ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਅਚਾਨਕ ਅੱਗ, ਨਿੱਕਲੇ ਭਾਂਬੜ

Fatehabad News

ਨਗਦੀ ਤੇ ਸਮਾਨ ਸੜਿਆ, ਛਠ ਪੂਜਾ ’ਤੇ ਜਾ ਰਹੇ ਸੀ ਘਰ | Fatehabad News

ਫਤਿਹਾਬਾਦ (ਸੱਚ ਕਹੂੰ ਨਿਊਜ਼)। ਫਤਿਹਾਬਾਦ (Fatehabad News) ਦੇ ਰਤੀਆ ਰੋਡ ’ਤੇ ਐੱਮਐੱਮ ਕਾਲਜ ਦੇ ਕੋਲ ਇੱਕ ਨਿੱਜੀ ਬੱਸ ’ਚ ਭਿਆਨਕ ਅੱਗ ਲੱਗ ਗਈ। ਰੋਡਵੇਜ ਦਾ ਚੱਕਾ ਜਾਮ ਹੋਣ ਕਾਰਲ ਬੱਸ ਪੂਰੀ ਤਰ੍ਹਾਂ ਸਵਾਰੀਆਂ ਨਾਲ ਭਰੀ ਹੋਈ ਸੀ। ਹਾਲਾਂਕਿ ਅੱਗ ਲੱਗਦੇ ਹੀ ਸਵਾਰੀਆਂ ਨੇ ਬੱਸ ’ਚੋਂ ਨਿੱਕਲ ਕੇ ਆਪਣੀ ਜਾਨ ਬਚਾਈ, ਪਰ ਹਾਦਸੇ ’ਚ ਸਵਾਰੀਆਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਬੱਸ ’ਚ ਸਫ਼ਰ ਕਰਨ ਵਾਲੇ ਜ਼ਿਆਦਾਤਰ ਲੋਕ ਮਜ਼ਦੂਰੀ ਕਰਨ ਵਾਲੇ ਸਨ ਅਤੇ ਛਠ ਪੂਜਾ ਲਈ ਬਿਹਾਰ ਜਾ ਰਹੇ ਸਨ। ਕਾਫ਼ੀ ਸਵਾਰੀਆਂ ਦੀ ਇਕ ਲੱਖ ਤੋਂ ਜ਼ਿਆਦਾ ਦੀ ਨਗਦੀ ਸੜ ਕੇ ਸੁਆਹ ਹੋ ਗਈ। ਫਾਇਰ ਬਿ੍ਰਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਬੱਸ ਅੱਗ ਦਾ ਗੋਲਾ ਬਣ ਗਈ ਸੀ। ਬਾਅਦ ’ਚ ਅੱਗ ਬੁਝਾਊ ਦਸਤੇ ਨੇ ਅੱਗ ’ਤੇ ਕਾਬੂ ਪਾਇਆ। (Fire in Bus)

Fatehabad News

ਜਾਣਕਾਰੀ ਅਨੁਸਾਰ ਫਤਿਹਾਬਾਦ ਤੋਂ ਟੋਹਾਣਾ ਰੂਟ ’ਤੇ ਚੱਲਣ ਵਾਲੀ ਨਿੱਜੀ ਬੱਸ ਅੱਜ ਦੁਪਹਿਰ ਟੋਹਾਣਾ ਤੋਂ ਕੁਲਾਂ, ਰਤੀਆ ਹੁੰਦੇ ਹੋਏ ਫਤਿਹਾਬਾਦ ਆ ਰਹੀ ਸੀ। ਬੱਸ ’ਚ 60 ਤੋਂ ਜ਼ਿਆਦਾ ਸਵਾਰੀਆਂ ਸਨ, ਕਿਉਂਕਿ ਰੋਡਵੇਜ ਦੀ ਹੜਤਾਲ ਸੀ। ਫਤਿਹਾਬਾਦ ’ਚ ਰਤੀਆ ਓਵਰਬਿ੍ਰਜ ਦੇ ਕੋਲ ਆ ਕੇ ਬੱਸ ਦੇ ਇੰਜਣ ਵਿੱਚੋਂ ਧੰੂਆਂ ਨਿੱਕਲਣ ਲੱਗਾ। ਜਿਸ ਤੋਂ ਬਾਅਦ ਕਰੀਬ ਇੱਕ ਕਿਲੋਮੀਟਰ ਅੱਗੇ ਐੱਮਐੱਮ ਕਾਲਜ ਦੇ ਕੋਲ ਹੀ ਬੱਸ ਪਹੁੰਚੀ ਸੀ ਕਿ ਬੱਸ ਨੂੰ ਲੱਗ ਲੱਗ ਗਈ। ਜਿਸ ’ਤੇ ਡਰਾਇਵਰ ਨੇ ਬੱਸ ਨੂੰ ਤੁਰੰਤ ਰੋਕਿਆ ਤੇ ਸਵਰੀਆਂ ਹੇਠਾਂ ਉੱਤਰੀਆਂ। ਸਵਾਰੀਆਂ ਨੂੰ ਸਿਰਫ਼ ਉੱਤਰਨ ਤੱਕ ਦਾ ਹੀ ਸਮਾਂ ਮਿਲਿਆ। ਐਨੇ ’ਚ ਬੱਸ ਵਿੱਚੋਂ ਅੱਗ ਦੇ ਭਾਂਬੜ ਨਿੱਕਲਣੇ ਸ਼ੁਰੂ ਹੋ ਗਏ।

ਰਤੀਆ ਤੋਂ ਸਵਾਰ ਹੋ ਕੇ ਆਈ ਬਜ਼ੁਰਗ ਮਹਿਲਾ ਮਿੰਦੋ ਦੇਵੀ ਨੇ ਦੱਸਿਆ ਕਿ ਉਹ ਨਰਮਾ ਚੁਗਾਈ ਲਈ ਰਾਜਸਥਾਨ ਦੇ ਨੌਹਰ ਜਾ ਰਹੀ ਸੀ। ਪਿਛਲੇ ਕੁਝ ਦਿਨਾਂ ’ਚ ਚੁਗੇ ਨਰਮੇ ਦੀ ਮਜ਼ਦੂਰੀ ਕਰੀਬ 25 ਹਜ਼ਾਰ ਰੁਪਏ ਉਨ੍ਹਾਂ ਦੇ ਕੋਲ ਸਨ। ਜਿਸ ’ਚ ਇੱਕ ਹਜ਼ਾਰ ਰੁਪਏ ਕਿਰਾਏ ਲਈ ਉਨ੍ਹਾਂ ਨੇ ਬਟੁਏ ’ਚ ਪਾਏ ਸਨ ਜਦਕਿ 24 ਹਜ਼ਾਰ ਰੁਪਏ ਬੈਗ ’ਚ ਸਨ। ਅੱਗ ਨਾਲ ਬੈਗ ਅਤੇ ਉਸ ਦੇ ਵਿੱਚ ਪਈ 24 ਹਜ਼ਾਰ ਰੁਪਏ ਦੀ ਨਗਦੀ ਸੜ ਕੇ ਸੁਆਹ ਹੋ ਗਈ।

Recruitment ETT : ਹਾਈਕੋਰਟ ਤੋਂ ਪੰਜਾਬ ਸਰਕਾਰ ਨੂੰ ਝਟਕਾ

ਉੱਧਰ ਬਿਹਾਰ ਦੇ ਛਪਰਾ ਨਿਵਾਸੀ ਕਮਲੇਸ਼ ਨੇ ਦੱਸਿਆ ਕਿ ਉਹ ਰਤੀਆ ’ਚ ਸਬਜੀ ਦਾ ਕੰਮ ਕਰਦਾ ਹੈ। ਛਠ ਪੂਜਾ ਲਈ ਉਹ ਪਰਿਵਾਰ ਸਮੇਤ ਬਿਹਾਰ ਜਾ ਰਿਹਾ ਸੀ। ਸੈਗ ’ਚ 65 ਹਜ਼ਾਰ ਰੁਪਏ ਦੀ ਨਗਦੀ ਸੀ। ਜੋ ਸੜ ਕੇ ਰਾਖ ਹੋ ਗਈ। ਇਸ ਤੋਂ ਇਲਾਵਾ ਹੋਰ ਸਵਾਰੀਆਂ ਦਾ ਸਮਾਨ ਵੀ ਸੜ ਗਿਆ। ਜਿਸ ’ਚ ਨਗਦੀ ਤੇ ਹੋਰ ਕੀਮਤੀ ਸਮਾਨ ਸ਼ਾਮਲ ਹੈ।