ਕਿਸਮਤ ਦਾ ਧਨੀ ਐਵੇਂ ਹੀ ਕਿਸੇ ਨੂੰ ਨਹੀਂ ਕਿਹਾ ਜਾਂਦਾ! ਕਦੋਂ ਕਿਸ ਦੀ ਕਿਸਮਤ ਬਦਲ ਜਾਵੇ ਇਹ ਵੀ ਕਹਿਣਾ ਔਖਾ ਹੈ। ਕੁਝ ਲੋਕਾਂ ਦੀ ਜ਼ਿੰਦਗੀ ਵੀ ਘੱਟ ਪੈ ਜਾਂਦੀ ਹੈ ਕਰੋੜਾਂ ਕਮਾਉਣ ਲਈ, ਪਰ ਕੁਝ ਲੋਕ ਰਾਤੋ ਰਾਤ ਕਰੋੜਪਤੀ ਬਣ ਜਾਂਦੇ ਹਨ ਅਤੇ ਕੁਝ ਲੋਕ ਤਾਂ ਸਕਿੰਟਾਂ ਵਿੱਚ ਕਰੋੜਪਤੀ ਬਣ ਜਾਂਦੇ ਹਨ। (Space News)
ਅਜਿਹੇ ਲੋਕਾਂ ਨੂੰ ਕਿਸਮਤ ਦਾ ਧਨੀ ਨਾ ਕਿਹਾ ਜਾਵੇ ਤਾਂ ਕੀ ਕਿਹਾ ਜਾਵੇ। ਅਜਿਹਾ ਹੀ ਕਿਸਮਤ ਦਾ ਧਨੀ ਬਣਿਆ ਇੱਕ ਸਖਸ਼ ਜਿਸ ਦੇ ਘਰ ’ਚ ਪੁਲਾੜ ਤੋਂ ਕੋਈ ਰਹੱਸਮਈ ਵਸਤੂ ਆ ਕੇ ਡਿੱਗੀ, ਜਿਸ ਨੇ ਉਸ ਸਖਸ਼ ਨੂੰ ਕਰੋੜਪਤੀ ਬਣਾ ਦਿੱਤਾ। ਪਹਿਲਾਂ ਤਾਂ ਉਹ ਡਰ ਗਿਆ, ਉਹ ਕੁਝ ਸਮਝ ਪਾਉਂਦਾ ਕਿ ਇਹ ਚੀਜ਼ ਕੀ ਹੈ ਪਰ ਬਾਅਦ ’ਚ ਜਦੋਂ ਉਸ ਨੂੰ ਪਤਾ ਲੱੱਗਿਆ ਤਾਂ ਉਹ ਹੈਰਾਨ ਰਹਿ ਗਿਆ। ਇੰਡੋਨੇਸ਼ੀਆ ਦੇ ਕੋਲਾਂਗ ਨਿਵਾਸੀ ਜੋਸੁਆ ਹੁਤਾਗਾਲੁੰਗ ਉਹ ਸਖਸ਼ ਜਿਨ੍ਹਾਂ ਦੇ ਘਰ ’ਚ ਪੁਲਾੜ ਤੋਂ ਉਹ ਪੱਥਰ ਆ ਕੇ ਡਿੱਗਿਆ ਜਿਸ ਨਾਲ ਉਹ ਕਰੋੜਪਤੀ ਬਣ ਗਿਆ।
ਕੈਨੇਡਾ ਤੋਂ ਲਾਸ਼ ਬਣ ਮੁੜਿਆ ਪੁੱਤਰ, ਧਾਹਾਂ ਮਾਰਦਿਆਂ ਮਾਪਿਆਂ ਵੱਲੋਂ ਅੰਤਿਮ ਵਿਦਾਈ
ਇੱਕ ਮੀਡੀਆ ਰਿਪੋਰਟ ਅਨੁਸਾਰ ਜਦੋਂ ਪੁਲਾੜ ਤੋਂ ਉਹ ਚੀਜ਼ ਇੰਡੋਨੇਸ਼ੀਆਈ ਸਖਸ਼ ਦੇ ਘਰ ’ਚ ਆ ਕੇ ਡਿੱਗੀ ਜਦੋਂ ਉਹ ਬਾਹਰ ਕੰਮ ਕਰ ਰਿਹਾ ਸੀ। ਉਸ ਦੇ ਘਰ ਦੇ ਬਰਾਂਡੇ ’ਚ ਲਿਵਿੰਗ ਰੂਮ ਦੇ ਕੋਲ ਇੱਕ ਉਲਕਾ ਪਿੰਡ ਡਿੱਗਿਆ, ਜਿਸ ਦੀ ਗਤੀ ਬਹੁਤ ਤੇਜ਼ ਸੀ, ਜਿਸ ਦੇ ਡਿੱਗਣ ਨਾਲ ਉਸ ਦੇ ਘਰ ’ਚ 15 ਸੈਂਟੀਮੀਟਰ ਦਾ ਡੂੰਘਾ ਟੋਇਆ ਪੁੱਟਿਆ ਗਿਆ। ਜਾਂਚ ’ਚ ਪਾਇਆ ਗਿਆ ਕਿ ਇਹ ਉਲਕਾ ਪਿੰਡ 4.5 ਬਿਲੀਅਨ ਸਾਲ ਪੁਰਾਣਾ ਹੈ, ਜਿਸ ਦਾ ਭਾਰ 2.1 ਕਿਲੋਗ੍ਰਾਮ ਸੀ।
ਇਸ ਦੀ ਕੀਮਤ ਆਂਕੀ ਗਈ ਤਾਂ 14 ਕਰੋੜ ਰੁਪਏ ਦੱਸੀ ਗਈ। ਦੱਸਿਆ ਗਿਆ ਕਿ ਇਹ ਉਲਕਾ ਪਿੰਡ ਬਹੁਤ ਹੀ ਦੁਰਲੱਭ ਹੈ ਜਿਸ ਦੀ ਪਛਾਣ ਸੀਐੱਮ 1/2 ਕਾਰਬੋਨੈਸੀਅਸ ਕਾਂਡ੍ਰਾਈਟ ਦੇ ਰੂਪ ’ਚ ਹੋਈ। ਜੋ ਕਿ ਖਾਸ ਤਰ੍ਹਾਂ ਦਾ ਉਲਕਾ ਪਿੰਡ ਹੈ। ਇਸ ਦੀ ਕੀਮਤ 14 ਕਰੋੜ ਰੁਪਏ ਇੱਕ ਮਾਹਿਰ ਨੇ ਹੁਤਾਗਾਲੁੰਗ ਨੂੰ ਦਿੱਤੀ। ਜੋ ਕਿ ਹੁਤਾਗਾਲੁੰਗ ਦੀ 30 ਸਾਲਾਂ ਦੀ ਤਨਖਾਹ ਦੇ ਬਰਾਬਰ ਸੀ। ਇਸ ਤੋਂ ਖੁਸ਼ ਹੋ ਕੇ ਸਖਸ਼ ਨੇ ਕਮਿਊਨਿਟੀ ’ਚ ਇੱਕ ਚਰਚ ਬਣਾਉਣ ਦਾ ਫ਼ੈਸਲਾ ਲਿਆ ਹੈ। ਦੱਸਿਆ ਗਿਆ ਕਿ ਇਸ ਖਾਸ ਉਲਕਾ ਪਿੰਡ ਦੇ ਕੋਲ ਹੀ ਤਿੰਨ ਹੋਰ ਟੁਕੜੇ ਵੀ ਮਿਲੇ ਜਿਨ੍ਹਾਂ ਨੂੰ ਇੰਡਿਆਨਾਪੋਲਿਸ ਦੇ ਮਾਹਿਰ ਨੇ ਉਲਕਾ ਪਿੰਡ ਖਰੀਦਣ ਤੋਂ ਬਾਅਦ ਅਮਰੀਕਾ ਭੇਜ ਦਿੱਤਾ ਹੈ।