ਕਰਨਾਲ। ਬੀਤੇ ਦਿਨ ਸ਼ਾਹਬਾਦ ’ਚ ਕਿਸਾਨਾਂ ‘ਤੇ ਹੋਏ ਲਾਠੀਚਾਰਜ (Farmers Protest) ਦੇ ਵਿਰੋਧ ’ਚ ਕਿਸਾਨ ਕਰਨਾਲ ਦੇ ਬਸਤਾਡਾ ਟੋਲ ’ਤੇ ਬੈਠੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਕਿਸਾਨ ਨੇਤਾਵਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਅਤੇ ਸੂਰਜਮੁਖੀ ਦੇ ਐਮਐਸਪੀ ਨੂੰ ਲਾਗੂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਟੋਲ ਫ਼੍ਰੀ ਕੀਤਾ ਜਾਵੇਗਾ।
ਉਕਤ ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਘਰੌਂਡਾ ਦੇ ਡੀਐਸਪੀ ਮਨੋਜ ਕੁਮਾਰ ਦੀ ਅਗਵਾਈ ਹੇਠ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਡੀਐਸਪੀ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਟੋਲ ਕਿਸੇ ਵੀ ਹਾਲਤ ਵਿੱਚ ਖਾਲੀ ਨਹੀਂ ਹੋਣ ਦਿੱਤਾ ਜਾਵੇਗਾ। ਫਿਲਹਾਲ ਕਿਸਾਨ ਅਤੇ ਪੁਲਸ ਟੋਲ ’ਤੇ ਖੜ੍ਹੀ ਹੈ। ਦੂਜੇ ਪਾਸੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਪੁਲਿਸ ਨੇ ਐਮਐਸਪੀ ਨੂੰ ਲੈ ਕੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਹੈ। ਹੁਣ ਦੇਸ਼ ਵਿੱਚ ਦਿੱਲੀ ਤੋਂ ਵੀ ਵੱਡਾ ਅੰਦੋਲਨ ਹੋਵੇਗਾ। (Farmers Protest)
ਲਾਠੀਚਾਰਜ ਦਾ ਵਿਰੋਧ ਕਰਨ ਲਈ ਕਿਸਾਨ ਰਾਮੇਆਣਾ ਟੋਲ ਪਲਾਜਾ ਅਤੇ ਸੂਰੇਵਾਲਾ ਚੌਂਕ ਪੁੱਜੇ
ਜੰਮੂ-ਦਿੱਲੀ ਹਾਈਵੇ ’ਤੇ ਸਨਫਲਾਵਰ ’ਤੇ ਘੱਟੋ-ਘੱਟ ਸਮੱਰਥਨ ਮੁੱਲ ਦੀ ਮੰਗ ਨੂੰ ਲੈ ਕੇ ਨੈਸਨਲ ਹਾਈਵੇ ਦੇ ਜਾਮ ਦੌਰਾਨ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ’ਚ ਚੰਡੀਗੜ੍ਹ ਰੋਡ ’ਤੇ ਰਾਮਾਇਣ ਟੋਲ ਪਲਾਜ਼ਾ ਅਤੇ ਸੂਰੇਵਾਲਾ ਚੌਕ ’ਤੇ ਕਿਸਾਨਾਂ ਨੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਹੈ। ਜਿਵੇਂ ਹੀ ਕਿਸਾਨਾਂ ਨੇ ਕਿਸਾਨ ਯੂਨੀਅਨ ਗਰੁੱਪ ਵਿੱਚ ਆਪਣੇ ਸਾਥੀ ਕਿਸਾਨਾਂ ਦੇ ਸਮੱਰਥਨ ਵਿੱਚ ਇਕੱਠੇ ਹੋਣ ਦਾ ਸੱਦਾ ਦਿੱਤਾ ਤਾਂ ਤੁਰੰਤ ਪੁਲਿਸ ਤੇ ਪ੍ਰਸ਼ਾਸਨ ਅਲਰਟ ਮੋਡ ’ਤੇ ਆ ਗਿਆ।
ਉਕਤ ਕਿਸਾਨ ਨੈਸ਼ਨਲ ਹਾਈਵੇ ਨੰਬਰ 9 ’ਤੇ ਰਾਮੇਆਣਾ ਟੋਲ ਪਲਾਜਾ ‘ਤੇ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ। ਕਿਸਾਨਾਂ ਨੇ ਨੈਸ਼ਨਲ ਹਾਈਵੇਅ ਨੰਬਰ 9 ਅਤੇ ਚੰਡੀਗੜ੍ਹ ਹਾਈਵੇਅ ਨੂੰ ਬੰਦ ਕਰਨ ਦੀ ਯੋਜਨਾ ਬਣਾਈ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਸੂਬਾ ਸਰਕਾਰ ਸੂਰਜਮੁਖੀ ਦੀ ਫਸਲ ’ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਲਈ ਤਿਆਰ ਨਹੀਂ ਹੈ, ਜਦਕਿ ਦੂਜੇ ਪਾਸੇ ਚੰਡੀਗੜ੍ਹ ਅਤੇ ਪੰਜਾਬ ਹਾਈਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਜੰਮੂ-ਦਿੱਲੀ ਜਾਮ ਕਰਕੇ ਬੇਕਸੂਰ ਕਿਸਾਨਾਂ ’ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ।
ਨਰਾਜ ਚੱਲ ਰਹੇ ਸਨ ਕਿਸਾਨ | Farmers Protest
ਇਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਚੇਤੇ ਰਹੇ ਕਿ ਜਿਵੇਂ ਹੀ ਕੁਰੂਕਸ਼ੇਤਰ ’ਚ ਜੰਮੂ-ਦਿੱਲੀ ਹਾਈਵੇਅ ’ਤੇ ਬੈਠੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਗਿਆ ਤਾਂ ਹਰਿਆਣਾ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਵੀ ਕਿਸਾਨਾਂ ਦੇ ਸਮੱਰਥਨ ’ਚ ਬਿਆਨ ਜਾਰੀ ਕਰ ਦਿੱਤਾ। ਇਸੇ ਦੇਰ ਰਾਤ ਤੱਕ ਕਿਸਾਨਾਂ ਨੂੰ ਵੀ ਰਾਤ ਨੂੰ ਹੀ ਇਹ ਅੰਦੋਲਨ ਸੁਰੂ ਕਰਨ ਲਈ ਬੁਲਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਪਹਿਲਾਂ ਕਿਸਾਨਾਂ ਦੀ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਬੁੱਧਵਾਰ ਸਵੇਰੇ ਰਾਮਾਇਣ ਟੋਲ ਪਲਾਜਾ ’ਤੇ ਇਕੱਠੇ ਹੋਣ ਦੀ ਯੋਜਨਾ ਸੀ। ਹਰਿਆਣਾ ਦੇ ਕਿਸਾਨ ਪਹਿਲਾਂ ਹੀ ਮਹਿਲਾ ਪਹਿਲਵਾਨਾਂ ਦੇ ਸਮਰਥਨ ਵਿੱਚ ਨਰਾਜ ਚੱਲ ਰਹੇ ਸਨ। ਦੂਜੇ ਪਾਸੇ ਸੂਰਜਮੁਖੀ ਦੀ ਫਸਲ ’ਤੇ ਘੱਟੋ-ਘੱਟ ਸਮਰਥਨ ਮੁੱਲ ਮਿਲਣ ਤੋਂ ਵੀ ਉਹ ਨਾਰਾਜ਼ ਸਨ।
ਇਸ ਮੁੱਦੇ ਨੂੰ ਲੈ ਕੇ ਮੰਗਲਵਾਰ ਨੂੰ ਕਿਸਾਨਾਂ ਨੇ ਜੰਮੂ ਦਿੱਲੀ ਹਾਈਵੇਅ ’ਤੇ ਇਕੱਠੇ ਹੋ ਕੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸੂਰਜਮੁਖੀ ਦੀ ਫਸਲ ’ਤੇ ਘੱਟੋ-ਘੱਟ ਸਮੱਰਥਨ ਮੁੱਲ ਨਹੀਂ ਦੇਣਾ ਚਾਹੁੰਦੀ ਤਾਂ ਉਨ੍ਹਾਂ ਨੂੰ ਕਿਸਾਨਾਂ ’ਤੇ ਲਾਠੀਚਾਰਜ ਨਹੀਂ ਕਰਨਾ ਚਾਹੀਦਾ ਸੀ। ਸੂਰੇਵਾਲਾ ਚੌਕ ਵਾਲੇ ਰਾਮਾਇਣ ਟੋਲ ਪਲਾਜਾ ’ਤੇ ਇਕੱਠੇ ਹੋਣ ਦੇ ਨਾਲ-ਨਾਲ ਰੋਹਤਕ ਦੇ ਮਦੀਨਾ ਟੋਲ ਪਲਾਜਾ ’ਤੇ ਵੀ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਹਰਿਆਣਾ ਵਿੱਚ ਜਦੋਂ ਵੀ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋਈ ਹੈ।
ਇਨ੍ਹਾਂ ਮੁੱਖ ਥਾਵਾਂ ’ਤੇ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਸੂਰਜਮੁਖੀ ਦੇ ਘੱਟੋ-ਘੱਟ ਸਮੱਰਥਨ ਮੁੱਲ ਦੇ ਮੁੱਦੇ ’ਤੇ ਕਿਸਾਨ ਝੁਕਣਗੇ ਜਾਂ ਨਹੀਂ। ਕੁਝ ਵੀ ਹੋਵੇ, ਇਸ ਦਾ ਨੁਕਸਾਨ ਆਮ ਲੋਕਾਂ ਨੂੰ ਹੀ ਭੁਗਤਣਾ ਪਵੇਗਾ। ਕਿਸਾਨਾਂ ਨੇ ਇਕੱਠੇ ਹੋ ਕੇ ਹਾਈਵੇਅ ਨੂੰ ਜਾਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਆਪਣੀ ਮੰਜਿਲ ਨੂੰ ਪਰਤਣ ਵਾਲੇ ਰਾਹਗੀਰਾਂ ਨੂੰ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ। ਹੁਣ ਤੱਕ ਪੁਲਿਸ, ਪ੍ਰਸ਼ਾਸਨ ਅਤੇ ਸਰਕਾਰ ਇਸ ਮਾਮਲੇ ਨੂੰ ਚੁੱਪ ਰਵੱਈਏ ਨਾਲ ਦੇਖ ਰਹੀ ਹੈ ਪਰ ਕਿਸਾਨ ਮੁੜ ਅੰਦੋਲਨ ਦੇ ਰੌਂਅ ਵਿੱਚ ਨਜ਼ਰ ਆ ਰਹੇ ਹਨ।