ਮਾਲੇਰਕੋਟਲਾ ’ਚ ਕਿਸਾਨਾਂ ਨੇ ਘੇਰੇ ਸਾਇਲੋ ਗੋਦਾਮ (Farmers Protest)
- ਕਾਰਪੋਰੇਟ ਘਰਾਣੇ ਹਰ ਪ੍ਰਕਾਰ ਦੇ ਅਨਾਜ਼ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ: ਉਗਰਾਹਾ
(ਗੁਰਤੇਜ ਜੋਸੀ) ਮਾਲੇਰਕੋਟਲਾ। Farmers Protest ਕੇਂਦਰ ਸਰਕਾਰ ਵੱਲੋਂ ਕਿਸਾਨੀ ਨਾਲ ਸਬੰਧਤ ਕਾਰੋਬਾਰ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇਣ ਦੇ ਵਿਰੋਧ ਵਿੱਚ ਅੱਜ ਭਾਰਤੀ ਕਿਸਾਨ ਯੁਨੀਅਨ (ਉਗਰਾਹਾ) ਜ਼ਿਲ੍ਹਾ ਮਾਲੇਰਕੋਟਲਾ ਦੇ ਕਿਸਾਨਾਂ ਨੇ ਸ਼ਹਿਰ ਅੰਦਰ ਬਣੇ ਸਾਇਲੋ ਗੋਦਾਮਾਂ ਦੇ ਗੇਟ ਅੱਗੇ ਰੋਸ ਧਰਨਾ ਦਿੱਤਾ,ਜਿਸ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ’ਤੇ ਕਿਸਾਨਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਨੇ ਸ਼ਿਰਕਤ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਕਾਰਪੋਰੇਟ ਘਰਾਣੇ ਹਰ ਪ੍ਰਕਾਰ ਦੇ ਅਨਾਜ਼ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ ਜੋ ਪੰਜਾਬ ਅੰਦਰ ਸਾਇਲੋ ਗੋਦਾਮ 9 ਜ਼ਿਲ੍ਹਿਆਂ ਵਿੱਚ ਬਣਾਏ ਗਏ ਹਨ ਜਿਸ ਦੇ ਤਹਿਤ ਕਰੀਬ ਸੱਤ ਲੱਖ ਪੱਚੀ ਹਜ਼ਾਰ ਟਨ ਕਣਕ ’ਤੇ ਕਬਜ਼ਾ ਕੀਤਾ ਜਾਣਾ ਹੈ।
ਇਹ ਵੀ ਪੜ੍ਹੋ: ਸੰਭੂ ਬਾਰਡਰ ‘ਤੇ ਲੱਗੀ ਅੱਗ, ਕਿਸਾਨਾਂ ਵੱਲੋਂ ਬਣਾਏ ਘਰ, ਟਰੈਕਟ ਟਰਾਲੀ ਸੜ੍ਹ ਕੇ ਸਆਹ, ਤਸਵੀਰਾਂ…
ਸਾਲ 1991 ਦੀਆਂ ਨੀਤੀਆਂ ਦੇ ਤਹਿਤ ਪੂਰੇ ਦੇਸ਼ ਅੰਦਰ ਅਨਾਜਾਂ ਦੀ ਸਰਕਾਰੀ ਖ਼ਰੀਦ ਬੰਦ ਕੀਤੀ ਜਾਣੀ ਹੈ, ਇਸ ਪ੍ਰਾਈਵੇਟ ਸਿਸਟਮ ਨਾਲ ਜੋ ਪਰਿਵਾਰ ਟਰੱਕਾਂ ਰਾਹੀਂ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਨ, ਮਜ਼ਦੂਰ ਅਨਾਜ ਦੀ ਸਫਾਈ ਕਰਦੇ ਹਨ, ਭਰਾਈ-ਉਤਰਾਈ ਕਰਦੇ ਹਨ ਸਭ ਦਾ ਰੋਜ਼ਗਾਰ ਖਤਮ ਹੋ ਜਾਣਾ ਹੈ। ਅਸਲ ਵਿੱਚ ਸਰਕਾਰ ਪ੍ਰਾਈਵੇਟ ਸਿਸਟਮ ਬਣਾ ਕੇ ਅਨਾਜ਼ ਉਤੇ ਕਬਜ਼ਾ ਕਾਰਪੋਰੇਟ ਘਰਾਣਿਆਂ ਦਾ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੋ ਸਾਇਲੋ ਬਣ ਚੁੱਕੇ ਹਨ, ਉਹ ਸਰਕਾਰ ਦੇ ਅਧੀਨ ਹੋਣ ਅਤੇ ਉਹਨਾਂ ਦੀ ਵਰਤੋਂ ਐਫ਼.ਸੀ.ਆਈ. ਦੇ ਤੌਰ ’ਤੇ ਕੀਤੀ ਜਾਵੇ, ਨਵੇਂ ਸਾਇਲੋ ਬਣਾਉਣੇ ਬੰਦ ਕੀਤੇ ਜਾਣ। Farmers Protest