ਕਿਸਾਨਾਂ ਨੇ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਲਾਇਆ ਧਰਨਾ 

Aman-Arora-Residence
ਸੁਨਾਮ: ਧਰਨੇ ’ਤੇ ਬੈਠੇ ਵੱਡੀ ਗਿਣਤੀ ’ਚ ਕਿਸਾਨ ।

ਸੜਕ ਦੀ ਮੁਰੰਮਤ ਦਾ ਮਾਮਲਾ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਨਾਮ ਬਲਾਕ ਅਤੇ ਸੰਗਰੂਰ ਬਲਾਕ ਵੱਲੋਂ ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਸੰਗਰੂਰ ਬਲਾਕ ਦੇ ਪ੍ਰਧਾਨ ਗੋਬਿੰਦਰ ਮੰਗਵਾਲ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਧਰਨਾ (Aman Arora Residence) ਦਿੱਤਾ ਗਿਆ। ਇਹ ਧਰਨਾ ਸੜਕ ਦੀ ਰਿਪੇਅਰ ਨੂੰ ਲੈ ਕੇ ਦਿੱਤਾ ਗਿਆ । ਇਸ ਮੌਕੇ ਆਗੂਆਂ ਨੇ ਦੱਸਿਆ ਪਿੰਡ ਸ਼ੇਰੋ ਤੋਂ ਲੈ ਕੇ ਮਾਡਲ ਟਾਊਨ ਨੂੰ ਜਾਦੀ ਸੜਕ ਤੇ 2-3 ਸਾਲ ਹੋ ਗਏ ਹਨ ਪੱਥਰ ਪਏ ਨੂੰ ਪਰ ਅਜੇ ਤੱਕ ਲੁੱਕ ਨੀ ਪਈ। (Aman Arora Residence)

ਇਹ ਵੀ ਪੜ੍ਹੋ : ਲੁਧਿਆਣਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਤੀਹਰੇ ਕਤਲ ਕਾਂਡ ’ਚ ਗ੍ਰਿਫਤਾਰ ਵਿਅਕਤੀ

ਇਸੇ ਤਰ੍ਹਾਂ ਚੀਮੇ ਤੋਂ ਲਹਿਰਾਂ ਸੜਕ ਦੀ ਹਾਲਤ ਬਹੁਤ ਖਸਤਾ ਹੈ। ਇਸ ਕਰਕੇ ਖਰਾਬ ਸੜਕਾਂ ਕਰਕੇ ਹਾਸਤੇ ਵਾਪਰ ਰਹੇ ਹਨ । ਇਹ ਸੜਕਾਂ ਭਗਵੰਤ ਮਾਨ ਦੇ ਨੇੜੇ ਪਿੰਡ ਦੀਆ ਹਨ। ਆਗੂਆਂ ਨੇ ਮੰਗ ਕੀਤੀ ਕੀ ਫੋਰੀ ਸੜਕਾ ਦੀ ਮੁਰੰਮਤ ਕੀਤੀ ਜਾਵੇ। ਇਸ ਮੌਕੇ ਸੁਨਾਮ ਬਲਾਕ ਦੇ ਆਗੂ ਸੁਖਪਾਲ ਸਿੰਘ ਮਾਣਕ ਕਣਕਵਾਲ, ਗੋਬਿੰਦ ਚੱਠਾ, ਰਣਜੀਤ ਲੋਂਗੋਵਾਲ, ਹੈਪੀ ਸ਼ੇਰੋਂ, ਕਰਮਜੀਤ ਮੰਗਵਾਲ, ਚਮਕੌਰ ਸਿੰਘ, ਜਸਵੀਰ ਕੌਰ ਉਗਰਾਹਾਂ ਸੁਨਾਮ ਬਲਾਕ ਦੀ ਪ੍ਰਧਾਨ ਆਦਿ ਹਾਜ਼ਰ ਸਨ। ਅੱਜ ਦੇ ਧਰਨੇ ਨੂੰ ਦਲਵਾਰਾ ਸਿੰਘ ਛਾਜਲਾ ਜ਼ਿਲਾ ਜਰਨਲ ਸਕੱਤਰ ਨੇ ਵਿਸ਼ੇਸ਼ ਤੌਰ ’ਤੇ ਸੰਬੋਧਨ ਕੀਤਾ।