ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਵੱਲੋਂ ਦਿੱਲੀ ਵੱਲ ਅੱਜ ਤੋਂ ਚਾਲੇ ਪਾਏ
- ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿਖੇ 14 ਮਾਰਚ ਨੂੰ ਮਹਾਂ ਪੰਚਾਇਤ ਵਿੱਚ ਸ਼ਾਮਲ ਹੋਣ ਲਈ ਜਥੇ ਰਵਾਨਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕਿਸਾਨ ਜੱਥੇਬੰਦੀਆਂ ਅਤੇ ਟਰੇਡ ਯੂਨੀਅਨ ਵੱਲੋਂ ਅੱਜ ਤੋਂ ਦਿੱਲੀ ਲਈ ਚਾਲੇ ਪਾ ਦਿੱਤੇ ਗਏ ਹਨ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿਲੀ ਵਿਖੇ 14 ਮਾਰਚ ਨੂੰ ਮਹਾਂ ਪੰਚਾਇਤ ਵਿੱਚ ਸ਼ਾਮਲ ਹੋਣ ਲਈ ਜਥੇ ਰਵਾਨਾ ਹੋ ਗਏ ਹਨ। ਇਸ ਮੌਕੇ ਰੇਲਵੇ ਸਟੇਸ਼ਨ ਤੋਂ ਗੱਡੀਆਂ ਰਾਹੀਂ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲਾ ਜਨਰਲ ਸਕੱਤਰ ਅਵਤਾਰ ਸਿੰਘ ਕੌਰਜੀਵਾਲਾ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਤੁੱਲੇਵਾਲ ਨੇ ਦੱਸਿਆ ਕਿ ਕੱਲ ਰਾਮ ਲੀਲਾ ਗਰਾਊਂਡ ਵਿਖੇ ਹੋ ਰਹੀ ਮਹਾਂ ਪੰਚਾਇਤ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਯੂ.ਪੀ. ਤੋਂ ਇਲਾਵਾ ਸਾਰੇ ਭਾਰਤ ਤੋਂ ਇੱਕ ਲੱਖ ਦੇ ਆਸ ਪਾਸ ਕਿਸਾਨ ਸ਼ਾਮਲ ਹੋਣ ਦਾ ਅੰਦਾਜਾ ਹੈ। Mahapanchayat
ਕਿਸਾਨਾਂ ਆਗੂਆਂ ਨੇ ਕਿਹਾ ਇਹ ਪੰਚਾਇਤ ਕਿਸਾਨਾਂ ਦਾ ਕਰਜ਼ਾ ਖਤਮ ਕਰਨ, 60 ਸਾਲ ਤੋਂ ਉਪਰ ਕਿਸਾਨਾਂ ਨੂੰ ਪੈਨਸ਼ਨ ਫਸਲੀ ਬੀਮਾ ਲੈਣ ਲਈ, ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਦਾ ਵਾਅਦਾ ਪੂਰਾ ਕਰਵਾਉਣ ਲਈ, ਲਖੀਮਪੁਰ ਖੀਰੀ ਦੇ ਦੋਸ਼ੀ ਕਿਸਾਨਾਂ ਦੇ ਕਤਲ ਲਈ ਜਿੰਮੇਵਾਰ ਮੰਤਰੀ ਅਜੇ ਮਿਸ਼ਰਾ ਟੈਣੀ ਦੀ ਗਿ੍ਰਫਤਾਰੀ ਦੀ ਮੰਗ ਕਿਸਾਨਾਂ ਤੇ ਬਾਰਡਰਾਂ ’ਤੇ ਕੀਤਾ ਅੱਤਿਆਚਾਰ ਲਈ ਜਿੰਮੇਵਾਰ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਖੱਟੜ, ਗ੍ਰਹਿ ਮੰਤਰੀ ਅਨਿਲ ਵਿਜ, ਹੋਰ ਪੁਲਿਸ ਅਧਿਕਾਰੀਆਂ ਜਿਨ੍ਹਾਂ ਗੋਲੀਆ ਮਾਰ ਕੇ ਸ਼ੁਭਕਰਨ ਨੂੰ ਸ਼ਹੀਦ ਕੀਤਾ ਅਤੇ ਅਨੇਕਾਂ ਕਿਸਾਨਾਂ ਨੂੰ ਫੱਟੜ ਕਰਨ ਅਤੇ ਕਿਸਾਨਾਂ ਦੇ ਟਰੈਕਟਰ ਅਤੇ ਹੋਰ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਲਈ ਜਿੰਮੇਵਾਰੀ ਪੁਲਿਸ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ। Mahapanchayat
ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚੇ ਨੂੰ ਦਿੱਲੀ ਵਿਖੇ ਮਹਾਂ ਪੰਚਾਇਤ ਦੀ ਮਿਲੀ ਮਨਜ਼ੂਰੀ
ਆਗੂਆਂ ਨੇ ਕਿਹਾ ਕਿ ਬੀ.ਜੇ.ਪੀ. ਦੀ ਮੋਦੀ ਸਰਕਾਰ ਕਾਰਪੋਰੇਟ ਪੂੰਜੀਪਤੀਆਂ ਦੇ ਲੱਖਾਂ ਕਰੋੜ ਮੁਆਫ ਕਰ ਚੁੱਕੀ ਹੈ, ਇਸ ਤੋਂ ਪਹਿਲਾਂ ਵੀ 2015-16 ਵਿੱਚ ਵੀ ਇਨ੍ਹਾਂ ਕਾਰਪੋਰੇਟ ਘਰਾਣਿਆਂ ਦਾ ਹਜਾਰਾਂ ਕਰੋੜਾਂ ਰੁਪਏ ਮੁਆਫ ਕਰ ਚੁੱਕੀ ਹੈ। ਅੱਜ ਪਟਿਆਲੇ ਤੋਂ ਰਵਾਨਾ ਹੋਣ ਵਾਲੇ ਜਥੇ ਵਿੱਚ ਕਿਰਤੀ ਕਿਸਾਨ ਯੂਨੀਅਨ ਬੀ.ਕੇ.ਯੂ. ਰਾਜੇਵਾਲ, ਬੀ.ਕੇ.ਯੂ. ਲੱਖੋਵਾਲ, ਕੁਲ ਹਿੰਦ ਕਿਸਾਨ ਸਭਾ ਅਜੇ ਭਵਨ ਬੀ.ਕੇ.ਯੂ. ਊਗਰਾਹਾ, ਕੁੱਲ ਹਿੰਦ ਕਿਸਾਨ ਸਭਾ ਪੁਨੇਵਾਲ, ਜਹਮੂਰੀ ਕਿਸਾਨ ਸਭਾ ਬੀ.ਕੇ.ਯੂ ਡਕੌਂਦਾ ਦੇ ਵਰਕਰ ਰਵਾਨਾ ਹੋਏ। ਉਨ੍ਹਾਂ ਕਿਹਾ ਕਿ ਇਸ ਮਹਾਂ ਪੰਚਾਇਤ ਤੋਂ ਜੇਕਰ ਮੋਦੀ ਸਰਕਾਰ ਨੇ ਸਬਕ ਨਾ ਸਿੱਖਿਆ ਤਾਂ ਇਸ ਦੇ ਇਲਜਾਮ ਆਉਣ ਵਾਲੀਆਂ ਵੋਟਾਂ ਵਿੱਚ ਭੁਗਤਣਾ ਪਵੇਗਾ।