ਰੋਹ ‘ਚ ਕਿਸਾਨ, ਕੈਬਨਿਟ ਮੰਤਰੀ ਦੀ ਕੋਠੀ ਅੱਗੇ ਲਾਇਆ ਧਰਨਾ, ਕੀਤੀ ਨਾਅਰੇਬਾਜ਼ੀ

Farmar-of-Punjab
ਸੁਨਾਮ: ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ ਲਾਈ ਬੈਠੇ ਕਿਸਾਨ।

ਪੰਜਾਬ ਸਰਕਾਰ ਕਿਸਾਨਾਂ, ਮਜ਼ਦੂਰਾਂ ਦੀਆਂ ਮੰਗਾਂ ਮੰਨਣ ਦੀ ਥਾਂ ਕਾਰਪੋਰੇਟ ਘਰਾਣਿਆਂ ਦੇ ਪੱਖ ‘ਚ ਖੜੀ ਹੈ : ਸੂਬਾ ਆਗੂ | Farmer of Punjab

  • ਕਿਹਾ, ਅਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਵਾਲੀ ਮੰਨੀ ਹੋਈ ਮੰਗ ਤੋਂ ਪਾਸਾ ਵੱਟਦਿਆਂ ਜ਼ਬਰੀ ਜ਼ਮੀਨਾਂ ਖੋਹੀਆਂ ਜਾ ਰਹੀਆਂ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ ਕਿਸਾਨਾਂ ਮਜ਼ਦੂਰਾਂ ਤੇ ਨੌਜਵਾਨਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਘਰ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਵਿਸ਼ਾਲ ਧਰਨਾ ਦਿੱਤਾ ਗਿਆ। ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਦੀ ਥਾਂ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਖੜੀ ਹੈ।

ਭਾਰਤ ਮਾਲਾ ਪ੍ਰੋਜੈਕਟ ਅਧੀਨ ਸਹਿਮਤੀ ਲਏ ਬਿਨਾਂ ਤੇ ਮੁਆਵਜ਼ਾ ਦਿੱਤੇ ਬਿਨਾਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਹਨ ਤੇ ਜ਼ਬਰੀ ਪਾਇਪ ਲਾਇਨਾਂ ਖ਼ੇਤਾਂ ਵਿੱਚ ਪਾਈਆਂ ਜਾ ਰਹੀਆਂ ਹਨ। ਅਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਵਾਲੀ ਮੰਨੀ ਹੋਈ ਮੰਗ ਤੋਂ ਪਾਸਾ ਵੱਟਦਿਆਂ ਜ਼ਬਰੀ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਕਾਨਫਰੰਸ

ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਸਹਿਮਤੀ ਲਏ ਬਿਨਾਂ ਜ਼ਬਰੀ ਜ਼ਮੀਨਾਂ ਖੋਹਣ ਤੇ ਪਾਇਪ ਲਾਈਨਾਂ ਪਾਉਣ ਦਾ ਕੰਮ ਤੁਰੰਤ ਬੰਦ ਕਰੇ ਤੇ ਵਾਹੀਯੋਗ ਸਾਰੇ ਰਕਬੇ ਨੂੰ ਨਹਿਰੀ ਪਾਣੀ ਪਹੁੰਚਾਣ ਲਈ ਸਰਕਾਰੀ ਖਰਚੇ ਤੇ ਜ਼ਮੀਨ ਦੋਜ਼ ਪਾਈਪਾਂ ਪਾ ਕੇ ਹਰ ਖੇਤ ਵਿੱਚ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਵੇ ਤੇ ਨਹਿਰੀ ਪਾਣੀ ਦੀ ਮਾਤਰਾ ਦੂੱਗਣੀਂ ਕੀਤੀ ਜਾਵੇ। ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਮੀਂਹ ਦੇ ਪਾਣੀ ਨੂੰ ਸੰਭਾਲ ਕੇ ਧਰਤੀ ਹੇਠ ਰੀਚਾਰਜ਼ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਜਾਣ।

Farmar-of-Punjab
ਸੁਨਾਮ: ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ ਲਾਈ ਬੈਠੇ ਕਿਸਾਨ।

ਆਗੂਆਂ ਨੇ ਕਿਹਾ ਕਿ ਦਰਿਆਵਾ, ਨਦੀਆਂ, ਨਹਿਰਾਂ ਤੇ ਰਜਵਾਹਿਆਂ ਸਮੇਤ ਧਰਤੀ ਹੇਠਲੇ ਪਾਣੀਆਂ ਵਿੱਚ ਜ਼ਹਿਰ ਮਿਲਾ ਰਹੇ ਸਾਰੇ ਅਦਾਰਿਆਂ ਨੂੰ ਰੋਕਣ ਲਈ ਸਰਕਾਰ ਪੁਖਤਾ ਪ੍ਰਬੰਧ ਯਕੀਨੀ ਬਣਾਵੇ। ਘਰੇਲੂ ਬਿਜਲੀ ਸਪਲਾਈ ਵਿੱਚ 300 ਯੂਨਿਟ ਮਾਫੀ ਦਾ ਲਾਭ ਬਿੰਨਾਂ ਸ਼ਰਤ ਸਾਰਿਆਂ ਨੂੰ ਯਕੀਨੀ ਬਣਾਇਆ ਜਾਵੇ। ਘਰਾਂ ਵਿੱਚ ਪ੍ਰੀਪੇਡ ਸਮਾਰਟ ਮੀਟਰ ਲਾਉਣ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ ਤੇ ਇੱਕ ਪੋਲ ਤੇ ਰੱਖੇ ਹੋਏ ਸਾਰੇ ਟ੍ਰਾਂਸਫਾਰਮਰਾਂ ਨੂੰ ਜੋੜੇ ਤੇ ਕੀਤਾ ਜਾਵੇ। ਇੱਕ ਫੀਡਰ ਤੇ ਘੱਟੋ ਘੱਟ ਚਾਰ ਮੁਲਾਜ਼ਮ ਪੱਕੇ ਰੱਖੇ ਜਾਣ ਤੇ ਖਾਲੀ ਪਈਆਂ ਅਸਾਮੀਆਂ ਭਰਨ ਲਈ ਰੈਗੂਲਰ ਭਰਤੀ ਨੂੰ ਯਕੀਨੀ ਬਣਾਇਆ ਜਾਵੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਅੱਜ ਤੇ ਭਲਕੇ ਲਵੇਗੀ ਇਹ ਅਹਿਮ ਫ਼ੈਸਲੇ, ਪੜ੍ਹੋ ਪੂਰੀ ਜਾਣਕਾਰੀ

ਨਕਾਰਾ ਖੰਭੇ ਪੁਰਾਣੀਆਂ ਤਾਰਾਂ ਬਦਲ ਕੇ ਲੋਡ ਮੁਤਾਬਕ ਨਵੀਆਂ ਪਾਈਆਂ ਜਾਣ ਤੇ ਬਾਕੀ ਰਹਿੰਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਅੱਜ ਦੇ ਧਰਨੇ ਨੂੰ ਗੁਰਬਚਨ ਸਿੰਘ ਕਿਲਾ ਭਰੀਆਂ, ਕੁਲਵਿੰਦਰ ਸੋਨੀ, ਅਮਰ ਲੌਂਗੋਵਾਲ , ਹਰਦੇਵ ਕੁਲਾਰ, ਜਸਵੀਰ ਮੈਦੇਵਾਸ, ਰਾਮਪਾਲ ਸੁਨਾਮ, ਸੁਖਦੇਵ ਲੌਂਗੋਵਾਲ, ਦਰਬਾਰਾ ਲੋਹਾਖੇੜਾ, ਜਗਦੇਵ ਸਿੰਘ, ਸਰੂਪ ਚੰਦ,ਤੀਰਥ ਸਿੰਘ, ਨਛੱਤਰ ਸਿੰਘ, ਮਿਸ਼ਰਾ ਸਿੰਘ,ਗੁਰਬਾਜ ਸਿੰਘ , ਗੁਰਪ੍ਰੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।