱਖ-ਵੱਖ ਜਗ੍ਹਾ’ਤੇ ਠੰਢੇ ਪਾਣੀ ਦੀਆਂ ਛਬੀਲਾਂ ਲਗਾ ਕੇ ਰਾਹਗੀਰਾਂ ਦੀ ਕੀਤੀ ਸੇਵਾ

    Father’s Day: ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਦੁਆਰਾ ਮਾਨਵਤਾ ਦੀ ਸੇਵਾ ਨੂੰ ਸਮਰਮਿਤ 168 ਮਾਨਵਤਾ ਭਲਾਈ ਕਾਰਜ ਸ਼ੁਰੂ ਕੀਤੇ ਗਏ ਹਨ। ਇਸੇ ਕੜ੍ਹੀ ਤਹਿਤ ਇਹ ਸੇਵਾਦਾਰ ਆਪਣੀ ਹਰ ਖੁਸ਼ੀ ਅਤੇ ਗ਼ਮੀ ਮਾਨਵਤਾ ਦੀ ਸੇਵਾ ਕਰਕੇ ਹੀ ਮਨਾਉਂਦੇ ਹਨ ਅਤੇ ਫਾਦਰ ਡੇਅ ਮੌਕੇ ਬਲਾਕ ਮਲੋਟ ਦੀ ਸਾਧ-ਸੰਗਤ ਨੇ ਰਾਹਗੀਰਾਂ ਦੀ ਪਿਆਸ ਬੁਝਾਉਣ ਲਈ ਵੱਖ-ਵੱਖ ਥਾਵਾਂ ’ਤੇ ਠੰਢੇ ਮਿੱਠੇ ਸ਼ਰਬਤ ਦੀਆਂ ਛਬੀਲਾਂ ਲਾ ਕੇ ਰਾਹਗੀਰਾਂ ਦੀ ਸੇਵਾ ਕੀਤੀ ਗਈ।

    Father's Day

    ਜਾਣਕਾਰੀ ਦਿੰਦਿਆਂ 85 ਮੈਂਬਰ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਰਾਜ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, ਭੈਣਾਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ ਅਤੇ ਮਮਤਾ ਇੰਸਾਂ ਨੇ ਦੱਸਿਆ ਕਿ ਫਾਦਰ ਡੇਅ ਦੀ ਖੁਸ਼ੀ ਮੌਕੇ ਮਲੋਟ ਸ਼ਹਿਰ ’ਚ ਠੰਢੇ ਜਲ ਦੀਆਂ ਛਬੀਲਾਂ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ, ਨਾਗਪਾਲ ਨਗਰੀ ਨੇੜੇ ਨਰੂਲਾ ਹੋਟਲ ਦੇ ਸਾਹਮਣੇ ਅਤੇ ਜੀ.ਟੀ. ਰੋਡ ’ਤੇ ਲਗਾਈਆਂ ਗਈਆਂ ਜਿੱਥੇ ਦੁੱਧ, ਚੀਨੀ ਅਤੇ ਰੂਹ ਅਫਜਾ ਨਾਲ ਤਿਆਰ ਕੀਤਾ ਲਗਭਗ 22 ਹਜ਼ਾਰ ਲੀਟਰ ਸ਼ਰਬਤ ਹਜ਼ਾਰਾਂ ਰਾਹਗੀਰਾਂ ਨੂੰ ਪਿਆਇਆ ਗਿਆ। Father’s Day

    Father's Day

    Read Also : Mathura Building Collapse: ਮਥੁਰਾ ’ਚ 6 ਮਕਾਨ ਅਚਾਨਕ ਡਿੱਗੇ, 12 ਲੋਕ ਦੱਬੇ, 3 ਦੀ ਮੌਤ, ਬਚਾਅ ਕਾਰਜ਼ ਜਾਰੀ

    ਇਸ ਮੌਕੇ 50 ਤੋਂ ਜਿਆਦਾ ਸੇਵਾਦਾਰਾਂ ਨੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਡੱਟ ਕੇ ਸੇਵਾ ਕੀਤੀ। ਇਸ ਮੌਕੇ ਸੇਵਾਦਾਰਾਂ ਵਿੱਚੋਂ ਦੀਪਕ ਨਰੂਲਾ ਇੰਸਾਂ, ਪ੍ਰੇਮੀ ਸੇਵਕ ਮੱਖਣ ਲਾਲ ਇੰਸਾਂ, ਪ੍ਰੇਮੀ ਸੇਵਕ ਰੋਬਿਨ ਗਾਬਾ ਇੰਸਾਂ, ਸੱਤਪਾਲ ਇੰਸਾਂ, ਪ੍ਰੇਮ ਚਾਵਲਾ ਇੰਸਾਂ, ਗੋਪਾਲ ਇੰਸਾਂ, ਸੁਨੀਲ ਫੁਟੇਲਾ ਇੰਸਾਂ, ਅਸ਼ੋਕ ਗਰੋਵਰ ਇੰਸਾਂ, ਬੰਟੀ ਇੰਸਾਂ, ਸੌਰਵ ਜੱਗਾ ਇੰਸਾਂ, ਸੋਨੂੰ ਮਿਗਲਾਣੀ ਇੰਸਾਂ, ਰੋਹਿਤ ਇੰਸਾਂ, ਦੀਪਕ ਮੋਂਗਾ ਇੰਸਾਂ, ਸੁਨੀਲ ਸੇਠੀ ਇੰਸਾਂ, ਤਰਸੇਮ ਇੰਸਾਂ, ਸੁਮਿਤ ਇੰਸਾਂ, ਪ੍ਰਣਵ ਇੰਸਾਂ, ਸਤੀਸ਼ ਗਾਬਾ ਇੰਸਾਂ, ਹੈਪੀ ਇੰਸਾਂ, ਰੀਤਿਕ ਧਮੀਜਾ ਇੰਸਾਂ, ਅਤੁੱਲ ਇੰਸਾਂ, ਅਜੈ ਅੇਜਾ ਇੰਸਾਂ, ਲਵਿਸ਼ ਧਮੀਜਾ ਇੰਸਾਂ, ਹੈਪੀ ਕੁਮਾਰ, ਕੁਲਦੀਪ ਇੰਸਾਂ, ਅਮਨ ਇੰਸਾਂ, ਚਰਨਦਾਸ ਸੇਠੀ ਇੰਸਾਂ ਆਦਿ ਤੋਂ ਇਲਾਵਾ ਹੋਰ ਵੀ ਸੇਵਾਦਾਰ ਮੌਜ਼ੂਦ ਸਨ।